ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਨੇ ਇੱਕ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਅਣਵੰਡੇ ਹਿੰਦੂ ਪਰਿਵਾਰ ਜਾਂ ਜੁਆਇੰਟ ਫੈਮਲੀ ਦੀ ਜਾਇਦਾਦ ਉਸ ਪਰਿਵਾਰ ਦਾ ‘ਕਰਤਾ’ ਚਾਹੇ ਤਾਂ ਉਸ ਜੁਆਇੰਟ ਪ੍ਰਾਪਰਟੀ ਨੂੰ ਵੇਚ ਜਾਂ ਗਹਿਣੇ ਰੱਖ ਸਕਦਾ ਹੈ। ਇਯ ਲਈ ਉਸ ਨੂੰ ਪਰਿਵਾਰ ਦੇ ਕਿਸੇ ਵੀ ਮੈਂਬਰ ਦੀ ਸਹਿਮਤੀ ਦੀ ਲੋੜ ਨਹੀਂ ਹੁੰਦੀ। ਕੋਰਟ ਨੇ ਕਿਹਾ ਕਿ ਜੇਕਰ ਹਿੱਸੇਦਾਰ ਕੋਈ ਨਾਬਾਲਿਗ ਹੈ, ਤਾਂ ਵੀ ਕਰਤਾ ਬਿਨਾ ਸਹਿਮਤੀ ਦੇ ਜਾਇਦਾਦ ਵੇਚਣ ਦਾ ਫ਼ੈਸਲਾ ਲੈ ਸਕਦਾ ਹੈ।
ਹੁਣ ਤੁਸੀਂ ਇਹ ਸੋਚ ਰਹੇ ਹੋਵੋਗੇ ਕਿ ਇਹ ਕਰਤਾ ਕੌਣ ਹੈ, ਜਿਸ ਨੂੰ ਕੋਰਟ ਨੇ ਗੈਰ-ਵੰਡਿਆ ਹਿੰਦੂ ਪਰਿਵਾਰ ਦੇ ਮਾਮਲੇ ’ਚ ਐਨੇ ਅਧਿਕਾਰ ਦੇ ਦਿੱਤੇ। ਦੱਸ ਦਈਏ ਕਿ ਅਣਵੰਡੇ ਹਿੰਦੂ ਪਰਿਵਾਰ ’ਚ ਇਹ ਅਧਿਕਾਰ ਜਨਮ ਤੋਂ ਪ੍ਰਾਪਤ ਹੁੰਦਾ ਹੈ। ਪਰਿਵਾਰ ਦਾ ਸਭ ਤੋਂ ਸੀਨੀਅਰ ਪੁਰਸ਼ ਕਰਤਾ ਹੁੰਦਾ ਹੈ। ਜੇਕਰ ਕਿਸੇ ਕਾਰਨ ਕਰਕੇ ਸਭ ਤੋਂ ਸੀਨੀਅਰ ਪੁਰਸ਼ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜੋ ਸਭ ਤੋਂ ਸੀਨੀਅਰ ਹੰੁਦਾ ਹੈ, ਉਹ ਆਪਣੇ ਆਪ ਕਰਤਾ ਬਣ ਜਾਂਦਾ ਹੈ। ਹਾਲਾਂਕਿ, ਕੁਝ ਮਾਮਲਿਆਂ ’ਚ ਇਸ ਨੂੰ ਵਿਲ (ਵਸੀਅਤ) ਨਾਲ ਐਲਾਨਿਆ ਜਾਂਦਾ ਹੈ।
ਇਹ ਸੀ ਮਾਮਲਾ | Supreme Court
