ਅੰਮ੍ਰਿਤਸਰ ’ਚ ਵੱਡੀ ਵਾਰਦਾਤ, ASI ਦਾ ਗੋਲੀਆਂ ਮਾਰ ਕੇ ਕਤਲ

Ludhiana News
ਸੰਕੇਤਕ ਫੋਟੋ।

ਡਿਊਟੀ ਜਾਣ ਸਮੇਂ ਕੀਤੀ ਫਾਇਰਿੰਗ | Murder

  • ਸਿਰ ’ਚ ਗੋਲੀ ਲੱਗਣ ਕਾਰਨ ਹੋਈ ਹੈ ਮੌਤ | Murder
  • ਮ੍ਰਿਤਕ ਜੰਡਿਆਲਾ ਗੁਰੂ ਥਾਣੇ ’ਚ ਸੀ ਤਾਇਨਾਤ | Murder

ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਅੰਮ੍ਰਿਤਸਰ ’ਚ ਇੱਕ ਖੌਫਨਾਕ ਘਟਨਾ ਵਾਪਰੀ ਹੈ। ਜਿੱਥੇ ਪੰਜਾਬ ਪੁਲਿਸ ’ਚ ਏਐੱਸਆਈ ਦੇ ਅਹੁੱਦੇ ’ਤੇ ਤਾਇਨਾਤ ਵਿਅਕਤੀ ਦਾ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਹਨ। ਏਐੱਸਆਈ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਜੰਡਿਆਲਾ ਵਿਖੇ ਤਾਇਨਾਤ ਸੀ। ਮ੍ਰਿਤਕ ਦੀ ਪਛਾਣ ਸਰੂਪ ਸਿੰਘ ਦੇ ਰੂਪ ’ਚ ਹੋਈ ਹੈ। ਇਸ ਘਟਨਾ ਦੇ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਮਾਮਲਾ ਦਰਜ਼ ਕਰਕੇ ਆਪਣੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਰੋ ; ਮੁਫ਼ਤ ਦੇ ਨਹੀਂ, ਵਿਕਾਸ ਦੇ ਐਲਾਨ ਹੋਣ

ਪੁਲਿਸ ਨੇ ਏਐੱਸਆਈ ਸਰੂਪ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਕਤਲ ਅਤੇ ਆਰਮਜ਼ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਹਾਸਲ ਹੋਏ ਵੇਰਵਿਆਂ ਮੁਤਾਬਿਕ ਘਟਨਾ ਸਮੇਂ ਏਐੱਸਆਈ ਆਪਣੀ ਡਿਊਟੀ ’ਤੇ ਜਾ ਰਿਹਾ ਸੀ। ਉਸ ਸਮੇਂ ਉਸ ’ਤੇ ਹਮਲਾ ਹੋਇਆ ਹੈ। ਇਸ ਮੌਕੇ ’ਤੇ ਸੀਨੀਅਰ ਅਧਿਕਾਰੀ ਵੀ ਪਹੁੰਚ ਚੁੱਕੇ ਹਨ। ਪੁਲਿਸ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਐੱਸਪੀ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। (Murder)

LEAVE A REPLY

Please enter your comment!
Please enter your name here