ਨੌਜਵਾਨਾਂ, ਔਰਤਾਂ ਤੇ ਕਿਸਾਨਾਂ ਲਈ ਬਜ਼ਟ ’ਚ ਹੋਏ ਵੱਡੇ ਐਲਾਨ

Union Budget 2024 Live

ਨਵੀਂ ਦਿੱਲੀ। Union Budget 2024 Live : ਵਿੱਤੀ ਵਰ੍ਹੇ 2024-25 ਦੇ ਆਮ ਬਜ਼ਟ ਵਿੱਚ ਸਿੱਖਿਆ, ਰੁਜ਼ਗਾਰ ਤੇ ਹੁਨਰ ਵਿਕਾਸ ਲਈ 1.48 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ’ਚ ਬਜ਼ਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਸ ’ਚ ਰੁਜ਼ਗਾਰ, ਹੁਨਰ ਵਿਕਾਸ, ਐੱਮਐੱਸਐੱਮਈ ਅਤੇ ਮੱਧ ਵਰਗ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਪੰਜ ਸਾਲਾਂ ਲਈ ਵਧਾ ਦਿੱਤਾ ਹੈ, ਜਿਸ ਨਾਲ ਦੇਸ਼ ਦੇ 80 ਕਰੋੜ ਲੋਕਾਂ ਨੂੰ ਲਾਭ ਹੋ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜਿਵੇਂ ਅੰਤਰਿਮ ਬਜਟ ’ਚ ਜ਼ਿਕਰ ਕੀਤਾ ਗਿਆ ਸੀ ਕਿ ਗਰੀਬਾਂ, ਔਰਤਾਂ, ਨੋਜਵਾਨਾਂ ਤੇ ਕਿਸਾਨਾਂ ’ਤੇ ਧਿਆਨ ਦੇਣ ਦੀ ਲੋੜ ਸੀ।

ਰੁਜ਼ਗਾਰ ਸਬੰਧੀ ਤਿੰਨ ਯੋਜਨਾਵਾਂ | Union Budget 2024 Live

ਸਰਕਾਰ ਨੇ ਕਿਹਾ ਕਿ ਉਹ ਰੁਜ਼ਗਾਰ ਨਾਲ ਸਬੰਧਤ ਤਿੰਨ ਯੋਜਨਾਵਾਂ ਸ਼ੁਰੂ ਕਰੇਗੀ। ਲੋਕ ਸਭਾਂ ਵਿੱਚ 2024-25 ਲਈ ਕੇਂਦਰੀ ਬਜ਼ਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰ ਇੱਕ ਮਹੀਨੇ ਦਾ ਪੀਐੱਫ਼ ਯੋਗਦਾਨ ਦੇ ਕੇ ਨੌਕਰੀ ਦੇ ਬਜ਼ਾਰ ਵਿੱਚ ਦਾਖਲ ਹੋਣ ਵਾਲੇ 30 ਲੱਖ ਨੌਜਵਾਨਾਂ ਨੂੰ ਪ੍ਰੋਤਸ਼ਾਹਿਤ ਕਰੇਗੀ। ਉਨ੍ਹਾਂ ਐਲਾਨ ਕੀਤਾ ਕਿ ਕੰਮਕਾਜੀ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਿੱਚ ਹੋਸਟਲ ਬਣਾਏ ਜਾਣਗੇ। ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਾਤਾਵਰਣ ਅਨੁਕੂਲ ਬੀਜ ਵਿਕਸਿਤ ਕਰਨ ਲਈ ਨਿੱਜੀ ਖੇਤਰ, ਖੇਤਰ ਦੇ ਮਾਹਿਰਾਂ ਤੇ ਹੋਰਾਂ ਨੂੰ ਫੰਡ ਮੁਹੱਈਆ ਕਰਵਾਏਗੀ। ਪਹਿਲਾਂ ਤੋਂ ਮੌਜ਼ੂਦ ਯੋਜਨਾ – ਮਨਰੇਗਾ (ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਰੰਟੀ) ਦਾ ਉਦੇਸ਼ ਹਰੇਕ ਪਰਿਵਾਰ ਦੇ ਘੱਟੋ ਘੱਟ ਇੱਕ ਮੈਂਬਰ ਨੂੰ ਵਿੱਤੀ ਸਾਲ ਵਿੱਚ 100 ਦਿਨਾਂ ਦਾ ਰੁਜ਼ਾਗਰ ਪ੍ਰਦਾਨ ਕਰਨਾ ਹੈ।

