ਸਿੱਖਿਆ ਵਿਭਾਗ ਨੇ ਲਾਈ ਪਾਬੰਦੀ, ਸ਼ੁੱਕਰਵਾਰ ਤੋਂ ਬਾਅਦ ਲਾਗੂ ਹੋਏਗਾ ਫੈਸਲਾ | Punjab Government News
Punjab Government News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਹੁਣ ਪਖਾਨਿਆਂ ਬਾਥਰੂਮ ਦਾ ਉਦਘਾਟਨ ਨਹੀਂ ਕੀਤਾ ਜਾਏਗਾ ਅਤੇ ਨਾ ਹੀ ਕਿਸੇ ਬਾਥਰੂਮ ਦੇ ਬਾਹਰ ਉਦਘਾਟਨ ਦਾ ਕੋਈ ਪੱਥਰ ਲਾਇਆ ਜਾਏਗਾ। ਸਿੱਖਿਆ ਵਿਭਾਗ ਵੱਲੋਂ ਇਹ ਫੈਸਲਾ ਪੰਜਾਬ ਭਰ ਵਿੱਚ ਹੋ ਰਹੀ ਭੰਡੀ ਤੋਂ ਬਾਅਦ ਲਿਆ ਗਿਆ ਹੈ। ਸਿੱਖਿਆ ਵਿਭਾਗ ਵੱਲੋਂ ਕੀਤੇ ਜਾ ਰਹੇ ਪਖਾਨਿਆਂ ਦੇ ਉਦਘਾਟਨਾਂ ਦਾ ਮੁੱਦਾ ਨਾ ਸਿਰਫ਼ ਵਿਰੋਧੀ ਸਿਆਸੀ ਧਿਰਾਂ ਵੱਲੋਂ ਚੁੱਕਦੇ ਹੋਏ ਸੁਆਲ ਖੜੇ੍ਹ ਕੀਤੇ ਗਏ, ਸਗੋਂ ਸੋਸ਼ਲ ਮੀਡੀਆ ’ਤੇ ਵੀ ਪੰਜਾਬ ਸਰਕਾਰ ਦੇ ਖ਼ਿਲਾਫ਼ ਕਾਫ਼ੀ ਜ਼ਿਆਦਾ ‘ਮੀਮਜ਼’ ਤਿਆਰ ਹੋਣ ਕਰਕੇ ਸਰਕਾਰ ਦੇ ਖ਼ਿਲਾਫ਼ ਪ੍ਰਚਾਰ ਹੋ ਰਿਹਾ ਸੀ।
Punjab Government News
ਜਿਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਇਸ ਮਾਮਲੇ ਵਿੱਚ ਯੂ ਟਰਨ ਲੈਂਦੇ ਹੋਏ ਬਾਥਰੂਮਾਂ ਦੇ ਉਦਘਾਟਨਾਂ ’ਤੇ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਪੰਜਾਬ ਭਰ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਹੁਣ ਤੱਕ ਸਕੂਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਨ੍ਹਾਂ ਉਦਘਾਟਨਾਂ ਵਿੱਚ ਸਕੂਲਾਂ ਵਿੱਚ ਤਿਆਰ ਹੋਏ ਨਵੇਂ ਕਮਰੇ ਤੋਂ ਲੈ ਕੇ ਚਾਰ-ਦੀਵਾਰੀ ਅਤੇ ਨਵੇਂ ਫਰਨੀਚਰ ਤੋਂ ਲੈ ਕੇ ਬਾਥਰੂਮ ਤੱਕ ਸ਼ਾਮਲ ਕੀਤੇ ਗਏ ਸਨ। Punjab Government News
Read Also : Punjab Rain: ਮੀਂਹ ਪੈਣ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਕਿਸਾਨਾਂ ਨੂੰ ਚਿੰਤਾਵਾਂ ’ਚ ਪਾਇਆ
ਪੰਜਾਬ ਸਿੱਖਿਆ ਕ੍ਰਾਂਤੀ ਦੇ ਨਾਂਅ ਹੇਠ 7166 ਪਖਾਨਿਆਂ ਦਾ ਉਦਘਾਟਨ ਕੈਬਨਿਟ ਮੰਤਰੀ ਅਤੇ ਵਿਧਾਇਕਾਂ ਤੋਂ ਇਲਾਵਾ ਕਈ ਵੀਵੀਆਈਪੀਜ ਵੱਲੋਂ ਕੀਤਾ ਜਾ ਰਿਹਾ ਸੀ। ਇਨ੍ਹਾਂ ਪਖਾਨਿਆਂ ਦੇ ਉਦਘਾਟਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਇਸ ਨੂੰ ਮੁੱਦਾ ਬਣਾਉਂਦੇ ਹੋਏ ਪੰਜਾਬ ਸਰਕਾਰ ਨੂੰ ਸੁਆਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਕਿ ਹੁਣ ਬਾਥਰੂਮਾਂ ਦੇ ਵੀ ਉਦਘਾਟਨ ਹੋਣਗੇ। ਇਸ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਜਿਆਦਾ ਸਰਕਾਰ ਵਿਰੋਧੀ ਪ੍ਰਚਾਰ ਹੋ ਰਿਹਾ ਸੀ।
ਜਿਸ ਨੂੰ ਦੇਖ ਕੇ ਸਿੱਖਿਆ ਵਿਭਾਗ ਨੇ ਵੀਰਵਾਰ ਨੂੰ ਫੈਸਲਾ ਕਰ ਲਿਆ ਹੈ ਕਿ ਸਨਿੱਚਰਵਾਰ ਤੋਂ ਪੰਜਾਬ ਭਰ ਵਿੱਚ ਕਿਸੇ ਵੀ ਪਖਾਨਿਆਂ ਦਾ ਉਦਘਾਟਨ ਨਹੀਂ ਹੋਏਗਾ, ਜਦੋਂ ਕਿ ਸ਼ੁੱਕਰਵਾਰ ਲਈ ਪਹਿਲਾਂ ਤੋਂ ਰੱਖੇ ਗਏ ਪ੍ਰੋਗਰਾਮ ਨੂੰ ਪਹਿਲਾਂ ਵਾਲੇ ਆਦੇਸ਼ਾਂ ਅਨੁਸਾਰ ਹੀ ਚਲਾਇਆ ਜਾਏਗਾ।