Punjab Municipal Corporation Election: ਪੰਜਾਬ ਨਗਰ ਨਿਗਮ ਤੇ ਕੌਂਸਲ ਚੋਣਾਂ ਦੀਆਂ ਤਿਆਰੀਆਂ ‘ਚ ਜੁਟੀ ਭਾਜਪਾ, ਇੰਚਾਰਜ ਤੇ ਸਹਿ-ਇੰਚਾਰਜ ਨਿਯੁਕਤ

Punjab Municipal Corporation Election
ਫਾਈਲ ਫੋਟੋ

ਪ੍ਰਨੀਤ ਕੌਰ ਨੂੰ ਮਿਲੀ ਵੱਡੀ ਜ਼ਿੰਮੇਵਾਰੀ | Punjab Municipal Corporation Election

Punjab Municipal Corporation Election: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਭਾਜਪਾ ਪੰਜ ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਚੋਣਾਂ ਲਈ ਪਾਰਟੀ ਇੰਚਾਰਜ ਤੇ ਸਹਿ ਇੰਚਾਰਜ ਨਿਯੁਕਤ ਕਰ ਦਿੱਤੇ ਹਨ। ਇੱਕ ਵਾਰੀ ਫਿਰ ਭਾਜਪਾ ਨੇ ਸੀਨੀਅਰ ਆਗੂਆਂ, ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ, ਸਾਬਕਾ ਮੰਤਰੀਆਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ।

ਇਹ ਵੀ ਪੜ੍ਹੋ: Yamuna Expressway: ਯਮੁਨਾ ਐਕਸਪ੍ਰੈਸਵੇਅ: ਜਮੀਨ ਪ੍ਰਾਪਤੀ ਨੂੰ ਸੁਪਰੀਮ ਕੋਰਟ ਤੋਂ ਮਿਲੀ ਮਨਜ਼ੂਰੀ

ਪਟਿਆਲਾ ਨਗਰ ਨਿਗਮ ਦੇ ਕੁੱਲ 60 ਵਾਰਡਾਂ ਵਿੱਚੋਂ ਹਰਜੀਤ ਸਿੰਘ ਗਰੇਵਾਲ ਵਾਰਡ ਨੰ: 1-30 ਤੋਂ ਪ੍ਰਨੀਤ ਕੌਰ ਇੰਚਾਰਜ ਅਤੇ ਵਾਰਡ ਨੰ.31-60 ਲਈ ਦਮਨ ਬਾਜਵਾ ਅਤੇ ਸਰੂਪ ਚੰਦ ਸਿੰਗਲਾ ਨੂੰ ਸਹਿ ਇੰਚਾਰਜ ਬਣਾਇਆ ਗਿਆ ਹੈ। ਅੰਮ੍ਰਿਤਸਰ ਨਗਰ ਨਿਗਮ ਦੇ ਕੁੱਲ 85 ਵਾਰਡਾਂ ’ਚੋਂ ਸ਼ਵੇਤ ਮਲਿਕ ਨੂੰ ਵਾਰਡ ਨੰਬਰ 1-45 ਦਾ ਇੰਚਾਰਜ ਅਤੇ ਅਸ਼ਵਨੀ ਸੇਖੜੀ ਨੂੰ ਵਾਰਡ ਨੰਬਰ 46-85 ਦਾ ਇੰਚਾਰਜ ਤੇ ਰਾਕੇਸ਼ ਸ਼ਰਮਾ ਅਤੇ ਬਿਕਰਮਜੀਤ ਸਿੰਘ ਚੀਮਾ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਜਲੰਧਰ ਨਗਰ ਨਿਗਮ ਦੇ ਕੁੱਲ 85 ਵਾਰਡਾਂ ਵਿੱਚੋਂ ਮਨੋਰੰਜਨ ਕਾਲੀਆ ਵਾਰਡ ਨੰਬਰ 1-45 ਲਈ ਇੰਚਾਰਜ ਅਤੇ ਅਸ਼ਵਨੀ ਸ਼ਰਮਾ ਵਾਰਡ 46-85 ਦੇ ਇੰਚਾਰਜ ਅਤੇ ਸੁਸ਼ੀਲ ਰਿੰਕੂ ਨੂੰ ਇੰਚਾਰਜ ਅਤੇ ਕੇ.ਡੀ.ਭੰਡਾਰੀ ਸਹਿ-ਇੰਚਾਰਜ ਬਣਾਇਆ ਗਿਆ ਹਨ।

ਲੁਧਿਆਣਾ ਨਗਰ ਨਿਗਮ ਦੇ ਕੁੱਲ 95 ਵਾਰਡਾਂ ਵਿੱਚੋਂ ਵਾਰਡ 1-47 ਦੇ ਕੇਵਲ ਸਿੰਘ ਢਿੱਲੋਂ ਅਤੇ ਵਾਰਡ ਨੰਬਰ 48-95 ਦੇ ਅਵਿਨਾਸ਼ ਰਾਏ ਖੰਨਾ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਅਤੇ ਡਾ: ਹਰਜੋਤ ਕਮਲ ਅਤੇ ਜਤਿੰਦਰ ਮਿੱਤਲ ਨੂੰ ਸਹਿ-ਇੰਚਾਰਜ ਨਿਯੁਕਤ ਕੀਤਾ ਗਿਆ ਹੈ। Punjab Municipal Corporation Election