Congress: ਭਾਜਪਾ ਦੀ ਕੌਂਸਲਰ ਪੂਨਮ ਜਿੰਦਲ ਪਰਿਵਾਰ ਸਮੇਤ ਕਾਂਗਰਸ ‘ਚ ਸ਼ਾਮਲ

Congress
ਅਮਲੋਹ : ਪੂਨਮ ਜਿੰਦਲ ਤੇ ਪੰਮੀ ਜਿੰਦਲ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਕਾਮਿਲ ਅਮਰ ਸਿੰਘ ਤੇ ਹੋਰ। ਤਸਵੀਰ: ਅਨਿਲ ਲੁਟਾਵਾ

ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕਿ ਲਿਆ ਫੈਂਸਲਾ

Congress: (ਅਨਿਲ ਲੁਟਾਵਾ) ਅਮਲੋਹ। ਮਹਿਲਾ ਭਾਜਪਾ ਦੀ ਸਾਬਕਾ ਜ਼ਿਲ੍ਹਾ ਪ੍ਰਧਾਨ ਤੇ ਤੀਸਰੀ ਵਾਰ ਕੌਂਸਲਰ ਬਣੀ ਅਤੇ ਨਗਰ ਕੌਂਸਲ ਅਮਲੋਹ ਦੀ ਸਾਬਕਾ ਮੀਤ ਪ੍ਰਧਾਨ ਪੂਨਮ ਜਿੰਦਲ ਤੇ ਉਨ੍ਹਾਂ ਦੇ ਪਤੀ ਪੰਮੀ ਜਿੰਦਲ ਪਰਿਵਾਰ ਸਮੇਤ ਅੱਜ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅਤੇ ਲੋਕ ਸਭਾ ਮੈਂਬਰ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਅਮਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ।

ਕੌਂਸਲਰ ਪੂਨਮ ਜਿੰਦਲ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ‘ਤੇ ਸਾਬਕਾ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ਨੇ ਸਵਾਗਤ ਕਰਦਿਆਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਤਾਂ ਨਾਲ ਜੁੜ ਰਹੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਿਰਫ਼ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਅਤੇ ‘ਭਾਜਪਾ’ ‘ਚ ਵੀ ਉਸਦੇ ਵਰਕਰ ਨੂੰ ਕਦੇ ਸਨਮਾਨ ਨਹੀਂ ਦਿੱਤਾ ਜਾਂਦਾ। ਜਦੋਂਕਿ ਕਾਂਗਰਸ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਅੱਗੇ ਆ ਕੇ ਲੜਾਈ ਲੜੀ ਹੈ।

ਰਣਦੀਪ ਨਾਭਾ ਨੇ ਭਰੋਸਾ ਦਿਵਾਇਆ ਕਿ ਪਾਰਟੀ ਵਿੱਚ ਆਏ ਕੌਂਸਲਰ ਤੇ ਉਨ੍ਹਾਂ ਦੇ ਪਰਿਵਾਰ ਨੂੰ ਪੂਰਾ ਸਨਮਾਨ ਮਿਲੇਗਾ ਅਤੇ ਉਹਨਾਂ ਦੀ ਭੂਮਿਕਾ ਲੋਕਾਂ ਦੀ ਸੇਵਾ ਵਿੱਚ ਮਹੱਤਵਪੂਰਨ ਰਹੇਗੀ। ਰਣਦੀਪ ਸਿੰਘ ਨੇ ਕਿਹਾ ਕਿ ਕੌਂਸਲਰ ਪੂਨਮ ਜਿੰਦਲ ਦੇ ਸ਼ਾਮਿਲ ਹੋਣ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ ਕਿਉੁਂਕਿ ਇਸ ਪਰਿਵਾਰ ਦੀ ਸਮਾਜ ਸੇਵਾ ਦੇ ਨਾਲ ਨਾਲ ਰਾਜਨੀਤੀ ‘ਚ ਚੰਗੀ ਪਕੜ ਹੈ ਜਿਸ ਸਦਕਾ ਹੀ ਕੌਂਸਲਰ ਪੂਨਮ ਜਿੰਦਲ ਲਗਾਤਾਰ ਤੀਸਰੀ ਵਾਰ ਆਪਣੇ ਵਾਰਡ ਦੇ ਕੌਂਸਲਰ ਬਣੇ ਹਨ। ਇਹ ਉਨ੍ਹਾਂ ਦੀ ਵਾਰਡ ਨੂੰ ਦਿੱਤੀਆਂ ਸੇਵਾਵਾਂ ਦਾ ਹੀ ਨਤੀਜਾ ਹੈ।

