ਚੰਡੀਗੜ੍ਹ। ਪੰਜਾਬ ’ਚ ਵਾਹਨ ਚਾਲਕਾਂ ਲਈ ਵੱਡਾ ਅਪਡੇਟ ਸਾਹਮਣੇ ਆਇਆ ਹੈ। ਹੁਣ ਗੱਡੀਆਂ ਚਲਾਉਣ ਵਾਲੇ ਸਾਵਧਾਨ ਹੋ ਜਾਣ। ਪੰਜਾਬ ਸਰਕਾਰ ਨੇ ਕਾਰ ਦੀ ਪਿਛਲੀ ਸੀਟ ’ਤੇ ਬੈਠੇ ਲੋਕਾਂ ਲਈ ਵੀ ਸੀਟ ਬੈਲਟ ਦੀ ਵਰਤੋਂ ਜ਼ਰੂਰੀ ਕਰ ਦਿੱਤੀ ਹੈ। ਸੂਬਾ ਸਰਕਾਰ ਵੱਲੋਂ ਇਸ ਸਬੰਧੀ ਇੱਕ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਸਰਕਾਰ ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਉਹ ਸਾਰੇ ਅਧਿਕਾਰੀਆਂ ਤੇ ਆਮ ਲੋਕਾਂ ਨੂੰ ਦੱਸਣ ਕਿ ਜਦੋਂ ਵੀ ਵਾਹਨ ਚਲਾਉਣ ਤਾਂ ਸੀਟ ਬੈਲਟ ਲਾ ਕੇ ਹੀ ਵਾਹਨ ਚਲਾਉਣਾ ਯਕੀਨੀ ਬਣਾਇਆ ਜਾਵੇ। (Traffic Rule)
ਜੇਕਰ ਕੋਈ ਗੰਨਮੈਨ ਡਰਾਈਵਰ ਦੇ ਸਾਈਡ ਵਾਲੀ ਸੀਟ ’ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਾ ਕੇ ਬੈਠੇਗਾ। ਇਸ ਸਬੰਧੀ ਏਡੀਜੀਪੀ ਟਰੈਫਿਕ ਵੱਲੋਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੂਬੇ ਦੇ ਸਾਰੇ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸੜਕ ਸੁਰੱਖਿਆ ਮਹੀਨਾ 15 ਜਨਵਰੀ ਤੋਂ 14 ਫਰਵਰੀ ਤੱਕ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਨੂੰ ਸੀਟ ਬੈਲਟ ਦੀ ਵਰਤੋਂ ਲਈ ਜਾਗਰੂਕ ਤੀਾ ਜਾਵੇ। (Traffic Rule)
Also Read : ਕਿਸਾਨਾਂ ਦਾ ਦਿੱਲੀ ਕੂਚ, ਪਟਿਆਲਾ ਤੋਂ ਸ਼ੰਭੂ ਟੋਲ ਪਲਾਜਾ ਰਾਹੀਂ ਅੰਬਾਲਾ ਜਾਣ ਵਾਲੀ ਟ੍ਰੈਫਿਕ ਇਸ ਰੂਟ ਦੀ ਕਰੇ ਵਰਤੋਂ
14 ਫਰਵਰੀ ਤੋਂ ਬਾਅਦ ਜੇ ਲੋਕ ਸੀਟ ਬੈਲਟ ਦੀ ਵਰਤੋਂ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਰਕਾਰੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਵੀ ਡਰਾਇਵਿੰਗ ਦੌਰਾਨ ਸੀਟ ਬੈਲਟ ਪਹਿਨਣ ਦੀਆਂ ਹਦਾਇਤਾਂ ਦਿੱਤੀਆਂ ਹਨ।