ਬਿਰੇਂਦਰ ਸਿੰਘ ਧਨੋਆ ਬਣੇ ਹਵਾਈ ਫੌਜ ਮੁਖੀ
ਨਵੀਂ ਦਿੱਲੀ, | ਜਨਰਲ ਬਿਪਨ ਰਾਵਤ ਨੇ ਅੱਜ ਨਵੇਂ ਫੌਜ ਮੁਖੀ ਵਜੋਂ ਕਾਰਜਭਾਰ ਸੰਭਾਲ ਲਿਆ ਜਨਰਲ ਰਾਵਤ ਨੇ ਜਨਰਲ ਦਲਬੀਰ ਸਿੰਘ ਸੁਹਾਗ ਦੀ ਜਗ੍ਹਾਂ ਲਈ ਹੈ, ਜੋ ਫੌਜ ‘ਚ 43 ਸਾਲਾਂ ਦੀ ਸੇਵਾ ਤੋਂ ਬਾਅਦ ਫੌਜ ਮੁਖੀ ਅਹੁਦੇ ਤੋਂ ਸੇਵਾ ਮੁਕਤ ਹੋਏ ਹਨ ਜਨਰਲ ਸੁਹਾਗ ਨੇ ਸਾਊਥ ਬਲਾਕ ‘ਚ ਹੋਏ ਇੱਕ ਸਮਾਰੋਹ ‘ਚ ਜਨਰਲ ਰਾਵਤ ਨੂੰ ਬੇਟਨ ਸੌਂਪੀ ਜਨਰਲ ਰਾਵਤ ਥਲ ਫੌਜ ਦੇ 27ਵੇਂ ਮੁਖੀ ਹਨ ਉੱਧਰ ਏਅਰ ਮਾਰਸ਼ਲ ਬਿਰੇਂਦਰ ਸਿੰਘ ਧਨੋਆ ਨੇ ਵੀ ਹਵਾਈ ਫੌਜ ਮੁਖੀ ਦਾ ਅਹੁਦਾ ਸੰਭਾਲਿਆ ਹੈ ਏਅਰ ਮਾਰਸ਼ਲ ਧਨੋਆ ਨੇ ਏਅਰ ਚੀਫ਼ ਅਰੂਪ ਰਾਹਾ ਦੀ ਜਗ੍ਹਾਂ ਲਈ ਹੈ
ਦਲਬੀਰ ਸਿੰਘ ਨੇ ਨਵੀਂ ਦਿੱਲੀ ‘ਚ ਸਾਊਥ ਬਲਾਕ ਸਥਿੱਤ ਮੈਦਾਨ ‘ਚ ਗਾਰਡ ਆਫ਼ ਆਨਰ ਲੈਣ ਤੋਂ ਬਾਅਦ ਕਿਹਾ ਕਿ 43 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਅੱਜ ਮੈਂ ਸੇਵਾ ਮੁਕਤ ਹੋ ਰਿਹਾ ਹਾਂ ਮੈਂ ਉਨ੍ਹਾਂ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ,ਜਿਨ੍ਹਾਂ ਕੁਰਬਾਨੀਆਂ ਦਿੱਤੀਆਂ ਨਾਲ ਹੀ ਰਿਟਾ. ਜਨਰਲ ਦਲਬੀਰ ਸਿੰਘ ਸੁਹਾਗ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ ਫੌਜ ਨੂੰ ਪੂਰੀ ਛੋਟ ਦੇਣ ਤੇ ਇੱਕ ਰੈਂਕ ਇੱਕ ਪੈਨਸ਼ਨ ਲਾਗੂ ਕਰਨ ਲਈ ਉਨ੍ਹਾਂ ਸਰਕਾਰ ਦਾ ਧੰਨਵਾਦ ਕੀਤਾ