Gold-Silver Price Today: ਸੋਨੇ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ! ਚਾਂਦੀ ਵੀ ਹੋਈ ਸਸਤੀ!

Gold-Silver Price Today
Gold-Silver Price Today: ਸੋਨੇ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ! ਚਾਂਦੀ ਵੀ ਹੋਈ ਸਸਤੀ!

Gold-Silver Price Today

MCX Gold-Silver Price Today: ਨਵੀਂ ਦਿੱਲੀ (ਏਜੰਸੀ)। ਅੱਜ, ਸ਼ੁੱਕਰਵਾਰ, 13 ਦਸੰਬਰ ਨੂੰ ਸੋਨਾ ਕਮਜ਼ੋਰ ਦਿਖਾਈ ਦਿੱਤਾ ਕਿਉਂਕਿ ਭਾਰਤ ’ਚ ਸੋਨੇ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ ਵੇਖਣ ਨੂੰ ਮਿਲੀ। ਨਵੰਬਰ 2024 ਲਈ ਸੀਪੀਆਈ ਮਹਿੰਗਾਈ 5.48 ਫੀਸਦੀ ਦੇ ਹੇਠਲੇ ਪੱਧਰ ’ਤੇ ਆ ਗਈ, ਜੋ ਕਿ 5.50 ਫੀਸਦੀ ਦੀਆਂ ਮਾਰਕੀਟ ਉਮੀਦਾਂ ਤੋਂ ਘੱਟ ਹੈ। ਭਾਰਤ ’ਚ ਅੱਜ 24 ਕੈਰੇਟ ਸੋਨਾ 7,887 ਰੁਪਏ ਪ੍ਰਤੀ ਗ੍ਰਾਮ ਹੈ ਜਦਕਿ 22 ਕੈਰੇਟ ਸੋਨਾ 7, 230 ਰੁਪਏ ਪ੍ਰਤੀ ਗ੍ਰਾਮ ਹੈ। 24 ਕੈਰੇਟ ਸੋਨੇ ਦੀ ਕੀਮਤ ਅੱਜ 78,870 ਰੁਪਏ ਪ੍ਰਤੀ 10 ਗ੍ਰਾਮ ਹੈ, ਜੋ ਕਿ ਕੱਲ੍ਹ ਦੇ 79,470 ਰੁਪਏ ਪ੍ਰਤੀ 10 ਗ੍ਰਾਮ ਦੇ ਮੁਕਾਬਲੇ 600 ਰੁਪਏ ਦੀ ਗਿਰਾਵਟ ਹੈ। Gold-Silver Price Today

ਇਹ ਖਬਰ ਵੀ ਪੜ੍ਹੋ : Bathinda News: Punjab Cricket Association ਦੇ ਪ੍ਰਧਾਨ ਦਾ ਸਿਆਸੀ ‘ਛੱਕਾ’

ਇਸ ਦੇ ਨਾਲ ਹੀ 24 ਕੈਰੇਟ 100 ਗ੍ਰਾਮ ਸੋਨਾ ਵੀਰਵਾਰ ਨੂੰ 7,94,700 ਰੁਪਏ ਦੇ ਮੁਕਾਬਲੇ ਅੱਜ 6,000 ਰੁਪਏ ਡਿੱਗ ਕੇ 7,88,700 ਰੁਪਏ ’ਤੇ ਆ ਗਿਆ ਹੈ। ਇਸੇ ਤਰ੍ਹਾਂ ਭਾਰਤ ’ਚ 22 ਕੈਰੇਟ ਸੋਨਾ ਅੱਜ 72,300 ਰੁਪਏ ’ਤੇ ਹੈ, ਜੋ ਕਿ ਕੱਲ੍ਹ ਦੇ 72,850 ਰੁਪਏ ਤੋਂ 550 ਰੁਪਏ ਘੱਟ ਹੈ। ਉਥੇ ਹੀ 22 ਕੈਰੇਟ 100 ਗ੍ਰਾਮ ਸੋਨਾ ਵੀਰਵਾਰ ਨੂੰ 7,28,500 ਰੁਪਏ ਦੇ ਮੁਕਾਬਲੇ ਸ਼ੁੱਕਰਵਾਰ ਨੂੰ 5,500 ਰੁਪਏ ਡਿੱਗ ਕੇ 7,23,000 ਰੁਪਏ ’ਤੇ ਆ ਗਿਆ। Gold-Silver Price Today

ਮੀਡੀਆ ਰਿਪੋਰਟ ਮੁਤਾਬਕ 17-18 ਦਸੰਬਰ ਨੂੰ ਹੋਣ ਵਾਲੀ ਫੈਡਰਲ ਰਿਜ਼ਰਵ ਦੀ ਬੈਠਕ ’ਚ ਵਿਆਜ ਦਰਾਂ ’ਚ ਕਟੌਤੀ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਕਾਰਨ ਸਪਾਟ ਗੋਲਡ ਅੱਜ ਭਾਵ ਸ਼ੁੱਕਰਵਾਰ ਨੂੰ ਮਾਮੂਲੀ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ। ਰਿਪੋਰਟ ਅਨੁਸਾਰ, 0320 ਜੀਐੱਮਟੀ ਤੱਕ, ਸਪੌਟ ਸੋਨਾ 0.3 ਫੀਸਦੀ ਵੱਧ ਕੇ $2,688.29 ਪ੍ਰਤੀ ਔਂਸ ’ਤੇ ਸੀ, ਜਦੋਂ ਕਿ ਅਮਰੀਕੀ ਸੋਨੇ ਦੇ ਫਿਊਚਰਜ਼ $2,711.30 ’ਤੇ ਫਲੈਟ ਸਨ। ਇਸੇ ਤਰ੍ਹਾਂ ਹਾਜ਼ਿਰ ਚਾਂਦੀ ਵੀ 30.94 ਡਾਲਰ ਪ੍ਰਤੀ ਔਂਸ ’ਤੇ ਸਥਿਰ ਰਹੀ। ਪੈਲੇਡੀਅਮ 0.1 ਫੀਸਦੀ ਡਿੱਗ ਕੇ 969.09 ਡਾਲਰ ’ਤੇ, ਜਦੋਂ ਕਿ ਪਲੈਟੀਨਮ 0.4 ਫੀਸਦੀ ਵਧ ਕੇ 933.65 ਡਾਲਰ ਹੋ ਗਿਆ।

LEAVE A REPLY

Please enter your comment!
Please enter your name here