ਸਾਡੇ ਨਾਲ ਸ਼ਾਮਲ

Follow us

18.7 C
Chandigarh
Tuesday, February 24, 2026
More
    Home Breaking News Punjab News: ...

    Punjab News: ਖੁਸ਼ਖਬਰੀ- ਜ਼ਿਲ੍ਹਾ ਮਾਨਸਾ ਨੂੰ ਮੁੱਖ ਮੰਤਰੀ ਮਾਨ ਨੇ ਦਿੱਤਾ ਵੱਡਾ ਤੋਹਫਾ, ਜਾਣੋ

    Mansa Development
    ਮਾਨਸਾ : ਪਿੰਡ ਫਤਿਹਗੜ੍ਹ ਸਾਹਨੇਵਾਲੀ ਵਿਖੇ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖਣ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਹਰਜੋਤ ਬੈਂਸ, ਮਨੀਸ਼ ਸਿਸ਼ੋਦੀਆ ਤੇ ਹੋਰ ਤਸਵੀਰ : ਸੱਚ ਕਹੂੰ ਨਿਊਜ਼

    ‘ਆਈਟੀਆਈ ’ਚੋਂ ਕੋਈ ਬੇਰੁਜ਼ਗਾਰ ਨਹੀਂ ਸਗੋਂ ਕਾਮੇ ਬਣ ਕੇ ਨਿੱਕਲਣਗੇ’: ਮੁੱਖ ਮੰਤਰੀ ਮਾਨ

    • ਆਈਟੀਆਈ ਦੇ ਨੀਂਹ ਪੱਥਰ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਗਟਾਇਆ ਭਰੋਸਾ

    Punjab News: (ਸੁਖਜੀਤ ਮਾਨ) ਮਾਨਸਾ/ਝੁਨੀਰ। ਜ਼ਿਲ੍ਹਾ ਮਾਨਸਾ ਦੇ ਕਸਬਾ ਝੁਨੀਰ ਨੇੜਲੇ ਪਿੰਡਾਂ ਦੇ ਨੌਜਵਾਨ ਮੁੰਡੇ-ਕੁੜੀਆਂ ਨੂੰ ਹੁਣ ਤਕਨੀਕੀ ਸਿੱਖਿਆ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ’ਚ ਜਾਣ ਦੀ ਲੋੜ ਨਹੀਂ ਰਹੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲਾਕੇ ਦੇ ਵਿਦਿਆਰਥੀਆਂ ਦੀ ਲੰਬੇ ਸਮੇਂ ਤੋਂ ਇਸ ਮੰਗ ਨੂੰ ਅੱਜ ਪਿੰਡ ਫਤਿਹਗੜ੍ਹ ਸਾਹਨੇਵਾਲੀ ਵਿਖੇ ਸਰਕਾਰੀ ਆਈਟੀਆਈ ਦਾ ਨੀਂਹ ਪੱਥਰ ਰੱਖ ਕੇ ਪੂਰਾ ਕਰ ਦਿੱਤਾ।

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਦੋਂ ਸਰਕਾਰੀ ਆਈਟੀਆਈ ਦੇ ਨੀਂਹ ਪੱਥਰ ਤੋਂ ਪਰਦਾ ਹਟਾਇਆ ਤਾਂ ਪੇਂਡੂ ਖੇਤਰ ਦੀ ਵਸੋਂ ਵਾਲੇ ਇਸ ਇਲਾਕੇ ਦੇ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਦਾ ਉਹ ਡਰ ਵੀ ਹਟ ਗਿਆ, ਜਿੰਨ੍ਹਾਂ ਨੂੰ ਮਾਪੇ ਪਿੰਡੋਂ ਦੂਰ ਸ਼ਹਿਰ ਪੜ੍ਹਨ ਲਈ ਭੇਜਣ ਤੋਂ ਗੁਰੇਜ਼ ਕਰਦੇ ਸੀ। ਇਸ ਆਈਟੀਆਈ ਦੇ ਨਿਰਮਾਣ ਨਾਲ ਵਿਦਿਆਰਥੀ ਤਕਨੀਕੀ ਪੜ੍ਹਾਈ ਵੱਲ ਜੁਟ ਜਾਣਗੇ, ਜੋ ਉਨ੍ਹਾਂ ਨੂੰ ਰੁਜ਼ਗਾਰ ਲਈ ਸਹਾਈ ਹੋਵੇਗੀ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਈਟੀਆਈ ਦਾ ਨੀਂਹ ਪੱਥਰ ਰੱਖਣ ਲਈ ਪੁੱਜੇ ਤਾਂ ਸਵਾਗਤ ਲਈ ਖੜ੍ਹੇ ਪੰਚਾਇਤੀ ਨੁਮਾਇੰਦਿਆਂ ਤੇ ਹੋਰ ਪਤਵੰਤਿਆਂ ਨੇ ਜਦੋਂ ਇਸ ਉੱਦਮ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ‘ਆਈਟੀਆਈ ’ਚੋਂ ਕੋਈ ਬੇਰੁਜ਼ਗਾਰ ਨਹੀਂ ਨਿੱਕਲੇਗਾ, ਕਾਮੇ ਬਣ ਕੇ ਨਿੱਕਲਣਗੇ’।

