ਜਲੰਧਰ ’ਚ ਵੱਡਾ ਹਾਦਸਾ : ਬੱਜਰੀ ਨਾਲ ਭਰਿਆ ਟਰਾਲਾ ਕਾਰਾਂ ’ਤੇ ਪਲਟਿਆ, 3 ਦੀ ਮੌਤ

ਦੋ ਕਾਰਾਂ ਨੂੰ ਲਿਆ ਲਪੇਟ ’ਚ 

(ਸੱਚ ਕਹੂੰ ਨਿਊਜ਼)  ਜਲੰਧਰ। ਜਲੰਧਰ ‘ਚ ਇੱਕ ਦਿਲ ਦਹਿਲਾਉਣ ਵਾਲਾ ਵੱਡਾ ਹਾਦਸਾ ਵਾਪਰਨ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ। (Big Accident Jalandhar) ਹਾਈਵੇ ’ਤੇ ਬੱਜਰੀ ਨਾਲ ਭਰਿਆ ਟਰਾਲਾ ਅਚਾਨਕ ਪਲਟਣ ਗਿਆ ਜਿਸ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ’ਚ ਲੈ ਲਿਆ। ਟਰਾਲੇ ਹੇਠਾਂ ਵਾਰਨ ਦੱਬ ਜਾਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ।  ਹਾਦਸੇ ਦੀ ਵੀਡੀਓ ਸਾਹਮਣੇ ਆਈ ਹੈ। ਇਹ ਘਟਨਾ ਜਲੰਧਰ ਦੇ ਮਾਹਿਲਪੁਰ ਚੌਕ ਦੀ ਹੈ। ਸਾਰੇ ਮ੍ਰਿਤਕ ਇੱਕ ਹੀ ਪਰਿਵਾਰ ਦੇ ਸਨ।

ਇਹ ਵੀ ਪੜ੍ਹੋ : ਆਪ ਸਰਕਾਰ ’ਤੇ ਭਾਜਪਾ ਦਾ ਪਲਟਵਾਰ, ਕੇਜਰੀਵਾਲ ਤੇ ਭਗਵੰਤ ਮਾਨ ’ਚ ਫੁੱਟ ਪੈ ਰਹੀ ਹੈ

accident

ਹਾਈਵੇਅ ‘ਤੇ ਆ ਰਿਹਾ ਬੱਜਰੀ ਨਾਲ ਭਰਿਆ ਟਰਾਲਾ ਅਚਾਨਕ ਇਕ ਮੋੜ ਨੇੜੇ ਪਲਟ ਗਿਆ। ਮੋੜ ਮੁੜਦੇ ਸਮੇਂ ਬੱਜਰੀ ਦਾ ਭਾਰ ਇੱਕ ਪਾਸੇ ਆ ਜਾਣ ਕਾਰਨ ਇਹ ਟਰਾਲਾ ਆਪਣਾ ਆਪਣਾ ਸੰਤੁਲਨ ਗੁਆ ​​ਬੈਠਦਾ ਹੈ ਅਤੇ ਪਲਟ ਜਾਂਦਾ ਹੈ। ਸਾਹਮਣੇ ਤੋਂ ਆ ਰਹੀਆਂ ਦੋ ਕਾਰਾਂ ਨੇ ਟੱਕਰ ਮਾਰ ਦਿੱਤੀ। ਇਹ ਸਾਰੀ ਘਟਨਾ ਹਾਈਵੇਅ ‘ਤੇ ਲੱਗੇ ਕੈਮਰਿਆਂ ‘ਚ ਵੀ ਕੈਦ ਹੋ ਗਈ। ਹਾਦਸੇ ਤੋਂ ਬਾਅਦ ਟਰਾਲੀ ਦਾ ਡਰਾਈਵਰ ਮੇਜਰ ਸਿੰਘ ਫ਼ਰਾਰ ਹੋ ਗਿਆ। ਕਾਰ ਵਿੱਚ ਦੱਬੇ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਪੁਲੀਸ ਨੇ ਮੌਕੇ ’ਤੇ ਜੇਸੀਬੀ ਮਸ਼ੀਨ ਕਰਵਾ ਕੇ ਬਾਹਰ ਕੱਢਿਆ। ਜੇਸੀਬੀ ਨਾਲ ਟਰਾਲਾ ਖਿੱਚ ਕੇ ਬੰਦ ਹਾਈਵੇਅ ਨੂੰ ਖੋਲ੍ਹਿਆ ਗਿਆ।

ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਪਤੀ-ਪਤਨੀ ਆਪਣੇ ਬੇਟੇ ਨਾਲ ਬਟਾਲਾ ਤੋਂ ਗੜ੍ਹਸ਼ੰਕਰ ਜਾ ਰਹੇ ਸਨ। ਪਰ ਰਸਤੇ ਵਿੱਚ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਬਹਿਰਾਮ ਪੁਲੀਸ ਨੇ ਟਰਾਲਾ ਚਾਲਕ ਮੇਜਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here