ਸਾਡੇ ਨਾਲ ਸ਼ਾਮਲ

Follow us

9.4 C
Chandigarh
Thursday, January 22, 2026
More
    Home Breaking News Finance Minis...

    Finance Minister Punjab: ਵਿੱਤ ਮੰਤਰੀ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

    Finance Minister Punjab
    Finance Minister Punjab: ਵਿੱਤ ਮੰਤਰੀ ਵੱਲੋਂ ਵੱਡੀ ਕਾਰਵਾਈ, ਆਬਕਾਰੀ ਤੇ ਕਰ ਵਿਭਾਗ ਦੀ ਅਚਨਚੇਤ ਚੈਕਿੰਗ

    Finance Minister Punjab: ਕਈ ਬ੍ਰਾਂਚਾਂ ਦਾ ਰਿਕਾਰਡ ਲਿਆ ਕਬਜ਼ੇ ਵਿੱਚ, ਤੁਰੰਤ ਦਿਸ਼ਾ ਨਿਰਦੇਸ਼ ਵੀ ਜਾਰੀ

    • ਗ਼ੈਰ ਹਾਜ਼ਰ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਹੋਵੇਗੀ ਕਾਰਵਾਈ | Finance Minister Punjab

    Finance Minister Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ): ਪੰਜਾਬ ਦੇ ਵਿੱਤ, ਕਰ ਅਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਟਿਆਲਾ ਵਿਖੇ ਆਬਕਾਰੀ ਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕੀਤੀ। ਦੁਪਹਿਰ ਬਾਅਦ ਪਟਿਆਲਾ ਪੁੱਜੇ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਕਮਿਸ਼ਨਰ ਦੇ ਨਾਲ ਆਬਕਾਰੀ ਅਤੇ ਕਰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਅਚਨਚੇਤ ਚੈਕਿੰਗ ਕਰਦਿਆਂ ਵੱਖ-ਵੱਖ ਬਰਾਂਚਾਂ ਵਿੱਚ ਜਾ ਕੇ ਜਾਇਜਾ ਲਿਆ ਅਤੇ ਇੱਥੇ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜਰੀ ਜਾਂਚਣ ਦੇ ਨਾਲ ਨਾਲ ਉਹਨਾਂ ਦੇ ਮੇਜਾਂ ਉੱਤੇ ਪਈਆਂ ਫਾਈਲਾਂ ਦੀ ਵੀ ਜਾਂਚ ਕੀਤੀ।

    ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਉਨ੍ਹਾਂ ਦੀ ਇਹ ਚੈਕਿੰਗ ਵਿਸ਼ੇਸ਼ ਕਰਕੇ ਕਈ ਫਾਈਲਾਂ ਅਤੇ ਕੇਸਾਂ ਦਾ ਨਿਪਟਾਰਾ ਕਰਨ ਵਿੱਚ ਹੋ ਰਹੀ ਦੇਰੀ ਦਾ ਕਾਰਨ ਜਾਨਣਾ ਹੈ। ਇਸ ਦੌਰਾਨ ਵਿੱਤ ਮੰਤਰੀ ਅਤੇ ਕਮਿਸ਼ਨਰ ਐਕਸਾਈਜ਼ ਵਿਭਾਗ ਨੇ ਕਈ ਤਰ੍ਹਾਂ ਦੇ ਦਸਤਾਵੇਜ ਆਪਣੇ ਕਬਜ਼ੇ ਵਿੱਚ ਲਏ ਅਤੇ ਕਈਆਂ ਦੀ ਸੂਚੀ ਬਣਾ ਕੇ ਅਗਲੇਰੀ ਕਾਰਵਾਈ ਲਈ ਆਦੇਸ਼ ਦਿੱਤੇ।

    ਸਰਕਾਰੀ ਦਸਤਾਵੇਜੀ ਫਾਈਲਾਂ ਦੇ ਨਾਲ ਨਾਲ ਉਨਾਂ ਨੇ ਐਕਸਾਈਜ਼ ਵਿਭਾਗ ਵਿੱਚ ਚੱਲ ਰਹੇ ਕੰਮ ਕਾਜ ਜਿਸ ਵਿੱਚ ਈ ਆਫਿਸ ਮੁੱਖ ਰੂਪ ਨਾਲ ਸ਼ਾਮਿਲ ਹੈ, ਦੀ ਵੀ ਜਾਂਚ ਕੀਤੀ ਅਤੇ ਇਹ ਦੇਖਣ ਦੀ ਕੋਸ਼ਿਸ਼ ਕੀਤੀ ਕਿ ਇੱਕ ਕੇਸ ਜਾਂ ਫਾਈਲ ਨਿਪਟਾਉਣ ਵਿੱਚ ਕਿੰਨੀ ਦੇਰੀ ਹੋ ਰਹੀ ਹੈ ਅਤੇ ਕੀ ਇਹ ਕੰਮ ਤੁਰੰਤ ਹੋ ਰਹੇ ਨੇ ਜਾ ਇੱਕ ਦੋ ਦਿਨ ਦੀ ਕੁਤਾਹੀ ਵੀ ਵਰਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਕੰਮ ਕਰਨ ਜਾਂ ਫਾਇਲ ਨਿਪਟਾਉਣ ਵਿੱਚ ਦੇਰੀ ਵੀ ਭ੍ਰਿਸ਼ਟਾਚਾਰ ਮੰ‌ਨਿਆ ਜਾਵੇਗਾ।

    Read Also : Israel Iran War: ਇਜ਼ਰਾਈਲ ਦਾ ਈਰਾਨ ’ਤੇ ਹਮਲੇ ਰੋਕਣ ਦਾ ਐਲਾਨ

    ਇਸ ਦੌਰਾਨ ਵਿੱਤ ਮੰਤਰੀ ਨੇ ਵੱਖ ਵੱਖ ਬਰਾਂਚਾਂ ਦੇ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਅਤੇ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਮੌਕੇ ਉਤੇ ਮੌਜੂਦ ਨਹੀਂ ਸੀ ਉਹਨਾਂ ਦੀ ਹਾਜ਼ਰੀ ਵੀ ਜਾਂਚੀਅਤੇ ਜਿਹੜੇ ਅਧਿਕਾਰੀ ਬਿਨਾਂ ਮੂਵਮੈਂਟ ਰਜਿਸਟਰ ਭਰੇ ਆਪਣੇ ਡੈਪੂਟੇਸ਼ਨ ਵਾਲੇ ਸਥਾਨ ਉਤੇ ਗਏ ਹੋਏ ਸਨ ਉਹਨਾਂ ਦੀ ਵੀ ਪੜਤਾਲ ਕੀਤੀ।