https://www.youtube.com/live/zRewtOT0ESE?si=JqVScFGL64ohtic-

ਬਜਟ ਦੇ ਮੁੱਖ ਬਿੰਦੂ

  • ਮੁਸ਼ਕਿਲ ਦੌਰ ’ਚ ਚਮਕ ਰਹੀ ਐ ਇੰਡੀਅਨ ਇਕੋਨਾਮੀ : ਵਿੱਤ ਮੰਤਰੀ
  • ਰੁਜ਼ਗਾਰ ਤੇ ਕੌਸ਼ਲ ਟੇਰੇਨਿੰਗ ਨਾਲ ਜੁੜੀਆਂ 5 ਸਕੀਮਾਂ ਲਈ 2 ਲੱਖ ਕਰੋੜ ਰੁਪਏ।
  • 9 ਸੂਤਰੀ ਪੰਜ ਸਕੀਮਾਂ ਦਾ ਐਲਾਨ।
  • ਐਜੂਕੇਸ਼ਨ ’ਤੇ ਕਰਜ਼ਾ ਵਿਆਜ ’ਤੇ ਛੋਟ।
  • ਔਰਤਾਂ ਤੇ ਲੜਕੀਆਂ ਲਈ 3 ਲੱਖ ਕਰੋੜ ਰੁਪਏ ਦਾ ਐਲਾਨ।
  • ਬਿਹਾਰ ’ਚ ਵਿਛੇਗਾ ਸੜਕਾਂ ਦਾ ਜਾਲ, ਬਜ਼ਟ ’ਚ 26 ਹਜ਼ਾਰ ਕਰੋੜ ਰੁਪਏ ਦੀ ਤਜਵੀਜ।
  • ਇੱਕ ਕਰੋੜ ਨੌਜਵਾਨਾਂ ਲਈ ਇੰਟਰਨਰਸ਼ਿਪ ਪ੍ਰੋਗਰਾਮ ਦਾ ਐਲਾਨ।
  • ਪੂਰਵ ਉਦੈ ਸਕੀਮ ਨਾਲ ਚਮਕੇਗਾ ਪੂਰਬੀ ਭਾਰਤ।
  • ਈਪੀਐੱਫ਼ਓ ’ਚ ਪਹਿਲੀ ਵਾਰ ਸ਼ਾਮਲ ਹੋਣ ’ਤੇ 15 ਹਜ਼ਾਰ ਰੁਪਏ ਦਾ ਲਾਭ ਦੇਵੇਗੀ ਸਰਕਾਰ।
  • 100 ਵੱਡੇ ਸ਼ਹਿਰਾਂ ’ਚ ਪਾਣੀ ਦੀ ਸਪਲਾਈ ਦੇ ਹੋਵੇਗਾ ਕੰਮ।
  • ਮੁਦਰਾ ਲੋਨ 10 ਲੱਖ ਰੁਪਏ ਤੋਂ ਵਧਾ ਕੇ 20 ਲੱਖ ਰੁਪਏ ਕੀਤਾ।
  • 12 ਉਦਯੋਗਿਕ ਪਾਰਕ ਬਣਾਏ ਜਾਣਗੇ।
  • ਈਪੀਐੱਫ਼ਓ ਲਈ ਨਵੀਂ ਸਕੀਮ ਲਿਆਵਾਂਗੇ : ਨਿਰਮਲਾ ਸੀਤਾਰਮਨ

Read Also : ਸੀਤਾਰਮਨ ਸੱਤਵੀਂ ਵਾਰ ਆਮ ਬਜਟ ਪੇਸ਼ ਕਰਕੇ ਬਣਾ ਰਹੇ ਨੇ ਰਿਕਾਰਡ, ਦੇਖੋ Live…