Reduced Essential Medicine Prices: ਸ਼ੂਗਰ, ਦਿਲ ਤੇ ਲੀਵਰ ਦੀਆਂ ਬਿਮਾਰੀਆਂ ਲਈ 41 ਦਵਾਈਆਂ ਸਬੰਧੀ ਐੱਨਪੀਪੀਏ ਦਾ ਵੱਡਾ ਫੈਸਲਾ

NPPA News

ਨਵੀਂ ਦਿੱਲੀ (ਏਜੰਸੀ)। ਭਾਰਤ ਸਰਕਾਰ ਨੇ ਕੁਝ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ 41 ਦਵਾਈਆਂ ਅਤੇ 6 ਫਾਰਮੂਲੇ ਦੀਆਂ ਕੀਮਤਾਂ ਤੈਅ ਕੀਤੀਆਂ ਹਨ। ਇਸ ਤੋਂ ਬਾਅਦ ਸ਼ੂਗਰ, ਦਰਦ, ਦਿਲ, ਲੀਵਰ, ਐਂਟੀਸਾਈਡ, ਇਨਫੈਕਸ਼ਨ, ਐਲਰਜੀ, ਮਲਟੀਵਿਟਾਮਿਨ, ਐਂਟੀਬਾਇਓਟਿਕਸ ਸਮੇਤ 41 ਦਵਾਈਆਂ ਸਸਤੀਆਂ ਹੋ ਜਾਣਗੀਆਂ। ਇਸ ਫੈਸਲੇ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। (NPPA News)

ਫਾਰਮਾਸਿਊਟੀਕਲ ਵਿਭਾਗ ਅਤੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨਪੀਪੀਏ) (NPPA: National Pharmaceutical Pricing Authority) ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ, ਆਮ ਤੌਰ ’ਤੇ ਇਨਫੈਕਸ਼ਨ ਅਤੇ ਐਲਰਜੀ ਤੋਂ ਇਲਾਵਾ ਮਲਟੀਵਿਟਾਮਿਨ ਅਤੇ ਐਂਟੀਬਾਇਓਟਿਕਸ ਦੀਆਂ ਕੀਮਤਾਂ ਜ਼ਿਆਦਾ ਹੁੰਦੀਆਂ ਹਨ, ਜਿਸ ਕਾਰਨ ਆਮ ਇਲਾਜ ਦਾ ਖਰਚਾ ਵੀ ਜ਼ਿਆਦਾ ਹੋ ਜਾਂਦਾ ਹੈ। ਇਸ ਫੈਸਲੇ ਨਾਲ ਐਂਟੀਸਾਈਡ, ਮਲਟੀਵਿਟਾਮਿਨ ਅਤੇ ਐਂਟੀਬਾਇਓਟਿਕਸ ਹੁਣ ਸਸਤੀਆਂ ਹੋ ਜਾਣਗੀਆਂ। ਫਾਰਮਾ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਡੀਲਰਾਂ ਅਤੇ ਸਟਾਕਿਸਟਾਂ ਨੂੰ ਵੱਖ-ਵੱਖ ਦਵਾਈਆਂ ਦੀਆਂ ਘੱਟ ਕੀਮਤਾਂ ਬਾਰੇ ਤੁਰੰਤ ਪ੍ਰਭਾਵ ਨਾਲ ਸੂਚਿਤ ਕਰਨ। ਇਹ ਫੈਸਲਾ ਐੱਨਪੀਪੀਏ ਦੀ 143ਵੀਂ ਮੀਟਿੰਗ ਵਿੱਚ ਲਿਆ ਗਿਆ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ’ਚ ਰਹਿਣ (NPPA News)

ਦੇਸ਼ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ | NPPA News

ਭਾਰਤ ਦੁਨੀਆ ਵਿੱਚ ਸ਼ੂਗਰ ਦੇ ਸਭ ਤੋਂ ਵੱਧ ਮਾਮਲਿਆਂ ਵਿੱਚੋਂ ਇੱਕ ਹੈ, ਦੇਸ਼ ਵਿੱਚ 10 ਕਰੋੜ ਤੋਂ ਵੱਧ ਸ਼ੂਗਰ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਕੀਮਤ ਵਿੱਚ ਕਟੌਤੀ ਤੋਂ ਲਾਭ ਹੋਣ ਦੀ ਉਮੀਦ ਹੈ। (Reduced Essential Medicine Prices)

LEAVE A REPLY

Please enter your comment!
Please enter your name here