ਬਜਟ ‘ਚ ਇਨਕਮ ਟੈਕਸ ਸਬੰਧੀ ਵੱਡਾ ਐਲਾਨ, ਕੀ ਹੋਇਆ ਸਸਤਾ ਤੇ ਕੀ ਹੋਇਆ ਮਹਿੰਗਾ…

Budget

ਨਵੀਂ ਦਿੱਲੀ। Budget : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ 23 ਜੁਲਾਈ ਨੂੰ ਆਪਣਾ 7ਵਾਂ ਬਜਟ ਪੇਸ਼ ਕੀਤਾ। ਨਿੱਜੀ ਟੈਕਸ ਦਾਤਾਵਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਨਵੀਂ ਟੈਕਸ ਰਿਜੀਮ ਵਿੱਚ ਸਟੈਂਡਰਡ ਡਿਡਕਸ਼ਨ ਨੂੰ 50 ਹਜ਼ਾਰ ਰੁਪਏ ਤੋਂ ਵਧਾ ਕੇ 75 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਨਵੀਂ ਟੈਕਸ ਰਿਜੀਮ ਤਹਿਤ ਰਾਹਤ ਦਾ ਬਜ਼ਟ ਕਿਹਾ ਜਾ ਸਕਦਾ ਹੈ। ਬਜ਼ਟ ਵਿੱਚ ਆਮ ਜਨਤਾ ਨੂੰ ਰਾਹਤ ਮਿਲੀ ਹੈ। ਆਓ ਜਾਣਦੇ ਹਾਂ ਕਿ ਬਜ਼ਟ ਦੌਰਾਨ ਕੀ ਹੋਇਆ ਮਹਿੰਗਾ ਤੇ ਕੀ ਹੋਇਆ ਸਸਤਾ।

ਨਵੀਂ ਟੈਕਸ ਰਿਜੀਮ ’ਤੇ ਸਰਕਾਰ ਦਾ ਵੱਡਾ ਐਲਾਨ | Budget

  • 0-3 ਲੱਖ ਦੀ ਆਮਦਨ ‘ਤੇ ਕੋਈ ਟੈਕਸ
  • 3 ਤੋਂ 7 ਲੱਖ ਦੀ ਆਮਦਨ ‘ਤੇ 5 ਫੀਸਦੀ ਟੈਕਸ
  • 7 ਤੋਂ 10 ਲੱਖ ਦੀ ਆਮਦਨ ‘ਤੇ 10 ਫੀਸਦੀ ਟੈਕਸ
  • 10 ਤੋਂ 12 ਲੱਖ ਦੀ ਆਮਦਨ ‘ਤੇ 15 ਫੀਸਦੀ ਟੈਕਸ
  • 12-15 ਲੱਖ ਦੀ ਆਮਦਨ ‘ਤੇ 20 ਫੀਸਦੀ ਟੈਕਸ
  • 15 ਲੱਖ ਰੁਪਏ ਤੋਂ ਵੱਧ ਦੀ ਆਮਦਨ ‘ਤੇ 20 ਫੀਸਦੀ ਟੈਕਸ

ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਮੋਬਾਈਲ ਫ਼ੋਨ ਸਸਤੇ ਕਰਨ ਦਾ ਐਲਾਨ ਕੀਤਾ ਹੈ। ਕੈਂਸਰ ਦੀ ਦਵਾਈ ਵੀ ਸਸਤੀ ਕਰ ਦਿੱਤੀ ਗਈ ਹੈ। ਲਿਥੀਅਮ ਆਇਨ ਬੈਟਰੀਆਂ ਨੂੰ ਸਸਤਾ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਇਲੈਕਟ੍ਰਿਕ ਵਾਹਨ ਵੀ ਸਸਤੇ ਹੋ ਸਕਦੇ ਹਨ। ਨਾਲ ਹੀ ਇਮਪੋਰਟੇਡ ਜਵੈਲਰੀ ਵੀ ਸਸਤੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। (Budget)

ਜਾਣੋ ਕੀ ਹੋਵੇਗਾ ਸਸਤਾ ਤੇ ਕੀ ਮਹਿੰਗਾ?

  • ਸੋਲਰ ਐਨਰਜੀ – ਸੋਲਰ ਸੈੱਲ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ‘ਤੇ ਕਸਟਮ ਡਿਊਟੀ ਵਿੱਚ ਰਾਹਤ ਜਾਰੀ ਰਹੇਗੀ।
  • ਲੈਦਰ -ਟੈਕਸਟਾਈਲ-ਐਕਸਪੋਰਟ ਵਧਾਉਣ ਲਈ ਕਸਟਮ ਡਿਊਟੀ ਘਟਾਈ ਜਾਵੇਗੀ।
  • ਸੋਨਾ ਅਤੇ ਚਾਂਦੀ – ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ।
  • ਇਲੈਕਟ੍ਰਾਨਿਕਸ – ਕਸਟਮ ਡਿਊਟੀ ਆਕਸੀਜਨ ਫਰੀ ਤਾਂਬੇ ’ਤੇ ਘਟਾਈ ਜਾਵੇਗੀ।
  • ਪੈਟਰੋਕੈਮੀਕਲ – ਅਮੋਨੀਅਮ ਨਾਈਟ੍ਰੇਟ ‘ਤੇ ਕਸਟਮ ਡਿਊਟੀ ਵਧੇਗੀ।
  • ਪੀਵੀਸੀ-ਇੰਪੋਰਟ ਘਟਾਉਣ ਲਈ 10 ਤੋਂ 25 ਪ੍ਰਤੀਸ਼ਤ ਤੱਕ ਵਧਾਇਆ ਗਿਆ ਹੈ।

Read Also : Union Budget 2024: ਪਹਿਲੀ ਵਾਰ ਨੌਕਰੀ ਲੱਗਣ ਵਾਲਿਆਂ ਨੂੰ ਵੱਡਾ ਤੋਹਫ਼ਾ