ਬੰਗਲਾਦੇਸ਼ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ

Shakib Al Hasan
ਬੰਗਲਾਦੇਸ਼ ਕ੍ਰਿਕੇਟ ਨਾਲ ਜੁੜੀ ਵੱਡੀ ਖਬਰ

ਸ਼ਾਕਿਬ ਅਲ ਹਸਨ ਨੇ ਸੰਨਿਆਸ ਦਾ ਕੀਤਾ ਐਲਾਨ | Shakib Al Hasan

ਸਪੋਰਟਸ ਡੈਸਕ। Shakib Al Hasan: ਬੰਗਲਾਦੇਸ਼ ਦੇ ਆਲਰਾਊਂਡੀ ਸ਼ਾਕਿਬ ਅਲ ਹਸਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੀਰਪੁਰ ‘ਚ ਦੱਖਣੀ ਅਫਰੀਕਾ ਖਿਲਾਫ ਉਸ ਦਾ ਆਖਿਰੀ ਟੈਸਟ ਮੈਚ ਹੋਵੇਗਾ। ਹੁਣ ਇਸ ਸਮੇਂ ਬੰਗਲਾਦੇਸ਼ੀ ਆਲਰਾਉਂਡਰ ਭਾਰਤ ਖਿਲਾਫ਼ ਹੋ ਰਹੀ ਟੈਸਟ ਸੀਰੀਜ਼ ਦਾ ਹਿੱਸਾ ਹਨ ਤੇ ਬੰਗਲਾਦੇਸ਼ ਵੱਲੋਂ ਟੈਸਟ ਮੈਚ ਖੇਡ ਰਹੇ ਹਨ। ਹਾਲਾਂਕਿ ਉਨ੍ਹਾਂ ਦਾ ਕਾਨਪੁਰ ਟੈਸਟ ਖੇਡਣ ‘ਤੇ ਸ਼ੱਕ ਹੈ। 37 ਸਾਲਾਂ ਦੇ ਆਲਰਾਉਂਡਰ ਨੇ ਕਿਹਾ ਕਿ- ਮੈਂ ਆਪਣੇ ਬੋਰਡ ਨੂੰ ਮੀਰਪੁਰ ‘ਚ ਮੇਰਾ ਆਖਿਰੀ ਟੈਸਟ ਖੇਡਣ ਦੀ ਇੱਛਾ ਜਾਹਿਰ ਕੀਤੀ ਹੈ। ਉਹ ਮੇਰੇ ਦੇਸ਼ ਵਾਪਸੀ ਦੇ ਯਤਨ ਵੀ ਕਰ ਰਹੇ ਹਨ, ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤੀ ਟੀਮ ਖਿਲਾਫ਼ ਕਾਨਪੁਰ ਟੈਸਟ ਮੇਰਾ ਆਖਿਰੀ ਟੈਸਟ ਮੈਚ ਹੋਵੇਗਾ। ਸ਼ਾਕਿਬ ਨੇ ਕਿਹਾ, ਕਿ ਮੈਂ ਆਪਣੇ ਦੇਸ਼ ਤਾਂ ਜਾ ਸਕਦਾ ਹਾਂ, ਪਰ ਉੱਥੇ ਮੇਰੇ ਨਾਲ ਕੀ ਹੋਵੇਗਾ ਇਹ ਨਹੀਂ ਪਤਾ। Shakib Al Hasan

Read This : Australia vs England: ਵਿਸ਼ਵ ਕੱਪ ਜਿੱਤਣ ਤੋਂ ਬਾਅਦ ਪਹਿਲੀ ਵਾਰ ਹਾਰਿਆ ਅਸਟਰੇਲੀਆ

ਹਸੀਨਾ ਦੀ ਸਰਕਾਰ ‘ਚ ਮੰਤਰੀ ਸਨ ਸ਼ਾਕਿਬ | Shakib Al Hasan

ਸ਼ਾਕਿਬ ਇਸ ਸਾਲ ਹੀ ਸੰਸਦ ਮੈਂਬਰ ਬਣੇ ਸਨ। ਉਹ ਸ਼ੇਖ ਹਸੀਨਾ ਦੀ ਸਰਕਾਰ ‘ਚ ਮੰਤਰੀ ਸਨ। ਦੇਸ਼ ‘ਚ ਹਿੰਸਕ ਪ੍ਰਰਦਸ਼ਨਾਂ ਤੋਂ ਬਾਅਦ ਸ਼ੇਖ ਹਸੀਨਾਂ ਨੂੰ ਆਪਣੇ ਆਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਸ਼ੇਖ ਹਸੀਨਾਂ ਨੇ ਦੇਸ਼ ਵੀ ਛੱਡ ਦਿੱਤਾ ਸੀ। ਹਸੀਨਾ ਦੇ ਅਸਤੀਫੇ ਤੋਂ ਬਾਅਦ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਨੇ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ‘ਚ ਮੁੱਖ ਸਲਾਹਕਾਰ ਦਾ ਅਹੁਦਾ ਸੰਭਾਲਿਆ ਹੈ। Shakib Al Hasan