Election Results 2024 Live: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਭਾਜਪਾ ਗਠਜੋੜ ਦੀ ਸੁਨਾਮੀ, ਝਾਰਖੰਡ ’ਚ ਇੰਡੀਆ ਗਠਜੋੜ ਦਾ ਤੂਫਾਨ, ਯੂਪੀ ’ਚ ਯੋਗੀ ਦਾ ਜਲਵਾ

Election Results 2024 Live

Vidhan Sabha Chunav Results 2024 Live: ਰਾਂਚੀ (ਏਜੰਸੀ)। ਝਾਰਖੰਡ ’ਚ ਸ਼ੁਰੂਆਤੀ ਰੁਝਾਨਾਂ ’ਚ ਝਾਰਖੰਡ ਮੁਕਤੀ ਮੋਰਚਾ ਗਠਜੋੜ ਨੇ ਬਹੁਮਤ ਹਾਸਲ ਕਰ ਲਿਆ ਹੈ। 81 ਮੈਂਬਰੀ ਝਾਰਖੰਡ ਵਿਧਾਨ ਸਭਾ ’ਚ ਬਹੁਮਤ ਲਈ 41 ਸੀਟਾਂ ਦੀ ਜ਼ਰੂਰਤ ਹੈ ਤੇ ਜੇਐੱਮਐੱਮ ਗਠਜੋੜ ਇਸ ਸਮੇਂ 50 ਸੀਟਾਂ ’ਤੇ ਅੱਗੇ ਹੈ। ਝਾਰਖੰਡ ਦੇ ਰੁਝਾਨਾਂ ’ਚ ਭਾਜਪਾ 29 ਸੀਟਾਂ ’ਤੇ ਅੱਗੇ ਹੈ।

Read This : Ludhiana News: ਗਡਵਾਸੂ ਦੇ ਉਪ-ਕੁਲਪਤੀ ਡਾ. ਗਿੱਲ ਨੂੰ ਮਿਲਿਆ ਚੇਲੱਪਾ ਯਾਦਗਾਰੀ ਸਨਮਾਨ

ਮਹਾਰਾਸ਼ਟਰ ’ਚ ਸ਼ੁਰੂਆਤੀ ਰੁਝਾਨਾਂ ’ਚ ਬਹੁਮਤ ਵੱਲ ਮਹਾਯੁਤੀ | Election Results 2024 Live

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ’ਚ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਮਹਾਯੁਤੀ ਬਹੁਮਤ ਵੱਲ ਵਧਦੀ ਨਜ਼ਰ ਆ ਰਹੀ ਹੈ ਜਦਕਿ ਮਹਾ ਵਿਕਾਸ ਅਗਾੜੀ ਹੁਣ ਤੱਕ 55 ਸੀਟਾਂ ’ਤੇ ਵੀ ਲੀਡ ਹਾਸਲ ਨਹੀਂ ਕਰ ਸਕੀ ਹੈ। ਚੋਣ ਕਮਿਸ਼ਨ ਤੋਂ ਪ੍ਰਾਪਤ ਰੁਝਾਨਾਂ ਅਨੁਸਾਰ ਹੁਣ ਤੱਕ ਭਾਰਤੀ ਜਨਤਾ ਪਾਰਟੀ (ਭਾਜਪਾ) 126 ਸੀਟਾਂ ’ਤੇ, ਸ਼ਿਵ ਸੈਨਾ (ਸ਼ਿੰਦੇ) 57 ਸੀਟਾਂ ’ਤੇ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਪਵਾਰ) 39 ਸੀਟਾਂ ’ਤੇ ਲੀਡ ਲੈ ਚੁੱਕੀ ਹੈ, ਜਦਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ) 126 ਸੀਟਾਂ ’ਤੇ ਅੱਗੇ ਹੈ, ਕਾਂਗਰਸ 13 ਸੀਟਾਂ ’ਤੇ ਤੇ ਸ਼ਿਵ ਸੈਨਾ (ਊਧਵ ਠਾਕਰੇ) 12 ਸੀਟਾਂ ’ਤੇ ਅੱਗੇ ਹੈ। ਸੂਬੇ ਦੀਆਂ 288 ਵਿਧਾਨ ਸਭਾ ਸੀਟਾਂ ’ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਭਾਜਪਾ ਗਠਜੋੜ 224 ਸੀਟਾਂ ’ਤੇ, ਕਾਂਗਰਸ ਗਠਜੋੜ 55 ਸੀਟਾਂ ’ਤੇ ਅੱਗੇ ਹੈ।

ਯੂਪੀ ਦੀਆਂ 9 ਸੀਟਾਂ ’ਚੋਂ ਭਾਜਪਾ 7 ਸੀਟਾਂ ’ਤੇ ਅੱਗੇ | Election Results 2024 Live

ਉੱਤਰ ਪ੍ਰਦੇਸ਼ ਦੀਆਂ 9 ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ਨਿੱਚਰਵਾਰ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋ ਗਈ। ਸੂਬੇ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿਆ ਕਿ ਮੁਜ਼ੱਫਰਨਗਰ ਦੇ ਮੀਰਾਪੁਰ, ਮੁਰਾਦਾਬਾਦ ਦੀ ਕੁੰਡਰਕੀ, ਗਾਜ਼ੀਆਬਾਦ, ਅਲੀਗੜ੍ਹ ਦੀ ਖੈਰ ਸੁਰਕਸ਼ਿਤ, ਮੈਨਪੁਰੀ ਦੇ ਕਰਹਾਲ, ਕਾਨਪੁਰ ਦੇ ਸਿਸਾਮਊ, ਪ੍ਰਯਾਗਰਾਜ ਦੇ ਫੂਲਪੁਰ, ਅੰਬੇਡਕਰ ਨਗਰ ਦੀ ਕਟੇਹਰੀ ਤੇ ਮਾਝਵਾਨ ਵਿਧਾਨ ਸਭਾ ਲਈ ਉਪ ਚੋਣਾਂ ਹੋਈਆਂ।