ਇਹ ਵੀ ਪੜ੍ਹੋ: Holiday Punjab: ਪੰਜਾਬ ਸਰਕਾਰ ਨੇ ਕੀਤਾ ਇੱਕ ਹੋਰ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਇਸ ਮੌਕੇ ਕੌਂਸਲਰ ਪੂਨਮ ਜਿੰਦਲ ਨੇ ਕਿਹਾ ਕਿ ਉਹ ਸਾਬਕਾ ਕੈਬਨਿਟ ਮੰਤਰੀ ਰਣਦੀਪ ਸਿੰਘ ਨਾਭਾ ‘ਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੀ ਸਾਫ਼-ਸੁਥਰੀ ਛਵੀ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਨਾਲ ਜੁੜੇ ਹਨ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਦੇ ਸਪੁੱਤਰ ਕਾਮਿਲ ਅਮਰ ਸਿੰਘ ਤੇ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ ਨੇ ਵੀ ਕੌਂਸਲਰ ਪੂਨਮ ਜਿੰਦਲ ਨੂੰ ਪਾਰਟੀ ‘ਚ ਸ਼ਾਮਿਲ ਹੋਣ ’ਤੇ ਮੁਬਾਰਕਬਾਦ ਦਿੱਤੀ। Congress

Congress
ਅਮਲੋਹ : ਪੂਨਮ ਜਿੰਦਲ ਤੇ ਪੰਮੀ ਜਿੰਦਲ ਨੂੰ ਪਾਰਟੀ ਵਿੱਚ ਸ਼ਾਮਲ ਕਰਦੇ ਹੋਏ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਕਾਮਿਲ ਅਮਰ ਸਿੰਘ ਤੇ ਹੋਰ। ਤਸਵੀਰ: ਅਨਿਲ ਲੁਟਾਵਾ

ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ, ਸੀਨੀਅਰ ਕਾਂਗਰਸੀ ਆਗੂ ਜਗਮੀਤ ਸਿੰਘ ਸਹੋਤਾ ਬਾਵਾ, ਬਲਾਕ ਪ੍ਰਧਾਨ ਮੰਡੀ ਗੋਬਿੰਦਗੜ੍ਹ ਸੰਜੀਵ ਦੱਤਾ, ਸੀਨੀਅਰ ਕਾਂਗਰਸੀ ਆਗੂ ਡਾ. ਕਰਨੈਲ ਸਿੰਘ, ਡਾ.ਅਮਰਜੀਤ ਸਿੰਘ ਅਨੇਤਾ, ਸਾਬਕਾ ਚੇਅਰਮੈਨ ਜਸਮੀਤ ਸਿੰਘ ਰਾਜਾ,ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਗਰੇਵਾਲ, ਕੌਂਸਲਰ ਕੁਲਵਿੰਦਰ ਸਿੰਘ, ਮਹਿੰਦਰਪਾਲ ਹੈਪੀ ਪਜ਼ਨੀ, ਐਡਵੋਕੇਟ ਦੇਵਰਤਨ, ਸ਼ਿੰਦਰਮੋਹਨ ਪੁਰੀ,ਐਡ. ਮੇਲਾ ਰਾਮ, ਕੌਂਸਲਰ ਕੁਲਵਿੰਦਰ ਸਿੰਘ ਬਿੰਦਰ, ਸੁਰਿੰਦਰ ਜਿੰਦਲ,ਸੀਏ ਪ੍ਰੇਮ ਜਿੰਦਲ, ਰਮਨ ਜਿੰਦਲ, ਸੰਜੀਵ ਜਿੰਦਲ ਟੋਨੀ, ਗੰਗਾ ਪੁਰੀ, ਪਵਨ ਕੁਮਾਰ, ਬਲਵੀਰ ਸਿੰਘ ਮਿੰਟੂ, ਭੂਸ਼ਨ ਸ਼ਰਮਾ, ਸਿਵ ਗਰਗ, ਮਹਿੰਦਰਪਾਲ ਲੁਟਾਵਾ, ਹੈਰੀ ਲੁਟਾਵਾ, ਲਾਲ ਚੰਦ ਬੈਂਸ, ਪੀਏ ਮਨਪ੍ਰੀਤ ਮਿੰਟਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।