DU ਵਿਦਿਆਰਥੀ ਕਤਲ ਮਾਮਲੇ ’ਚ ਵੱਡੀ ਅਪਡੇਟ

Murder Case

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ (Delhi University Murder) ਯੂਨੀਵਰਸਿਟੀ ਦੇ ਦੱਖਣੀ ਪਰੀਸਰ ’ਚ ਇੱਕ ਵਿਦਿਆਰਥੀ ਦੇ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ ’ਚ ਪੁਲਿਸ ਵੱਲੋਂ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।। ਪੁਲਿਸ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ | Delhi University Murder

ਪੁਲਿਸ ਨੇ ਦੱਸਿਆ ਕਿ ਗਿ੍ਰਫਤਾਰ ਕੀਤੇ ਗਏ ਲੋਕਾਂ ਦੀ ਪਛਾਣ ਬੀਏ ਦੇ ਪਹਿਲੇ ਸਾਲ ਦੇ ਵਿਦਿਆਰਥੀ ਰਾਹੁਲ (19) ਅਤੇ ਉਸ ਦਾ ਮਿੱਤਰ ਰਾਹੂਨ (19) ਦੇ ਰੂਪ ’ਚ ਹੋਈ ਹੈ। ਮਾਮਲੇ ’ਚ ਸ਼ਾਮਲ ਦੋ ਹੋਰ ਲੋਕਾਂ ਦੀ ਪਛਾਣ ਕੀਤੀ ਗਈ ਹੈ। ਅੱਗੇ ਦੀ ਜਾਂਚ ਜਾਰੀ ਹੈ। ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ’ਚ ਐਤਵਾਰ ਨੂੰ ਸਕੂਲ ਆਫ ਓਪਨ ਲਰਨਿੰਗ ਦੇ ਇੱਕ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮਿ੍ਰਤਕ ਵਿਦਿਆਰਥੀ ਬੀਏ ਰਾਜਨੀਤੀ ਵਿਗਿਆਨ ਦੇ ਪਹਿਲੇ ਸਾਲ ਦੇ ਵਿਦਿਆਰਥੀ ਨਿਖਿਲ ਚੌਹਾਨ (19) ਅਤੇ ਮੁਲਜ਼ਮ ਕਲਾਸ ਲਈ ਕਾਲਜ਼ ਆਏ ਸਨ। ਕਿਸੇ ਗੱਲ ਨੂੰ ਲੈ ਕੇ ਮੁਲਜ਼ਮ ਆਪਣੇ ਤਿੰਨ ਸਾਥੀਆਂ ਨਾਲ ਕਾਲਜ਼ ਦੇ ਗੇਟ ਤੋਂ ਬਾਹਰ ਨਿਖਿਲ ਨਾਲ ਮਿਲਿਆ ਅਤੇ ਉਸ ਦੀ ਛਾਤੀ ’ਤੇ ਚਾਕੂ ਮਾਰ ਦਿੱਤਾ।

ਕੱਲ੍ਹ ਕੀਤਾ ਗਿਆ ਸੀ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ | Delhi University Murder

ਮਹਿਲਾ ਮਿੱਤਰ ਨੂੰ ਛੇੜਨ ਦੇ ਚੱਕਰ ’ਚ ਆਪਸ ’ਚ ਭਿੜੇ ਦਿੱਲੀ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਨੇ ਨਿਖਿਲ ਚੌਹਾਨ ਨਾਂਅ ਦੇ ਵਿਦਿਆਰਥੀ ਦਾ ਐਤਵਾਰ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ’ਚ ਹੋਈ ਇਸ ਚਾਕੂਬਾਜੀ ’ਚ ਮਾਰਿਆ ਗਿਆ 19 ਸਾਲਾਂ ਨਿਖਿਲ ਆਰਿਆਭੱਟ ਯੂਨੀਵਰਸਿਟੀ ’ਚ ਰਾਜਨੀਤਿਕ ਵਿਗਿਆਨ ’ਚ ਪੜ੍ਹਾਈ ਕਰ ਰਿਹਾ ਸੀ। ਪੁਲਿਸ ਨੇ ਮੁਲਜ਼ਮ ਵਿਦਿਆਰਥੀਆਂ ਦੀ ਤਲਾਸ਼ ’ਚ ਲਏ ਦਬਿਸ਼ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਬੁਰੀ ਖ਼ਬਰ : ਸ਼ਰਧਾਲੂਆਂ ਦੀ ਬੱਸ ਪਲਟੀ, 25 ਜਖ਼ਮੀ

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਨੇ ਦੱਸਿਆ ਕਿ ਸੱਤ ਦਿਨ ਪਹਿਲਾਂ ਇੱਕ ਵਿਦਿਆਰਥੀ ਨੇ ਨਿਖਿਲ ਦੇ ਇੱਕ ਦੋਸਤ ਨਾਲ ਅਸ਼ਲੀਲ ਹਰਕਤ ਕੀਤੀ ਸੀ। ਨਿਖਿਲ ਨੇ ਇਸ ਘਟਨਾ ਬਾਰੇ ਕੁਝ ਵਿਦਿਆਰਥੀਆਂ ਤੋਂ ਸੁਣਿਆ ਸੀ, ਜਿਸ ਕਾਰਨ ਅੱਜ ਦੁਪਹਿਰ 12.30 ਵਜੇ ਕਾਲਜ਼ ਦੇ ਮੁੱਖ ਗੇਟ ’ਤੇ ਚਾਰ ਵਿਦਿਆਰਥੀਆਂ ਨੇ ਨਿਖਿਲ ਦੀ ਛਾਤੀ ’ਚ ਚਾਕੂ ਮਾਰ ਦਿੱਤਾ। ਘਟਨਾ ਤੋਂ ਬਾਅਦ ਨਿਖਿਲ ਨੂੰ ਚਰਕ ਪਾਲਿਕਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਇਹ ਸਾਰੇ ਵਿਦਿਆਰਥੀ ਆਰੀਆਭੱਟ ਯੂਨੀਵਰਸਿਟੀ ਦੇ ਸਕੂਲ ਆਫ ਓਪਨ ਲਰਨਿੰਗ ਅਧੀਨ ਪੜ੍ਹਦੇ ਹਨ। ਸਾਰੇ ਵਿਦਿਆਰਥੀ ਐਤਵਾਰ ਨੂੰ ਹੋਣ ਵਾਲੀ ਐਸਓਐਲ ਕਲਾਸ ਲਈ ਆਰੀਆਭੱਟ ਕਾਲਜ ਆਏ ਸਨ।

ਨਿਖਿਲ ਰਾਸ਼ਟਰੀ ਰਾਜਧਾਨੀ ਦੇ ਪੱਛਮ ਵਿਹਾਰ ਦਾ ਰਹਿਣ ਵਾਲਾ ਸੀ। ਉਹ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਅਤੇ ਸਿੰਗਿੰਗ ਵੀ ਕਰਦਾ ਸੀ। ਪੁਲਿਸ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਚਰਕ ਪਾਲਿਕਾ ਹਸਪਤਾਲ ਤੋਂ ਮਿਲੀ। ਪੁਲਿਸ ਨੇ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਚਾਰ ਮੁਲਜ਼ਮ ਵਿਦਿਆਰਥੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਬੁਲਾਰੇ ਨਰੇਸ਼ ਕੁਮਾਰ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਗ ਪੱਤਰ ਸੌਂਪ ਕੇ ਇਸ ਘਟਨਾ ਦਾ ਨੋਟਿਸ ਲੈਣ ਦੀ ਮੰਗ ਕੀਤੀ ਹੈ।

ਇਥੇ ਜਾਰੀ ਇਕ ਬਿਆਨ ’ਚ ਉਨ੍ਹਾਂ ਕਿਹਾ, ‘ਦਿੱਲੀ ’ਚ ਜਿਥੇ ਪੁਲਿਸ ਨੂੰ ਡਰ ਹੋਣਾ ਚਾਹੀਦਾ ਹੈ, ਉਥੇ ਬਦਮਾਸ ਵੀ ਡਰ ਗਏ ਹਨ।’ ਇਹ ਠੀਕ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਸਮਾਂ ਨਹੀਂ ਹੈ, ਪਰ ਦੇਸ਼ ਦੇ ਗ੍ਰਹਿ ਮੰਤਰੀ ਕੋਲ ਦਿੱਲੀ ਲਈ ਸਮਾਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਦਿੱਲੀ ’ਚ ਵੱਧ ਰਹੀਆਂ ਕਤਲਾਂ ਦੀਆਂ ਘਟਨਾਵਾਂ ਦੇ ਮੱਦੇਨਜਰ ਜਲਦੀ ਤੋਂ ਜਲਦੀ ਸਰਬ ਪਾਰਟੀ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ ਤਾਂ ਜੋ ਪੁਲਿਸ ਭਰਤੀ ਬਾਰੇ ਵਿਚਾਰ ਕੀਤਾ ਜਾ ਸਕੇ। ਪੁਲਿਸ ਦੀ ਗਸ਼ਤ ਵਧਾਉਣ ਤੋਂ ਇਲਾਵਾ ਘੱਟੋ-ਘੱਟ 500 ਹੋਰ ਪੀਸੀਆਰ ਵੈਨਾਂ ਤਾਇਨਾਤ ਕੀਤੀਆਂ ਜਾਣ।