Bikram Majithia: ਸਿੱਟ ਵੱਲੋਂ ਬਿਕਰਮ ਮਜੀਠੀਆ ਤੇ ਲਗਾਈ ਜਾਵੇਗੀ ਸਵਾਲਾਂ ਦੀ ਝੜੀ
Bikram Majithia: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੰਤਰੀ ਬਿਕਰਮ ਮਜੀਠੀਆ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਅੱਜ ਦੂਜੇ ਦਿਨ ਵੀ ਸਿੱਟ ਅੱਗੇ ਪੇਸ਼ ਹੋਏ । ਇਸ ਦੌਰਾਨ ਅੱਜ ਦੂਜੇ ਦਿਨ ਵੀ ਸਿੱਟ ਵੱਲੋਂ ਬਿਕਰਮ ਮਜੀਠੀਆ ਤੋਂ ਫਾਈਨੈਂਸ਼ੀਅਲ ਟਰਾਂਜੈਕਸ਼ਨਾਂ ਤੇ ਸਵਾਲ ਜਵਾਬ ਕੀਤੇ ਜਾਣਗੇ। ਦੱਸਣ ਯੋਗ ਹੈ ਕਿ ਨਸ਼ਾ ਤਸਕਰੀ ਮਾਮਲਾ ਬਿਕਰਮ ਮਜੀਠੀਆ ਖਿਲਾਫ ਚੰਨੀ ਸਰਕਾਰ ਵੱਲੋਂ ਸਾਲ 2022 ਵਿੱਚ ਕੀਤਾ ਗਿਆ ਸੀ ਅਤੇ ਉਸੇ ਸਮੇਂ ਤੋਂ ਹੀ ਮਜੀਠੀਆ ਸਿੱਟ ਅੱਗੇ ਪੇਸ਼ ਹੁੰਦੇ ਆ ਰਹੇ ਹਨ।
ਪਿਛਲੇ ਦਿਨ ਵੀ ਸਿੱਟ ਅੱਗੇ ਪੇਸ਼ ਹੋਏ ਸਨ Bikram Majithia
ਮਜੀਠੀਆ (Bikram Majithia) ਦਾ ਦੋਸ਼ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਹੀ ਉਹਨਾਂ ਨੂੰ ਫਸਾਇਆ ਗਿਆ ਹੈ। ਉਹ ਹਰ ਵਾਰ ਦਾਅਵਾ ਕਰਦੇ ਹਨ ਕਿ ਉਹ ਇਸ ਮਾਮਲੇ ਵਿੱਚ ਬਿਲਕੁਲ ਸੱਚੇ ਹਨ ਅਤੇ ਉਹਨਾਂ ਨੂੰ ਹਾਈਕੋਰਟ ਸਮੇਤ ਸੁਪਰੀਮ ਕੋਰਟ ਉੱਪਰ ਪੂਰਨ ਭਰੋਸਾ ਹੈ। ਦੱਸਣ ਯੋਗ ਹੈ ਕਿ ਪਿਛਲੇ ਦਿਨੀ ਹੀ ਬਿਕਰਮ ਮਜੀਠੀਆ ਤੋਂ ਐਸਆਈਟੀ ਵੱਲੋਂ ਸੱਤ ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਸੀ ਅਤੇ ਅੱਜ ਉਹਨਾਂ ਨੂੰ ਮੁੜ ਸੱਦਿਆ ਗਿਆ ਸੀ ਹੁਣ ਦੇਖਣਾ ਹੋਵੇਗਾ ਕਿ ਸਿੱਟ ਅੱਜ ਬਿਕਰਮ ਮਜੀਠੀਆ ਤੋਂ ਕਿੰਨਾ ਸਮਾਂ ਪੁੱਛਗਿਛ ਕਰਦੀ ਹੈ । ਖਬਰ ਲਿਖੇ ਜਾਣ ਤੱਕ ਬਿਕਰਮ ਮਜੀਠੀਆ ਤੋਂ ਸਿੱਟ ਵੱਲੋਂ ਸਵਾਲਾਂ ਦੀ ਝੜੀ ਲਾਈ ਜਾ ਰਹੀ ਸੀ।
Read Also : Gold Price Today: ਸੋਨੇ ਦੀਆਂ ਕੀਮਤਾਂ ਨੇ ਫਿਰ ਫੜੀ ਰਫ਼ਤਾਰ, ਸੋਨੇ ਦੇ ਸ਼ੌਕੀਨਾਂ ਲਈ ਅਹਿਮ ਖਬਰ