ਮਾਮਲੇ ’ਤੇ ਫੈਸਲਾ 31 ਜੁਲਾਈ 2023 ਨੂੰ ਮਦਰਾਸ ਹਾਈਕੋਰਟ ਪਹਿਲਾਂ ਹੀ ਦੇ ਚੁੱਕਿਆ ਸੀ। ਮਾਮਲਾ 1996 ਦਾ ਸੀ, ਜਿਸ ’ਚ ਅਰਜ਼ੀਕਰਤਾ ਦਾ ਦਾਅਵਾ ਸੀ ਕਿ ਉਸ ਦੇ ਪਿਤਾ ਦੁਆਰਾ ਇੱਕ ਪ੍ਰਾਪਰਟੀ ਨੂੰ ਗਹਿਣੇ ਰੱਖਿਆ ਗਿਆ ਸੀ ਜੋ ਕਿ ਜੁਆਇੰਟ ਫੈਮਲੀ ਦੀ ਪ੍ਰਾਪਰਟੀ ਸੀ। ਅਰਜ਼ੀਕਰਤਾ ਨੇ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਪਰਿਵਾਰ ਦੇ ਕਰਤਾ ਸਨ। ਇਸ ’ਤੇ ਮਦਰਾਸ ਹਾਈਕੋਰਟ ਨੇ ਵੀ ਇਹ ਫ਼ੈਸਲਾ ਦਿੱਤਾ ਸੀ ਕਿ ਕਰਤਾ ਪ੍ਰਾਪਰਟੀ ਨੂੰ ਲੈ ਕੇ ਫੈਸਲਾ ਲੈ ਸਕਦਾ ਹੈ ਅਤੇ ਇਸ ਲਈ ਕਿਸੇ ਤੋਂ ਪੁੱਛਣ ਦੀ ਜ਼ਰੂਰਤ ਨਹੀਂ। ਸੁਪਰੀਮ ਕੋਰਟ ਨੇ ਵੀ ਇਸ ਮਾਮਲੇ ’ਚ ਮਦਰਾਸ ਹਾਈਕੋਰਟ ਦੇ ਫ਼ੈਸਲੇ ਦੇ ਖਿਲਾਫ਼ ਜਾਣ ਤੋਂ ਮਨਾ ਕਰ ਦਿੱਤਾ।
Petrol Diesel Prices Today : ਖੁਸ਼ਖਬਰੀ! ਇਸ ਸੂਬੇ ’ਚ ਪੈਟਰੋਲ ਡੀਜ਼ਲ ਹੋਇਆ ਸਸਤਾ
ਅਦਾਲਤ ਨੇ ਕਿਹਾ ਕਿ ਪਰਿਵਾਰ ਦੇ 2 ਹਿੱਸੇ ਹੁੰਦੇ ਹਨ। ਪਹਿਲੇ ਹਿੱਸੇ ’ਚ ਪਰਿਵਾਰ ਦਾ ਹਰ ਵਿਅਕਤੀ ਸ਼ਾਮਲ ਹੁੰਦਾ ਹੇ। ਪਿਤਾ, ਪੁੱਤਰ, ਭੈਣ, ਮਾਂ ਆਦਿ। ਉੱਥੇ ਹੀ ਕੋਪਸਨਿਰ ’ਚ ਸਿਰਫ਼ ਪੁਰਸ਼ ਮੈਂਬਰਾਂ ਨੂੰ ਹੀ ਗਿਣਿਆ ਜਾਂਦਾ ਹੈ। ਇਸ ’ਚ ਪੜਦਾਦਾ, ਦਾਦਾ, ਪਿਤਾ ਤੇ ਪੁੱਤਰ। ਇਨ੍ਹਾਂ ’ਚ ਜੋ ਮੈਂਬਰ ਸਭ ਤੋਂ ਸੀਨੀਅਰ ਹੁੰਦਾ ਹੈ ਉਸ ਦੇ ਕੋਲ ਜਾਇਦਾਦ ਵੇਚਣ ਦਾ ਅਧਿਕਾਰ ਹੁੰਦਾ ਹੈ, ਉਹ ਹੀ ਬਿਨਾ ਕਿਸੇ ਦੀ ਸਹਿਮਤੀ ਦੇ ਜ਼ਮੀਨ ਵੇਚ ਸਕਦਾ ਹੈ।