ਕਰਨਾਟਕ ਸੰਕਟ ਪਿੱਛੇ ਭਾਜਪਾ : ਕਾਂਗਰਸ

BJP, Karnataka, Crisis, Congress

ਖੜਗੇ ਬੋਲੇ, ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਸਾਜਿਸ਼

ਬੰਗਲੌਰ | ਕਾਂਗਰਸ ਦੇ ਸੀਨੀਅਰ ਆਗੂ ਮਲਿਕਾਅਰਜੁਨ ਖੜਗੇ ਨੇ ਕਰਨਾਟਕ ਦੇ ਮੌਜ਼ੂਦਾ ਸਿਆਸੀ ਸੰਕਟ ਲਈ ਭਾਜਪਾ ਦੇ ਕੇਂਦਰੀ ਆਗੂਆਂ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰੀ ਠਹਿਰਾਉਂਦਿਆਂ ਕਿਹਾ ਕਿ ਉਹ ਹੀ ਸੂਬੇ ਦੀ ਲੋਕਤਾਂਤਰਿਕ ਤੌਰ ‘ਤੇ ਚੁਣੀ ਗਈ ਸਰਕਾਰ ਨੂੰ ਅਸਥਿਰ ਕਰ ਰਹੇ ਹਨ ਉਨ੍ਹਾਂ ਇਹ ਉਮੀਦ ਵੀ ਪ੍ਰਗਟਾਈ ਕਿ ਕਾਂਗਰਸ ਤੇ ਜਨਤਾ ਦਲ (ਸੈਕਯੂਲਰ) ਦੇ ਜਿਨਾਂ ਵਿਧਾਇਕਾਂ ਨੇ ਅਸਤੀਫਾ ਦਿੱਤੇ ਹਨ, ਉਹ ਇੱਕ ਵਾਰ ਆਪਣੇ ਫੈਸਲੇ ‘ਤੇ ਵਿਚਾਰ ਕਰਨਗੇ ਖੜਗੇ ਨੇ ਅੱਜ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇਨ੍ਹਾਂ ਅਸੰਤੁਸ਼ਟ ਵਿਧਾਇਕਾਂ ਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਉਨ੍ਹਾਂ ਦੀਆਂ ਸ਼ਿਕਾਇਤਾਂ ‘ਤੇ ਗੌਰ ਕਰਾਂਗਾ
ਉਨ੍ਹਾਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਦੇ ਅਸਤੀਫ਼ੇ ਪਿੱਛੇ ਕੇਂਦਰ ਦੀ ਭਾਜਪਾ ਸਰਕਾਰ ਤੇ ਸੂਬਾ ਦੇ ਭਾਜਪਾ ਆਗੂ ਹਨ ਤੇ ਇਹ ਗੱਲ ਜਗ ਜ਼ਾਹਿਰ ਹੈ ਕਿ ਇਨ੍ਹਾਂ ਅਸੰਤੁਸ਼ਟ ਵਿਧਾਇਕਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕਰਨਾਟਕ ਤੋਂ ਮੁੰਬਈ ਲਿਜਾਇਆ ਗਿਆ ਤੇ ਇਸ ਦਾ ਪੂਰਾ ਪ੍ਰਬੰਧ ਭਾਜਪਾ ਆਗੂਆਂ ਨੇ ਕੀਤਾ ਸੀ ਉਨ੍ਹਾਂ ਦੋਸ ਲਾਇਆ ਕਿ ਭਾਜਪਾ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਸਾਰੇ ਗੈਰ ਭਾਜਪਾ ਸਰਕਾਰਾਂ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਹਾਲੇ ਤੱਕ ਭਾਜਪਾ ਆਗੂਆਂ ਨੇ 14 ਗੈਰ ਭਾਜਪਾ ਸਰਕਾਰਾਂ ਨੂੰ ਡੇਗਣ ‘ਚ ਸਫ਼ਲਤਾ ਹਾਸਲ ਕਰ ਲਈ ਹੈ
ਖੜਗੇ ਨੇ ਇਸ ਗੱਲ ਦੀ ਸੰਭਾਵਨਾ ਪ੍ਰਗਟਾਈ ਕਿ ਦੇਸ਼ ‘ਚ ਲੋਕਤੰਤਰ ਸਾਹਮਣੇ ਖਤਰਾ ਮੰਡਰਾ ਰਿਹਾ ਹੈ ਤੇ ਭਾਜਪਾ ਆਗੂ ਇਸ ਤਰ੍ਹਾਂ ਦੇ ਜੋ ਕੰਮ ਕਰ ਰਹੇ ਹਨ ਉਹ ਠੀਕ ਨਹੀਂ ਹਨ ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਹ ਗੱਲ ਹਜ਼ਮ ਨਹੀਂ ਹੋ ਪਾ ਰਹੀ ਹੈ ਕਿ ਸੂਬਿਆਂ ‘ਚ ਖੇਤਰੀ ਦਲ ਤੇ ਗੈਰ ਭਾਜਪਾ ਸਰਕਾਰਾਂ ਸੱਤਾ ‘ਚ ਆ ਰਹੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।