ਅੰਮ੍ਰਿਤਸਰ ਪੂਰਬੀ ਤੋਂ ਭਾਜਪਾ ਉਮੀਦਵਾਰ ਡਾ. ਜਗਮੋਹਨ ਰਾਜੂ ਦੀ ਪਤਨੀ ‘ਤੇ ਹਮਲਾ

Jagmohan Raju, BJP Candidate

ਡਾ. ਰਾਜੂ  (Jagmohan Raju) ਨੇ ਸਮਰੱਥਕਾਂ ਸਮੇਤ ਲਾਇਆ ਧਰਨਾ 

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਚੋਣਾਂ ਲੈ ਕੈ ਸਾਰੀਆਂ ਪਾਰਟੀਆਂ ਇੱਕ-ਦੂਜੇ ਆਗੂ ਵਿਰੁੱਧ ਕੋਈ ਨਾ ਕੋਈ ਦੋਸ਼ ਲਾ ਰਹੇ ਹਨ। ਇਸ ਦੌਰਾਨ ਸੂਬੇ ਦੀ ਸਭ ਤੋਂ ਹਾਟ ਸੀਟ ਅੰਮ੍ਰਿਤਸਰ ਪੂਰਬੀ ‘ਤੇ ਭਾਜਪਾ ਉਮੀਦਵਾਰ ਸੇਵਾ ਮੁਕਤ ਆਈਏਐਸ ਡਾਕਟਰ ਜਗਮੋਹਨ ਰਾਜੂ (Jagmohan Raju) ਨੇ ਬਿਕਰਮ ਮਜੀਠੀਆ ‘ਤੇ ਆਪਣੀ ਪਤਨੀ ਨੂੰ ਧਮਕੀਆਂ ਦੇਣ ਅਤੇ ਹਮਲਾ ਕਰਨ ਦੇ ਦੋਸ਼ ਲਾਏ ਹਨ।

ਡਾ: ਰਾਜੂ ਨੇ ਆਪਣੇ ਸਮਰਥਕਾਂ ਸਮੇਤ ਹਾਲ ਗੇਟ ਦੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਧਰਨੇ ’ਤੇ ਬੈਠੇ ਡਾ: ਰਾਜੂ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਡਰਾ ਧਮਕਾ ਕੇ ਅੰਮ੍ਰਿਤਸਰ ਪੂਰਬੀ ਨੂੰ ਸੰਵੇਦਨਸ਼ੀਲ ਐਲਾਨਣ ਲਈ ਪੱਤਰ ਲਿਖਿਆ ਹੈ। ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਨੂੰ ਫੋਨ ਆਇਆ ਅਤੇ ਮਜੀਠੀਆ ਦੇ ਸਮਰਥਕਾਂ ਨੇ ਉਨ੍ਹਾਂ ਨੂੰ ਇਲਾਕੇ ‘ਚ ਚੋਣ ਪ੍ਰਚਾਰ ਨਾ ਕਰਨ ਦੀ ਧਮਕੀ ਦਿੱਤੀ।

ਜਦੋਂ ਤੱਕ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੁੰਦੀ, ਧਰਨਾ ਰਹੇਗਾ ਜਾਰੀ

ਸਵੇਰੇ ਉਨਾਂ ਦੀ ਪਤਨੀ ਏਅਰਪੋਰਟ ’ਤੇ ਸੀ। ਉਦੋਂ ਇਕ ਸਫੈਦ ਰੰਗ ਦੀ ਕਾਰ ਨੇ ਉਸ ਦੀ ਕਾਰ ਨੂੰ ਘੇਰ ਕੇ ਰੋਕ ਲਿਆ। ਇਸ ਤੋਂ ਬਾਅਦ ਇਕ ਨੌਜਵਾਨ ਨੇ ਉਨਾਂ ਦੀ ਪਤਨੀ ਦੇ ਦੁਪੱਟੇ ‘ਤੇ ਹੱਥ ਪਾਇਆ। ਉਹ ਉਸ ਸਮੇਂ ਇਲਾਕੇ ਦੇ ਰਿਟਰਨਿੰਗ ਅਫ਼ਸਰ ਨਾਲ ਗੱਲਬਾਤ ਕਰ ਰਹੀ ਸੀ। ਉਨ੍ਹਾਂ ਕਿਸੇ ਤਰ੍ਹਾਂ ਚੁੰਨੀ ਨੂੰ ਮੁਲਜ਼ਮਾਂ ਤੋਂ ਛੁਡਾਇਆ ਅਤੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ।

ਡਾ: ਰਾਜੂ ਨੇ ਦੱਸਿਆ ਕਿ ਉਸ ਨੇ ਪੁਲਿਸ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਹੈ। ਪਰ ਫਿਰ ਵੀ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਉਹ ਹੁਣ ਹਾਲ ਗੇਟ ਦੇ ਬਾਹਰ ਪੱਕੇ ਧਰਨੇ ’ਤੇ ਬੈਠ ਗਏ ਹਨ। ਜਦੋਂ ਤੱਕ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਨੂੰ ਭਰੋਸਾ ਨਹੀਂ ਦਿੰਦਾ, ਉਹ ਇਸ ਧਰਨੇ ਨੂੰ ਖ਼ਤਮ ਨਹੀਂ ਕਰਨਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