ਸਾਡੇ ਨਾਲ ਸ਼ਾਮਲ

Follow us

12.3 C
Chandigarh
Tuesday, January 20, 2026
More
    Home Breaking News Cricket News:...

    Cricket News: ਸਰਜਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੀ ਸਿਹਤ ਸਬੰਧੀ ਵੱਡੀ ਜਾਣਕਾਰੀ ਆਈ ਸਾਹਮਣੇ

    Cricket News
    Cricket News: ਸਰਜਰੀ ਤੋਂ ਬਾਅਦ ਸੂਰਿਆਕੁਮਾਰ ਯਾਦਵ ਦੀ ਸਿਹਤ ਸਬੰਧੀ ਵੱਡੀ ਜਾਣਕਾਰੀ ਆਈ ਸਾਹਮਣੇ

    Cricket News: ਮਿਊਨਿਖ (ਏਜੰਸੀ)। ਭਾਰਤ ਦੇ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਜਰਮਨੀ ’ਚ ਹਰਨੀਆ ਦੀ ਸਰਜਰੀ ਤੋਂ ਬਾਅਦ ਠੀਕ ਹੋ ਰਹੇ ਹਨ ਤੇ ਉਨ੍ਹਾਂ ਦੀ ਸਿਹਤ ’ਚ ਉਮੀਦ ਅਨੁਸਾਰ ਸੁਧਾਰ ਹੋ ਰਿਹਾ ਹੈ। ਸੂਰਿਆਕੁਮਾਰ ਨੇ ਸੋਸ਼ਲ ਮੀਡੀਆ ’ਤੇ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਇੱਥੇ ਸਰਜਰੀ ਹੋਈ ਹੈ ਅਤੇ ਉਹ ਪਹਿਲਾਂ ਵਾਂਗ ਮੈਦਾਨ ’ਚ ਵਾਪਸੀ ਲਈ ਉਤਸੁਕ ਹਨ। ਉਨ੍ਹਾਂ ਲਿਖਿਆ, ‘ਮੇਰੀ ਪੇਟ ਦੇ ਹੇਠਲੇ ਹਿੱਸੇ ’ਚ ਸਪੋਰਟਸ ਹਰਨੀਆ ਦੀ ਸਰਜਰੀ ਹੋਈ ਹੈ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਮੈਂ ਸਰਜਰੀ ਤੋਂ ਬਾਅਦ ਠੀਕ ਹੋ ਰਿਹਾ ਹਾਂ। ਵਾਪਸੀ ਦੀ ਉਮੀਦ ਹੈ।’ Cricket News

    ਇਹ ਖਬਰ ਵੀ ਪੜ੍ਹੋ : Snake News: 6 ਫੁੱਟ ਤੋਂ ਵੀ ਜਿਆਦਾ ਲੰਬਾ ਸੱਪ ਵੜ ਗਿਆ ਸੀ ਡੇਰੇ ’ਚ… ਬਿਨਾਂ ਮਾਰੇ ਹੀ ਸੇਵਾਦਾਰ ਭਾਈ ਨੇ ਕੀਤਾ …

    ਭਾਰਤ ਦੇ ਇਸ ਵਿਸਫੋਟਕ ਬੱਲੇਬਾਜ਼ ਨੇ ਆਖਰੀ ਵਾਰ ਫਰਵਰੀ ਦੇ ਸ਼ੁਰੂ ’ਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਲੜੀ ’ਚ ਭਾਰਤ ਲਈ ਖੇਡਿਆ ਸੀ। ਇਸ ਤੋਂ ਇਲਾਵਾ, 34 ਸਾਲਾ ਬੱਲੇਬਾਜ਼ ਹਾਲ ਹੀ ’ਚ ਹੋਈ ਇੰਡੀਅਨ ਪ੍ਰੀਮੀਅਰ ਲੀਗ ’ਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਇੱਕ ਹੈ। ਇਸ ਲੀਗ ਵਿੱਚ, ਉਸਨੇ ਮੁੰਬਈ ਇੰਡੀਅਨਜ਼ ਲਈ 16 ਪਾਰੀਆਂ ’ਚ 717 ਦੌੜਾਂ ਬਣਾਈਆਂ ਤੇ ਇਸ ਈਵੈਂਟ ’ਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਸਨ। ਭਾਰਤ ਨੇ ਹਾਲ ਹੀ ਵਿੱਚ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਲੜੀ ਦੀ ਸ਼ੁਰੂਆਤ ਕੀਤੀ ਸੀ, ਜਦੋਂ ਕਿ ਟੀਮ ਦਾ ਅਗਲਾ ਸੀਮਤ ਓਵਰਾਂ ਦਾ ਦੌਰਾ ਬੰਗਲਾਦੇਸ਼ ਦਾ ਹੋਵੇਗਾ, ਜਿੱਥੇ ਸੂਰਿਆਕੁਮਾਰ ਅਗਸਤ ਦੇ ਅਖੀਰ ’ਚ ਤਿੰਨ ਵਨਡੇ ਤੇ ਤਿੰਨ ਟੀ-20 ਮੈਚ ਖੇਡਣਗੇ। Cricket News

    ਸੂਰਿਆ ਨੇ 2021 ’ਚ ਕੀਤਾ ਸੀ ਆਪਣਾ ਅੰਤਰਰਾਸ਼ਟਰੀ ਡੈਬਿਊ | Cricket News

    ਸੂਰਿਆਕੁਮਾਰ ਯਾਦਵ ਨੇ ਮਾਰਚ 2021 ’ਚ ਭਾਰਤ ਲਈ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਪਹਿਲੇ ਹੀ ਮੈਚ ’ਚ, ਉਸਨੇ ਛੱਕੇ ਨਾਲ ਸ਼ੁਰੂਆਤ ਕੀਤੀ। ਉਸਦਾ ਇੱਕ ਰੋਜ਼ਾ ਡੈਬਿਊ ਵੀ 2021 ’ਚ ਹੋਇਆ ਸੀ। ਉਸਦਾ ਟੈਸਟ ਡੈਬਿਊ ਫਰਵਰੀ 2023 ’ਚ ਅਸਟਰੇਲੀਆ ਵਿਰੁੱਧ ਹੋਇਆ ਸੀ, ਹਾਲਾਂਕਿ ਇਹ ਉਨ੍ਹਾਂ ਦਾ ਇੱਕੋ-ਇੱਕ ਟੈਸਟ ਮੈਚ ਹੈ। ਉਨ੍ਹਾਂ ਹੁਣ ਤੱਕ 83 ਟੀ-20 ਮੈਚਾਂ ’ਚ 2598 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ, ਉਸਨੇ 37 ਇੱਕ ਰੋਜ਼ਾ ਮੈਚਾਂ ’ਚ 773 ਦੌੜਾਂ ਬਣਾਈਆਂ ਹਨ। Cricket News