ਭਾਜਪਾ ਆਗੂ ਮੈਡਮ ਦਾਮਨ ਬਾਜਵਾ ਨੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੂੰ ਜਲ ਜੀਵਨ ਮੁਹਿੰਮ ਤਹਿਤ 540.19 ਕਰੋੜ ਫੰਡਾਂ ਦੀ ਮਨਜ਼ੂਰੀ ਦੇਣ ਲਈ ਲਿਖਿਆ ਪੱਤਰ

davn bajwa

ਲੌਂਗੋਵਾਲ, (ਹਰਪਾਲ)। ਭਾਰਤੀ ਜਨਤਾ ਪਾਰਟੀ ਦੇ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਕੇਂਦਰੀ ਮੰਤਰੀ ਜਲ ਸ਼ਕਤੀ ਮੰਤਰਾਲਾ ਗਜੇਂਦਰ ਸ਼ੇਖਾਵਤ ਜੀ ਨੂੰ ਮਿਲ ਕੇ ਵਿਧਾਨ ਸਭਾ ਹਲਕਾ ਸੁਨਾਮ ਨੂੰ ਆ ਰਹੀ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਦੇ ਲਈ ਮੰਗ ਪੱਤਰ ਦਿੱਤਾ। ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਦੱਸਿਆ ਕਿ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੀ ਨੂੰ ਆਪਣੀ ਚਿੱਠੀ ਰਾਹੀਂ ਲਿਖਦੇ ਹੋਏ ਕਿਹਾ ਕਿ ਸੁਨਾਮ ਊਧਮ ਸਿੰਘ ਵਾਲਾ ਸ਼ਹੀਦ ਊਧਮ ਸਿੰਘ ਜੀ ਦੇ ਨਾਂਅ ਤੋਂ ਜਾਣਿਆ ਜਾਣਨ ਵਾਲਾ ਇਤਿਹਾਸਕ ਸ਼ਹਿਰ ਹੈ, ਸ਼ਹਿਰ ਦੇ ਅਜੇ ਵੀ ਕਈ ਇਲਾਕੇ ਅਜਿਹੇ ਹਨ, ਜਿੱਥੇ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਹੈ ਜਿੱਥੇ ਪਾਣੀ ਜਾਂ ਤਾਂ ਟੈਂਕਰਾਂ ਰਾਹੀਂ ਭੇਜਿਆ ਜਾਂਦਾ ਹੈ ਜਾਂ ਸ਼ਹਿਰ ਵਾਸੀਆਂ ਨੂੰ ਦੂਰ-ਦੁਰੇਡੇ ਤੋਂ ਲਿਆਉਣਾ ਪੈਂਦਾ।

ਮੈਡਮ ਬਾਜਵਾ ਨੇ ਹੋਰ ਵੀ ਸਮੱਸਿਆਂ ਸਬੰਧੀ ਦਿੱਤੀ ਜਾਣਕਾਰੀ

ਇਸ ਮੌਕੇ ਮੈਡਮ ਬਾਜਵਾ ਨੇ ਕਿਹਾ ਕਿ ਮੈਂ ਪਿਛਲੇ ਕਾਫੀ ਸਮੇਂ ਤੋਂ ਇਸ ਮੁੱਦੇ ਤੇ ਕੰਮ ਕਰ ਰਹੀ ਹਾਂ ਜਿਸ ਦੇ ਨਤੀਜੇ ਵਜੋਂ ਅਸੀਂ ਪਿਛਲੇ ਸਾਲ ਨਗਰ ਕੌਂਸਲ ਰਾਹੀਂ 57 ਲੱਖ ਰੁਪਏ ਦੇ ਫੰਡਾਂ ਦਾ ਪ੍ਰਬੰਧ ਕਰਨ ਵਿੱਚ ਸਫ਼ਲ ਹੋਏ ਹਾਂ ਇਹ ਪੈਸੇ ਸ਼ਹਿਰ ਵਿੱਚ ਦੋ ਨਵੇਂ ਟਿਊਬਵੈੱਲ ਮੋਟਰਾਂ ਅਤੇ ਵਾਟਰ ਸਪਲਾਈ ਆਦਿ ਦੇ ਲਈ ਵਰਤੇ ਗਏ ਹਨ ਅਤੇ ਮੋਟਰਾਂ ਲਗਵਾ ਦਿੱਤੀਆਂ ਗਈਆਂ ਹਨ ਪਰ ਇਹ ਦੋ ਮੋਟਰਾਂ ਸ਼ਹਿਰ ਵਾਸੀਆਂ ਦੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਵਿੱਚ ਕਾਫ਼ੀ ਨਹੀਂ ਹਨ ਅਤੇ ਇਸ ਵੇਲ਼ੇ ਸ਼ਹਿਰ ਵਾਸੀਆਂ ਦੀ ਮੁੱਢਲੀ ਪਾਣੀ ਦੀ ਲੋੜ ਨੂੰ ਪੂਰਾ ਕਰਨ ਲਈ ਘੱਟੋ ਘੱਟ ਪੰਜ-ਛੇ ਹੋਰ ਅਜਿਹੇ ਟਿਊਬਵੈੱਲਾਂ, ਮੋਟਰਾਂ ਅਤੇ ਓਵਰਹੈੱਡ ਸਟੋਰੇਜ ਭੰਡਾਰ ਦੀ ਲੋਡ਼ ਹੈ।

