Birmingham News: ਬਰਮਿੰਘਮ ਦੀ ਸਾਧ-ਸੰਗਤ ਨੇ ਨਾਮ ਚਰਚਾ ਕਰਕੇ ਮਨਾਇਆ ਸਥਾਪਨਾ ਮਹੀਨਾ

Birmingham News
ਬਰਮਿੰਘਮ ਨਾਮ ਚਰਚਾ ਦੌਰਾਨ ਗੁਰੂ ਜੱਸ ਗਾਉਂਦੀ ਹੋਈ ਸਾਧ-ਸੰਗਤ ਤਸਵੀਰ: ਸੱਚ ਕਹੂੰ ਨਿਊਜ਼

Birmingham News: ਸਾਧ-ਸੰਗਤ ਨੂੰ ਵਧ-ਚੜ੍ਹ ਕੇ ਸੇਵਾ, ਸਿਮਰਨ, ਪਰਮਾਰਥ ਕਰਨ ਲਈ ਕੀਤਾ ਪ੍ਰੇਰਿਤ

Birmingham News: (ਸੱਚ ਕਹੂੰ ਨਿਊਜ਼) ਬਰਮਿੰਘਮ। ਦੇਸ਼-ਵਿਦੇਸ਼ ਦੀ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਦਾ ਸਥਾਪਨਾ ਮਹੀਨਾ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਵੀ ਬਲਾਕ ਪੱਧਰੀ ਨਾਮ ਚਰਚਾ ਕਰਕੇ ਬੜੇ ਹੀ ਉਤਸ਼ਾਹ ਨਾਲ ਸਥਾਪਨਾ ਮਹੀਨਾ ਮਨਾਇਆ ਗਿਆ। ਇਸ ਮੌਕੇ ਸਾਧ-ਸੰਗਤ ਨੇ ਕਵੀਰਾਜਾਂ ਵੱਲੋਂ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸੁਣਿਆ ਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ-ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ ਜਿਸ ਨੂੰ ਸਾਧ-ਸੰਗਤ ਨੇ ਇਕਾਗਰ ਚਿੱਤ ਹੋ ਕੇ ਸਰਵਣ ਕੀਤਾ।

ਇਹ ਵੀ ਪੜ੍ਹੋ: Kotkapura News: ਭਿਆਨਕ ਗਰਮੀ ਤੋਂ ਰਾਹਤ ਲਈ ਸਾਧ-ਸੰਗਤ ਨੇ ਲਾਈ ਠੰਢੇ ਪਾਣੀ ਦੀ ਛਬੀਲ

ਇਸ ਮੌਕੇ ਬਲਾਕ ਪ੍ਰੇਮੀ ਸੇਵਕ ਸਿੰਮੀ ਇੰਸਾਂ ਨੇ ਪਹੁੰਚੀ ਸਾਧ-ਸੰਗਤ ਨੂੰ ਸਥਾਪਨਾ ਮਹੀਨੇ ਦੀ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਇਲਾਹੀ ਨਾਅਰਾ ਲਾ ਕੇ ਵਧਾਈ ਦਿੱਤੀ। ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਮਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 168 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਜਿਸ ਵਿਚ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਸਾਧ-ਸੰਗਤ ਨੂੰ ਵਧ-ਚੜ੍ਹ ਕੇ ਸੇਵਾ, ਸਿਮਰਨ, ਪਰਮਾਰਥ ਅਤੇ ਨਾਮ ਚਰਚਾ ਵਿਚ ਸ਼ਿਰਕਤ ਕਰਨ ਲਈ ਪ੍ਰੇਰਿਤ ਕਰਦਿਆਂ ਨਾਮ ਚਰਚਾ ਵਿਚ ਪਹੁੰਚਣ ਲਈ ਸਾਰੀ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ 85 ਮੈਂਬਰ ਕੁਲਦੀਪ ਇੰਸਾਂ, ਮੁਕੇਸ਼ ਇੰਸਾਂ, ਪ੍ਰੇਮੀ ਸੰਮਤੀ 15 ਮੈਂਬਰ, ਐੱਮਐੱਸਜੀ ਆਈ.ਟੀ. ਵਿੰਗ ਦੇ ਸੇਵਾਦਾਰ ਅਤੇ ਸਾਧ-ਸੰਗਤ ਹਾਜ਼ਰ ਸੀ। Birmingham News