ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News ਛੋਟੀ ਉਮਰੇ ਵੱਡ...

    ਛੋਟੀ ਉਮਰੇ ਵੱਡਾ ਕੰਮ

    Two, Drowned, Rain, Water

    ਛੋਟੀ ਉਮਰੇ ਵੱਡਾ ਕੰਮ | Young Age

    ਇਹ ਕਹਾਣੀ ਹੈ ਉਸ ਵੀਰ ਬਾਲਕ ਦੀ ਹੈ ਜਿਸ ਨੇ ਆਪਣੇ ਪ੍ਰਾਣ ਦਾਅ ’ਤੇ ਲਾ ਕੇ ਇੱਕ ਲੜਕੀ ਨੂੰ ਡੁੱਬਣੋਂ ਬਚਾਇਆ ਇਹ ਕੰਮ ਜੋਖ਼ਮ ਭਰਿਆ ਤੇ ਬਹੁਤ ਔਖਾ ਵੀ ਸੀ ਦੇਵਾਂਗ ਜਾਤੀ ਦੀ ਪੰਦਰਾਂ ਸਾਲ ਦੀ ਇੱਕ ਲੜਕੀ ਨਦੀ ਕਿਨਾਰੇ ਕੱਪੜੇ ਧੋ ਰਹੀ ਸੀ ਅਚਾਨਕ ਉਸ ਦਾ ਪੈਰ ਤਿਲ੍ਹਕ ਗਿਆ ਤੇ ਉਹ ਡੁੱਬਣ ਲੱਗੀ ਨੇੜੇ-ਤੇੜੇ ਕੋਈ ਨਹੀਂ ਸੀ, ਜੋ ਮੱਦਦ ਕਰਦਾ ਤੇ ਉਸ ਨੂੰ ਬਾਹਰ ਕੱਢਦਾ ਲੜਕੀ ਮੌਤ ਦੇ ਮੂੰਹ ’ਚ ਜਾ ਰਹੀ ਸੀ ਨੇੜੇ ਹੀ ਇੱਕ ਦਸ ਸਾਲਾ ਲੜਕਾ ਖੇਡ ਰਿਹਾ ਸੀ

    ਉਹ ਬੱਚਾ ‘ਰਾਮਾਰਾਵ’ ਬੰਗਲੌਰ ਦੀ ਪੰਦਰ੍ਹਵੀਂ ਬਾਲ ਫੌਜ ਦਾ ਮੈਂਬਰ ਸੀ ਉਸ ਨੇ ਤੈਰਨਾ, ਖ਼ਤਰਿਆਂ ਨਾਲ ਜੂੂਝਣਾ ਸਿੱਖ ਰੱਖਿਆ ਸੀ ਜਦ ਉਸਨੇ ਦੇਖਿਆ ਕਿ ਇੱਕ ਲੜਕੀ ਪਾਣੀ ’ਚ ਡੁੱਬ ਰਹੀ ਹੈ, ਉਸਨੇ ਪਾਣੀ ’ਚ ਛਾਲ ਮਾਰ ਦਿੱਤੀ ਉਹ ਲੜਕੀ ਨੂੰ ਖਿੱਚ ਕੇ ਬਾਹਰ ਲਿਆਉਣ ਲੱਗਾ ਉਸ ਲੜਕੀ ਨੂੰ ਖਿੱਚ ਕੇ ਲਿਆਉਣਾ ਔਖਾ ਹੋ ਰਿਹਾ ਸੀ ਉਸ ਦੇ ਆਪਣੇ ਸਰੀਰ ’ਤੇ ਜੋ ਕੱਪੜੇ ਸਨ, ਉਹ ਵੀ ਪਾਣੀ ’ਚੋਂ ਨਿੱਕਲਣ ’ਚ ਪਰੇਸ਼ਾਨੀ ਪੈਦਾ ਕਰ ਰਹੇ ਸਨ ਫ਼ਿਰ ਵੀ ਉਹ ਆਪਣੇ ਕੰਮ ’ਚ ਜੁਟਿਆ ਰਿਹਾ

    ਜਿਵੇਂ-ਕਿਵੇਂ ਉਹ ਡੁੱਬਦੀ ਲੜਕੀ ਨੂੰ ਬਚਾ ਕੇ ਕਿਨਾਰੇ ’ਤੇ ਲੈ ਆਇਆ ਇਸ ਕੰਮ ’ਚ ਉਹ ਸਿਰਫ਼ ਥੱਕਿਆ ਹੀ ਨਹੀਂ, ਉਸ ਨੂੰ ਆਪਣੀ ਜਾਨ ਜਾਣ ਦਾ ਵੀ ਖ਼ਤਰਾ ਸੀ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਿਰਫ਼ ਦਸ ਸਾਲ ਦੀ ਉਮਰ ’ਚ ਜੋ ਕਾਰਨਾਮਾ ਕੀਤਾ, ਉਹ ਸ਼ਲਾਘਾਯੋਗ ਸੀ ਜਿਸ ਨੂੰ ਲੋਕ ਅਜੇ ਤੱਕ ਨਹੀਂ ਭੁੁੱਲੇੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।