devan
 ਕੇਂਦਰੀ ਮੰਤਰੀ ਨੂੰ ਮਿਲਦੇ ਹੋਏ ਮੈਡਮ ਦਾਮਨ ਥਿੰਦ ਬਾਜਵਾ। ਫੋਟੋ :  ਹਰਪਾਲ

ਇਸ ਮੌਕੇ ਉਨ੍ਹਾਂ ਕਿਹਾ ਕਿ ਮੈਨੂੰ ਨੂੰ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਜਲ ਜੀਵਨ ਮਿਸ਼ਨ ਮੁਹਿੰਮ ਦਾ ਪਤਾ ਲੱਗਾ ਹੈ, ਜਿਸਦਾ ਅਸੀ ਸਬੰਧਿਤ ਅਧਿਕਾਰੀਆਂ ਤੋਂ ਇਕ ਐਸਟੀਮੈੰਟ ਵੀ ਬਣਵਾਇਆ ਗਿਆ ਹੈ ਜਿਸ ਦੀ ਲਾਗਤ 540.19 ਕਰੋੜ ਹੈ ਜਿਸ ਦੇ ਵਿਚ ਇਕ ਓਵਰਹੈੱਡ ਸਟੋਰੇਜ ਰਿਜ਼ਰਵਰ ਟੈਂਕ ਦੀ ਸਥਾਪਨਾ, ਬੋਰਿੰਗ ਅਤੇ ਨਵੇਂ ਛੇ ਟਿਊਬਵੈੱਲਾਂ ਦੀ ਸਥਾਪਨਾ ਅਤੇ ਸੁਨਾਮ ਦੇ ਬਾਕੀ ਖੇਤਰਾਂ ਵਿੱਚ ਸਪਲਾਈ ਪੈਪ ਲਾਈਨਾਂ ਵਿਛਾਉਣ ਦੇ ਅਨੁਮਾਨ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪੱਤਰ ਰਾਹੀਂ ਉਨ੍ਹਾਂ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਜੀ ਨੂੰ ਐਸਟੀਮੈੰਟ ਦੀ ਕਾਪੀ ਵੀ ਨੱਥੀ ਕੀਤੀ ਅਤੇ ਨਾਲ ਹੀ ਉਨ੍ਹਾਂ ਮੰਤਰੀ ਜੀ ਬੇਨਤੀ ਕੀਤੀ ਗਈ ਕਿ ਜੇਕਰ 31 ਜੁਲਾਈ ਨੂੰ ਇਹ ਫੰਡ ਸਾਡੇ ਸੁਨਾਮ ਦੇ ਸ਼ਹੀਦ ਊਧਮ ਸਿੰਘ ਜੀ ਦੇ ਨਾਂਅ ਉੱਪਰ ਮਨਜ਼ੂਰ ਕੀਤੇ ਜਾਣ ਜਾਂ ਅਲਾਟ ਕੀਤੇ ਜਾ ਜਾਣ ਇਹੀ ਸਾਡੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਜੀ ਨੂੰ ਸਭ ਤੋਂ ਵੱਡੀ ਸ਼ਰਧਾਂਜਲੀ ਹੋਵੇਗੀ।

ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