ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦੇਵ ਕਾਮਤ ਦਾ ਦੇਹਾਂਤ

KapilDev Kamat

ਬਿਹਾਰ ਦੇ ਪੰਚਾਇਤੀ ਰਾਜ ਮੰਤਰੀ ਕਪਿਲ ਦੇਵ ਕਾਮਤ ਦਾ ਦੇਹਾਂਤ

ਪਟਨਾ। ਬਿਹਾਰ ‘ਚ ਜਨਤਾ ਦਲ ਯੂਨਾਈਟੇਡ (ਜਦਯੂ) ਦੇ ਸੀਨੀਅਰ ਆਗੂ ਤੇ ਪੰਚਾਇਤ ਰਾਜ ਮੰਤਰੀ ਕਪਿਲਦੇਵ ਕਾਮਤ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ।

ਉਹ 69 ਸਾਲਾਂ ਦੇ ਸਨ। ਪਰਿਵਾਰਕ ਸੂਤਰਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਕਰੀਬ ਇੱਕ ਹਫ਼ਤੇ ਪਹਿਲਾਂ ਉਨ੍ਹਾਂ ਨੂੰ ਪਟਨਾ ਦੇ ਅਖਿਲ ਭਾਰਤੀ ਆਯੁਰ ਵਿਗਿਆਨ ਸੰਸਥਾਨ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ ਉਹ ਪਹਿਲਾਂ ਤੋਂ ਕਿਡਨੀ ਰੋਗ ਤੋਂ ਜੂਝ ਰਹੇ ਸਨ। ਇੱਕ ਦਿਨ ਦੇ ਫਾਸਲੇ ‘ਤੇ ਉਨ੍ਹਾਂ ਦਾ ਡਾਇਲੀਸਿਸ ਕੀਤਾ ਜਾ ਰਿਹਾ ਸੀ। ਅਚਾਨਕ ਸਥਿਤੀ ਗੰਭੀਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਪਰ ਕੋਈ ਸੁਧਾਰ ਨਹੀਂ ਹੋਇਆ ਤੇ ਆਖਰ ਉਨ੍ਹਾਂ ਦੇ ਦੇਹਾਂਤ ਹੋ ਗਿਆ। ਮੁੱਖ ਮੰਤਰੀ ਜਦਯੂ ਦੇ ਕੌਮੀ ਮੁਖੀ ਨਿਤਿਸ਼ ਕੁਮਾਰ ਦੇ ਕਾਫ਼ੀ ਕਰੀਬੀ ਮੰਨੇ ਜਾਣ ਵਾਲੇ ਸ੍ਰੀ ਕਾਮਤ ਮਧੁਬਨੀ ਜ਼ਿਲ੍ਹੇ ਦੇ ਬਾਬੂਬਰਹੀ ਤੋਂ ਵਿਧਾਇਕ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.