ਪੀਆਰਟੀਸੀ ਅਤੇ ਪਨਬੱਸ ਦੇ ਕੱਚੇ ਮੁਲਾਜ਼ਮ ਕਿਵੇਂ ਹੋਣਗੇ ਪੱਕੇ, ਏਜੀ ਤੋਂ ਸਲਾਹ ਲਵੇਗੀ ਸਰਕਾਰ | Punjab News
- ਕੱਚੇ ਮੁਲਾਜ਼ਮਾਂ ਅਤੇ ਟਰਾਂਸਪੋਰਟ ਮੰਤਰੀ ਦੀ ਆਪਸੀ ਮੀਟਿੰਗ ਵਿੱਚ ਬਣੀ ਸਹਿਮਤੀ | Punjab News
- ਹਿਮਾਚਲ ਅਤੇ ਹਰਿਆਣਾ ਦੀ ਟਰਾਂਸਪੋਰਟ ਪਾਲਿਸੀ ਨੂੰ ਲਾਗੂ ਕਰਵਾਉਣਾ ਚਾਹੁੰਦੇ ਹਨ ਕੱਚੇ ਮੁਲਾਜ਼ਮ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab News: ਪੀਆਰਟੀਸੀ ਅਤੇ ਪਨਬੱਸ ਸਣੇ ਪੰਜਾਬ ਰੋਡਵੇਜ਼ ਵਿੱਚ ਮੌਜ਼ੂਦਾ ਕੱਚੇ ਮੁਲਾਜ਼ਮਾਂ ਨੂੰ ਕਿਵੇਂ ਪੱਕਾ ਕੀਤਾ ਜਾ ਸਕਦਾ ਹੈ ਅਤੇ ਇਨ੍ਹਾਂ ਲਈ ਵੱਖਰੀ ਨੀਤੀ ਤਿਆਰ ਕਰਨ ਦੇ ਨਾਲ ਕਾਨੂੰਨ ਅਨੁਸਾਰ ਕੋਈ ਅੜਚਨ ਤਾਂ ਨਹੀਂ ਆਏਗੀ, ਇਸ ਸਬੰਧੀ ਟਰਾਂਸਪੋਰਟ ਮੰਤਰੀ ਵੱਲੋਂ 25 ਜਨਵਰੀ ਪੰਜਾਬ ਦੇ ਐਡਵੋਕੇਟ ਜਰਨਲ ਨਾਲ ਮੀਟਿੰਗ ਕੀਤੀ ਜਾਏਗੀ। ਇਸ ਮੀਟਿੰਗ ਵਿੱਚ ਲਈ ਗਈ ਸਲਾਹ ਤੋਂ ਬਾਅਦ 3 ਫਰਵਰੀ ਨੂੰ ਮੁੜ ਤੋਂ ਕੱਚੇ ਮੁਲਾਜ਼ਮਾਂ ਨਾਲ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮੀਟਿੰਗ ਕਰਨਗੇ। Punjab News
ਇਹ ਖਬਰ ਵੀ ਪੜ੍ਹੋ : Saif Ali Khan: ਸੈਫ਼ ਅਲੀ ਖਾਨ ’ਤੇ ATTACK, ਹਸਪਤਾਲ ’ਚ ਦਾਖਲ
ਇਸ ਮੁੱਦੇ ਸਬੰਧੀ ਕੱਚੇ ਮੁਲਾਜ਼ਮਾਂ ਅਤੇ ਸਰਕਾਰ ਵਿਚਕਾਰ ਸਹਿਮਤੀ ਬਣ ਗਈ ਹੈ। ਇਸ ਲਈ ਫਿਲਹਾਲ ਕੱਚੇ ਮੁਲਾਜ਼ਮ ਕਿਸੇ ਵੀ ਤਰ੍ਹਾਂ ਦੀ ਹੜਤਾਲ ਪੰਜਾਬ ਵਿੱਚ ਨਹੀਂ ਕਰਨਗੇ। ਇਸ ਮੀਟਿੰਗ ਤੋਂ ਬਾਅਦ ਜਥੇਬੰਦੀ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਣੀ ਸੀ ਪਰ ਉਨ੍ਹਾਂ ਦੀ ਗੈਰ ਹਾਜ਼ਰੀ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਮੁੱਖ ਮੰਤਰੀ ਦੇ ਸਕੱਤਰ ਰਵੀ ਭਗਤ ਨਾਲ ਮੀਟਿੰਗ ਹੋਈ ਹੈ। Punjab News
ਇਸ ਮੀਟਿੰਗ ਵਿੱਚ ਉਨ੍ਹਾਂ ਵੱਲੋਂ ਪੀਆਰਟੀਸੀ ਅਤੇ ਪਨਬੱਸ ਸਣੇ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੂੰ ਹਰਿਆਣਾ ਅਤੇ ਹਿਮਾਚਲ ਦੀ ਪਾਲਿਸੀ ਦੇ ਤਹਿਤ ਪੱਕਾ ਕਰਨ ਦੀ ਮੰਗ ਕੀਤੀ ਗਈ ਸੀ। ਮੀਟਿੰਗ ਦੌਰਾਨ ਇਹ ਵੀ ਕਿਹਾ ਗਿਆ ਕਿ ਜਿਹੜੇ ਕੱਚੇ ਮੁਲਾਜ਼ਮ ਸਿੱਧੇ ਸਰਕਾਰ ਦੇ ਅਧੀਨ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਜਦੋਂ ਕਿ ਜਿਹੜੇ ਕੱਚੇ ਮੁਲਾਜ਼ਮਾਂ ਤੋਂ ਠੇਕੇਦਾਰੀ ਸਿਸਟਮ ਰਾਹੀਂ ਕੰਮ ਲਿਆ ਜਾ ਰਿਹਾ ਹੈ, ਉਨ੍ਹਾਂ ਨੂੰ ਠੇਕੇਦਾਰੀ ਸਿਸਟਮ ਵਿੱਚੋਂ ਕੱਢ ਕੇ ਸਰਕਾਰ ਦੇ ਅਧੀਨ ਕੱਚੇ ਤੌਰ ’ਤੇ ਰੱਖ ਲਿਆ ਜਾਵੇ।