ਮਿਜ਼ਾਰਪੁਰ ਸੀਟ ’ਤੇ 20 ਨਵੰਬਰ ਨੂੰ ਵੋਟਿੰਗ ਹੋਈ ਸੀ। ਸਾਰੀਆਂ ਸੀਟਾਂ ਦੇ ਚੋਣ ਨਤੀਜੇ ਦੁਪਹਿਰ ਤੱਕ ਆਉਣ ਦੀ ਸੰਭਾਵਨਾ ਹੈ। ਹੁਣ ਤੱਕ ਭਾਜਪਾ ਗਠਜੋੜ 7 ਸੀਟਾਂ ’ਤੇ ਤੇ ਸਮਾਜਵਾਦੀ ਗਠਜੋੜ 2 ਸੀਟਾਂ ’ਤੇ ਅੱਗੇ ਚੱਲ ਰਿਹਾ ਹੈ। ਸਾਰੀਆਂ ਸੀਟਾਂ ’ਤੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਮੁੱਖ ਵਿਰੋਧੀ ਧਿਰ ਸਮਾਜਵਾਦੀ ਪਾਰਟੀ (ਸਪਾ) ਵਿਚਕਾਰ ਸਿੱਧਾ ਮੁਕਾਬਲਾ ਹੈ, ਹਾਲਾਂਕਿ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਉਮੀਦਵਾਰ ਚੋਣ ਨਤੀਜਿਆਂ ’ਤੇ ਪ੍ਰਭਾਵ ਪਾ ਸਕਦੇ ਹਨ।

ਭਾਜਪਾ ਦੇ ਉਮੀਦਵਾਰ 8 ਸੀਟਾਂ ’ਤੇ ਚੋਣ ਲੜ ਰਹੇ ਹਨ ਜਦਕਿ ਸਹਿਯੋਗੀ ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਉਮੀਦਵਾਰ ਮੀਰਾਪੁਰ ਸੀਟ ’ਤੇ ਕਿਸਮਤ ਅਜ਼ਮਾ ਰਹੇ ਹਨ। ਮੈਨਪੁਰੀ ਦੀ ਕਰਹਾਲ ਵਿਧਾਨ ਸਭਾ ’ਚ ਯਾਦਵ ਪਰਿਵਾਰ ਦੇ ਦੋ ਉਮੀਦਵਾਰ ਆਹਮੋ-ਸਾਹਮਣੇ ਹਨ। ਸਪਾ ਦੇ ਗੜ੍ਹ ਵਜੋਂ ਜਾਣੀ ਜਾਂਦੀ ਇਹ ਸੀਟ ਸਪਾ ਮੁਖੀ ਅਖਿਲੇਸ਼ ਯਾਦਵ ਦੇ ਸੰਸਦ ਮੈਂਬਰ ਚੁਣੇ ਜਾਣ ਕਾਰਨ ਖਾਲੀ ਹੋ ਗਈ ਸੀ। ਇਸ ਸੀਟ ’ਤੇ ਇਸ ਵਾਰ ਭਾਜਪਾ ਨੇ ਸੈਫਈ ਪਰਿਵਾਰ ਦੇ ਰਿਸ਼ਤੇਦਾਰ ਅਨੁਜੇਸ਼ ਸਿੰਘ ਨੂੰ ਮੈਦਾਨ ’ਚ ਉਤਾਰਿਆ ਹੈ, ਜਿੱਥੇ ਉਹ ਅਖਿਲੇਸ਼ ਯਾਦਵ ਦੇ ਭਤੀਜੇ ਤੇਜ ਪ੍ਰਤਾਪ ਯਾਦਵ ਦੇ ਖਿਲਾਫ ਚੋਣ ਲੜ ਰਹੇ ਹਨ।

ਇਸ ਤੋਂ ਇਲਾਵਾ ਸਾਰਿਆਂ ਦੀਆਂ ਨਜ਼ਰਾਂ ਕਾਨਪੁਰ ਦੀ ਸਿਸਾਮਾਊ ਸੀਟ ’ਤੇ ਟਿਕੀਆਂ ਹੋਈਆਂ ਹਨ, ਜਿੱਥੇ ਸਪਾ ਵਿਧਾਇਕ ਇਰਫਾਨ ਸੋਲੰਕੀ ਦੇ ਜ਼ੇਲ੍ਹ ਜਾਣ ਕਾਰਨ ਉਪ ਚੋਣ ਹੋਈ ਹੈ। ਇੱਥੇ ਇਰਫਾਨ ਦੀ ਪਤਨੀ ਨਸੀਮ ਸੋਲੰਕੀ ਭਾਜਪਾ ਦੇ ਸੁਰੇਸ਼ ਅਵਸਥੀ ਦੇ ਖਿਲਾਫ ਚੋਣ ਲੜ ਰਹੀ ਹੈ।