    ਇਹ ਵੀ ਪੜ੍ਹੋ: Patiala News: ਪੰਜਾਬੀ ’ਵਰਸਿਟੀ ਵਿਖੇ ਪੰਜਾਬ ਦਾ ਪਹਿਲਾ ‘ਸਾਈਬਰ ਵੈੱਲਨੈੱਸ ਤੇ ਸਕਿਉਰਟੀ ਸੈਂਟਰ’ ਸਥਾਪਿਤ

    ਉਨ੍ਹਾਂ ਕਿਹਾ ਕਿ ਪਹਿਲਾਂ ਇਸ ਇਲਾਕੇ ਨੂੰ ਪੱਛੜਿਆ ਇਲਾਕਾ ਕਿਹਾ ਜਾਂਦਾ ਸੀ ਪਰ ਪੱਛੜੇ ਹੋਏ ਇਲਾਕੇੇੇੇੇੇੇੇੇੇੇੇੇੇੇੇੇ ਨੂੰ ਵਧੀਆ ਬਣਾਉਣਾ ਸਰਕਾਰਾਂ ਦਾ ਕੰਮ ਹੈ ਸਕੂਲ ਬਣਾ ਕੇ, ਆਈਟੀਆਈ ਬਣਾ ਕੇ ਮੁੱਖ ਮੰਤਰੀ ਨੇ ਪੰਚਾਇਤੀ ਨੁਮਾਇੰਦਿਆਂ ਦਾ ਆਈਟੀਆਈ ਲਈ 5 ਏਕੜ ਜ਼ਮੀਨ ਦੇਣ ’ਤੇ ਧੰਨਵਾਦ ਕੀਤਾ ਤਾਂ ਨੁਮਾਇੰਦਿਆਂ ਨੇ ਕਿਹਾ ਕਿ ਉਹ ਹੋਰ ਵੀ ਜ਼ਮੀਨ ਦੇ ਦੇਣਗੇ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਆਈਟੀਆਈ ਨੂੰ ਹੋਰ ਵਧਾ ਕੇ ਵੱਡੀ ਕਰ ਦੇਵਾਂਗੇ। ਦੱਸਣਯੋਗ ਹੈ ਕਿ ਇਸ ਆਈਟੀਆਈ ਲਈ ਪਿੰਡ ਵਾਸੀਆਂ ਵੱਲੋਂ 5 ਏਕੜ ਜ਼ਮੀਨ ਦਿੱਤੀ ਗਈ ਹੈ।

    ਸਿੱਖਿਆ ਲਈ ਜ਼ਮੀਨ ਦੇਣਾ ਬਹੁਤ ਵੱਡੀ ਗੱਲ : ਸਿਸ਼ੋਦੀਆ

    ਆਪ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸ਼ੋਦੀਆ ਨੇ ਵਿਦਿਆਰਥੀਆਂ ਦੇ ਭਵਿੱਖ ਲਈ ਪੰਚਾਇਤ ਵੱਲੋਂ ਜ਼ਮੀਨ ਦੇਣ ’ਤੇ ਧੰਨਵਾਦ ਕੀਤਾ ਗਿਆ ਉਨ੍ਹਾਂ ਨੀਂਹ ਪੱਥਰ ਰੱਖਣ ਵੇਲੇ ਮੌਕੇ ’ਤੇ ਮੌਜੂਦ ਪੰਚਾਇਤੀ ਨੁਮਾਇੰਦਿਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ‘ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਸਿੱਖਿਆ ਦੇ ਲਈ ਜ਼ਮੀਨ ਦੇ ਕੇ’

    ਵਰਦਾਨ ਸਾਬਿਤ ਹੋਵੇਗੀ ਆਈਟੀਆਈ : ਵਿਧਾਇਕ

    ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੀ ਸਭ ਤੋਂ ਵੱਡੀ ਮੰਗ ਸੀ ਕਿ ਇਲਾਕੇ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੀ ਸਿੱਖਿਆ ਲਈ ਸਰਕਾਰੀ ਆਈਟੀਆਈ ਹੋਵੇ ਕਿਉਂਕਿ ਵਿਦਿਆਰਥੀਆਂ ਨੂੰ ਸਰਸਾ ਜਾਂ ਬੁਢਲਾਡਾ ਜਾਣਾ ਪੈਂਦਾ ਸੀ ਹੁਣ 5 ਏਕੜ ’ਚ ਸਰਕਾਰੀ ਆਈਟੀਆਈ ਬਣੇਗੀ, ਜੋ ਇਲਾਕੇ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗੀ।