ਭਾਜਪਾ ’ਤੇ ਝੂਠੇ ਇਲਜ਼ਾਮ ਲਾ ਰਹੀ ਹੈ ਆਪ
- ਕੇਜਰੀਵਾਲ ਤੇ ਭਗਵੰਤ ਮਾਨ ’ਚ ਫੁੱਟ ਪੈ ਰਹੀ ਹੈ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਆਮ ਆਦਮੀ ਪਾਰਟੀ ’ਤੇ ਪਲਟਵਾਰ ਕਰਦਿਆਂ ਭਾਜਪਾ ਨੇ ਕਿਹਾ ਕਿ ਆਪ ਸਰਕਾਰ ਭਾਜਪਾ ’ਤੇ ਝੂਠੇ ਦੋਸ਼ ਲਾ ਰਹੀ ਹੈ। ਕੇਜਰੀਵਾਲ ਤੇ ਭਗਵੰਤ ਮਾਨ ’ਚ ਫੁੱਟ ਪੈ ਰਹੀ ਹੈ। ਇਸ ਕਰਕੇ ਆਪ ਦੇ ਆਗੂ ਭਾਜਪਾ ’ਤੇ ਸਰਕਾਰ ਡੇਗਣ ਦਾ ਇਲਜ਼ਾਮ ਲਾ ਰਹੇ ਹਨ। ਆਪ ਵੱਲੋਂ ਜੋ ਵੀ ਦੋਸ਼ ਲਾਏ ਜਾ ਰਹੇ ਹਨ ਉਹ ਨਿਰਾ ਝੂਠੇ ਹਨ।
25 ਕਰੋੜ ’ਚ ਵਿਧਾਇਕਾਂ ਦੀ ਬੋਲੀ ਲੱਗ ਰਹੀ ਹੈ : ਹਰਪਾਲ ਚੀਮਾ
- ਸਾਡੇ ਵਿਧਾਇਕਾਂ ਨੂੰ ਫੋਨ ਆ ਰਹੇ ਹਨ
- ਦਿੱਲੀ ਤੋਂ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼
- ਸਰਕਾਰ ਗਿਰਾਉਣ ਲਈ ਭਾਜਪਾ ਨੇ 1375 ਕਰੋੜ ਰੁਪਏ ਰੱਖੇ
- ਵੱਡੇ ਆਹੁਦਿਆਂ ਦਾ ਵੀ ਲਾਲਚ ਦਿੱਤਾ ਗਿਆ
- ਸੀਬੀਆਈ ਤੇ ਈਡੀ ਤੋਂ ਡਰਾ ਰਹੀ ਹੈ ਭਾਜਪਾ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਡੇਗਣ ਦੀ ਕੋਸ਼ਿਸ਼ ਭਾਜਪਾ ਵੱਲੋਂ ਕੀਤੀ ਜਾ ਰਹੀ ਹੈ। 25 ਕਰੋੜ ’ਚ ਵਿਧਾਇਕਾਂ ਦੀ ਬੋਲੀ ਲਾ ਰਹੀ ਹੈ ਭਾਜਪਾ। ਇਨ੍ਹਾਂ ਗੱਲਾਂ ਦਾ ਖੁਲਾਸਾ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਪ੍ਰੈਸ ਕਾਨਫੰਰਸ ਦੌਰਾਨ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਵਿਧਾਇਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ। ਦਿੱਲੀ ਤੋਂ ਸਾਡੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਪਾਲ ਚੀਮਾ ਨੇ ਕਿਹਾ ਕਿ ਵਕਤ ਆਉਣ ’ਤੇ ਸਬੂਤ ਵੀ ਸਾਹਮਣੇ ਲਿਆਉਂਦੇ ਜਾਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਲੋਕਤੰਤਰ ਦਾ ਕਤਲ ਕਰ ਦਿੱਤਾ ਹੈ। ਭਾਜਪਾ ਵੱਲੋਂ ਸਰਕਾਰ ਗਿਰਾਉਣ ਲਈ 1375 ਕਰੋੜ ਰੁਪਏ ਰੱਖੇ ਹਨ ਤੇ ਵਿਧਾਇਕਾਂ ਨੂੰ ਵੱਡੇ ਆਹੁਦਿਆਂ ਦਾ ਵੀ ਲਾਲਚ ਦਿੱਤਾ ਗਿਆ ਹੈ ਤੇ ਵਿਧਾਇਕ ਨਾਲ ਲਿਆਉਣ ’ਤੇ 75 ਕਰੋੜ ਰੁਪਏ ਤੱਕ ਦਾ ਆਫਰ ਦਿੱਤਾ ਜਾ ਰਿਹਾ ਹੈ। ਕਹਿੰਦੇ ਹਨ ਆਓ ਮੀਟਿੰਗ ਬੱਡੇ ਬਾਬੂ ਨਾਲ ਕਰਵਾਉਂਦੇ ਹਾਂ। ਇਹੀ ਹੀ ਨਹੀਂ ਭਾਜਪਾ ਸੀਬੀਆਈ ਤੇ ਈਡੀ ਤੋਂ ਡਰਾ ਰਹੀ ਹੈ।
ਆਪ ਵੱਲੋਂ ਭਾਜਪਾ ’ਤੇ ਗੰਭੀਰ ਇਲਜ਼ਾਮ
- 10 ਵਿਧਾਇਕਾਂ ਨੂੰ ਕੀਤੀ ਗਈ ਆਪਰੋਚ, ਦਿੱਤੀ ਕਰੋੜਾਂ ਦੀ ਆਫਰ
- ਵਿਧਾਇਕ ਤੋੜਨ ਲਈ ਭਾਜਪਾ ਨੇ 1375 ਕਰੋੜ
- ਵਿਧਾਇਕ ਲਿਆਉਣ ਨਾਲ ਲਿਆਉਣ ’ਤੇ 75 ਕਰੋੜ
- 7 ਤੋਂ 10 ਵਿਧਾਇਕਾਂ ਨਾਲ ਭਾਜਪਾ ਨੇ ਸੰਪਰਕ ਕੀਤਾ
- ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ
- ਸੀਰੀਅਲ ਕਿਲਰ ਤਰ੍ਹਾਂ ਕੰਮ ਕਰ ਰਹੀ ਹੈ ਭਾਜਪਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