ਸਰਜੀਕਲ ਸਟਰਾਈਕ ਦਾ ਰਾਜਨੀਤਿਕ ਫਾਇਦਾ ਲੈ ਰਹੀ ਹੈ ਭਾਜਪਾ : ਕਾਂਗਰਸ

BJP, Taking, Political, Advantage, Surgical Strike, Congress

ਭਾਜਪਾ ਨੇ ਸਟਰਾਈਕ ਦੀ ਪਰੰਪਰਾ ਤੋੜੀ

  • ਭਾਜਪਾ ਦਾ ਇਹ ਯਤਨ ਸ਼ਰਮਨਾਕ

ਨਵੀਂ ਦਿੱਲੀ, (ਏਜੰਸੀ)। ਕਾਂਗਰਸ ਨੇ ਪ੍ਰਧਾਨ ਮੰਤਰੀ ਦਫ਼ਤਰ ‘ਤੇ ਰਾਜਨੀਤੀ ਤਹਿਤ ਸਰਜੀਕਲ ਸਟਰਾਈਕ ਦਾ ਵੀਡੀਓ ਜਾਰੀ ਕਰਨ ਦਾ ਆਰੋਪ ਲਗਾਉਂਦੇ ਹੋਏ ਅੱਜ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਰਜੀਕਲ ਸਟਰਾਈਕ ਦੀ ਪਰੰਪਰਾ ਅਤੇ ਪਰਿਪਾਰਟੀ ਨੂੰ ਤੋੜ ਕੇ ਇਸ ਦਾ ਰਾਜਨੀਤਿਕ ਅਤੇ ਚੋਣਾਵੀਂ ਫਾਇਦਾ ਲੈਣ ਦਾ ਯਤਨ ਕਰ ਰਹੀ ਹੈ। ਕਾਂਗਰਸ ਸੰਚਾਰ ਵਿਭਾਗ ਦੇ ਪ੍ਰਮੁੱਖ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਇੱਥੇ ਪੱਤਰਕਾਰ ਸੰਮੇਲਨ ‘ਚ ਕਿਹਾ ਕਿ ਮੋਦੀ ਸਰਕਾਰ ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਦਾ ਰਾਜਨੀਤਿਕ ਇਸਤੇਮਾਲ ਕਰ ਰਹੀ ਹੈ ਅਤੇ ਸਰਜੀਕਲ ਸਟਰਾਈਕ ਦੀ ਵੀਰ ਗਾਥਾ ਦੇ ਸਹਾਰੇ ਵੋਟ ਲੈਣ ਦੀ ਕੋਸ਼ਿਸ਼ ਕਰ ਰਹੀ ਹੈ।

ਉਹਨਾ ਕਿਹਾ ਕਿ ਫੌਜ ਦੀ ਇਸ ਕਾਰਵਾਈ ਦਾ ਚੋਣਾਵੀਂ ਫਾਇਦਾ ਲੈਣ ਦਾ ਐਲਾਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਪਹਿਲਾਂ ਹੀ ਕਰ ਦਿੱਤਾ ਸੀ। ਭਾਜਪਾ ਦਾ ਇਹ ਯਤਨ ਸ਼ਰਮਨਾਕ ਹੈ ਅਤੇ ਪਰੰਪਰਾ ਨੂੰ ਤੋੜਨ ਵਾਲਾ ਹੈ। ਉਹਨਾਂ ਕਿਹਾ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸੈਨਿਕਾਂ ਦੇ ਬਲੀਦਾਨ ਦਾ ਰਾਜਨੀਤਿਕ ਲਾਭ ਨਹੀਂ ਲਿਆ ਜਾਣਾ ਚਾਹੀਦਾ ਪਰ ਉਹ ਲਗਾਤਾਰ ਅਜਿਹਾ ਕਰਨ ਦਾ ਯਤਨ ਕਰ ਰਹੀ ਹੈ ਅਤੇ ਇਸ ਲੜੀ ‘ਚ ਉਸ ਨੇ ਉਤਰ ਪ੍ਰਦੇਸ਼ ਚੋਣਾਂ ਦੌਰਾਨ ਪ੍ਰੈਸ ਕਾਨਫਰੰਸ, ਇਸ਼ਤਿਹਾਰਾਂ, ਪੋਸਟਰਾਂ ਅਤੇ ਹੋਰਡਿੰਗਜ ਰਾਹੀਂ ਸਰਜੀਕਲ ਸਟਰਾਈਕ ਦਾ ਸਿਹਰਾ ਫੌਜ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਦਿੱਤਾ।