Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ

Breaking News
Breaking: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ

ਦੁਕਾਨਦਾਰ ਦੇ ਸਿਰ ’ਚ ਪਸਤੌਲ ਦਾ ਬੱਟ ਮਾਰਿਆ

  • ਕੈਸ਼, ਸੋਨੇ-ਚਾਂਦੀ ਦੇ ਗਹਿਣੇ ਚੁੱਕੇ
  • ਹੀਰਿਆਂ ਦਾ ਹਾਰ ਵੀ ਲੈ ਗਏ ਨਾਲ

ਸੋਨੀਪਤ (ਸੱਚ ਕਹੂੰ ਨਿਊਜ਼)। Breaking News: ਹਰਿਆਣਾ ’ਚ ਦੀਵਾਲੀ ਤੋਂ ਪਹਿਲਾਂ ਵੱਡੀ ਲੁੱਟ ਹੋਈ ਹੈ। ਜ਼ਿਲ੍ਹਾ ਸੋਨੀਪਤ ’ਚ ਸ਼ੁੱਕਰਵਾਰ (25 ਅਕਤੂਬਰ) ਨੂੰ ਦਿਨ-ਦਿਹਾੜੇ ਇੱਕ ਗਹਿਣਿਆਂ ਦੀ ਦੁਕਾਨ ਲੁੱਟੀ ਲਈ ਗਈ। ਦੁਕਾਨ ਅੰਦਰ ਦਾਖਲ ਹੋਏ ਹਥਿਆਰਬੰਦ ਨੌਜਵਾਨਾਂ ਨੇ ਪਸਤੌਲ ਦੇ ਬੱਟ ਨਾਲ ਦੁਕਾਨਦਾਰ ਦੇ ਸਿਰ ’ਤੇ ਵਾਰ ਕਰ ਦਿੱਤਾ। ਇਸ ਤੋਂ ਬਾਅਦ ਦੁਕਾਨ ’ਚੋਂ ਲੱਖਾਂ ਰੁਪਏ ਦੀ ਨਕਦੀ, ਸੋਨਾ, ਚਾਂਦੀ ਦੇ ਗਹਿਣੇ ਅਤੇ ਹੀਰਿਆਂ ਦਾ ਹਾਰ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਸਦਰ ਥਾਣੇ ਨੇੜੇ ਵਾਪਰੀ। ਲੁੱਟ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ। ਸ਼ਹਿਰ ਨੂੰ ਤੁਰੰਤ ਘੇਰਾ ਪਾ ਲਿਆ ਗਿਆ ਪਰ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਿੰਨੀ ਨਕਦੀ ਤੇ ਗਹਿਣੇ ਲੁੱਟੇ ਗਏ। ਪੁਲਿਸ ਦੁਕਾਨਦਾਰ ਤੋਂ ਪੁੱਛਗਿੱਛ ਕਰ ਰਹੀ ਹੈ। Breaking News

Read This : ਕਤਲ ਦੇ ਦੋਸ਼ੀ ਨੂੰ ਉਮਰ ਕੈਦ, NRI ਨੇ ਗੋਲੀ ਮਾਰ ਕੇ ਕੀਤਾ ਸੀ ਦੋਸਤ ਦਾ ਕਤਲ

ਬਾਈਕ ’ਤੇ ਆਏ ਸਨ 2 ਨੌਜਵਾਨ | Breaking News

ਗੋਹਾਣਾ ਰੋਡ ’ਤੇ ਸਦਰ ਥਾਣਾ ਨੇੜੇ ਯੂਨੀਕ ਜਵੈਲਰਜ਼ ਦੇ ਨਾਂ ਨਾਲ ਗਹਿਣਿਆਂ ਦੀ ਦੁਕਾਨ ਹੈ। ਇਸ ਦਾ ਮਾਲਕ ਜਤਿੰਦਰ ਵਰਮਾ ਸ਼ੁੱਕਰਵਾਰ ਦੁਪਹਿਰ ਨੂੰ ਦੁਕਾਨ ’ਤੇ ਸੀ। ਇਸ ਦੌਰਾਨ ਦੋ ਨੌਜਵਾਨ ਬਾਈਕ ’ਤੇ ਆਏ ਤੇ ਦੁਕਾਨ ’ਚ ਦਾਖਲ ਹੋ ਗਏ। ਨੌਜਵਾਨ ਨੇ ਦੁਕਾਨਦਾਰ ਵੱਲ ਪਸਤੌਲ ਤਾਣ ਕੇ ਉਸ ਨੂੰ ਨਕਦੀ ਤੇ ਸੋਨੇ ਦੇ ਗਹਿਣੇ ਦੇਣ ਲਈ ਕਿਹਾ।

ਗੋਲੀ ਮਾਰਨ ਦੀ ਦਿੱਤੀ ਧਮਕੀ | Breaking News

ਜਦੋਂ ਦੁਕਾਨਦਾਰ ਨੇ ਇਨਕਾਰ ਕੀਤਾ ਤਾਂ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਜਤਿੰਦਰ ਵਰਮਾ ਦੇ ਸਿਰ ’ਤੇ ਪਸਤੌਲ ਦੇ ਬੱਟ ਨਾਲ ਵਾਰ ਕੀਤਾ ਗਿਆ। ਇਸ ਕਾਰਨ ਉਸ ਨੂੰ ਖੂਨ ਵਹਿ ਗਿਆ। ਲੁਟੇਰੇ ਦੁਕਾਨ ਤੋਂ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਤੇ ਹੀਰੇ ਦਾ ਹਾਰ ਲੈ ਕੇ ਫਰਾਰ ਹੋ ਗਏ। ਲੁਟੇਰੇ ਜਾਂਦੇ ਹੀ ਦੁਕਾਨਦਾਰ ਨੇ ਰੌਲਾ ਪਾਇਆ। ਇਸ ਤੋਂ ਬਾਅਦ ਆਸ-ਪਾਸ ਦੇ ਲੋਕ ਉੱਥੇ ਪਹੁੰਚ ਗਏ ਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ। Breaking News