ਕੋਟਫੱਤਾ ਦਾ 9ਵਾਂ ਤੇ ਬਲਾਕ ਰਾਮਾ ਨਸੀਬਪੁਰਾ ਦਾ 58ਵਾਂ ਸਰੀਰਦਾਨੀ ਬਣਿਆ ਭੋਲਾ ਰਾਮ ਇੰਸਾਂ

Body Donation Sachkahoon

ਕੋਟਫੱਤਾ ਦਾ 9ਵਾਂ ਤੇ ਬਲਾਕ ਰਾਮਾ ਨਸੀਬਪੁਰਾ ਦਾ 58ਵਾਂ ਸਰੀਰਦਾਨੀ ਬਣਿਆ ਭੋਲਾ ਰਾਮ ਇੰਸਾਂ

(ਪੁਸ਼ਪਿੰਦਰ ਇੰਸਾਂ/ਸੱਚ ਕਹੂੰ ਨਿਊਜ਼) ਪੱਕਾ ਕਲਾਂ/ਕੋਟਫੱਤਾ। ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਕੋਟਫੱਤਾ ਵਾਸੀ ਭੋਲਾ ਰਾਮ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਸੱਚਖੰਡ ਜਾ ਬਿਰਾਜੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਡੇਰਾ ਸੱਚਾ ਸੌਦਾ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਸਰੀਰਦਾਨੀ ਭੋਲਾ ਰਾਮ ਇੰਸਾਂ ਨੇ ਕੋਟਫੱਤਾ ਦੇ 9ਵੇਂ ਤੇ ਬਲਾਕ ਰਾਮਾਂ ਨਸੀਬਪੁਰਾ ਦੇ 58ਵੇਂ ਸਰੀਰਦਾਨੀ ਬਣਨ ਦਾ ਮਾਣ ਹਾਸਿਲ ਕੀਤਾ ਹੈ।

ਵੇਰਵਿਆਂ ਮੁਤਾਬਿਕ ਡੇਰਾ ਸੱਚਾ ਸੌਦਾ ਸਰਸਾ ਦਰਬਾਰ ਦੀ ਲੰਗਰ ਸੰਮਤੀ ’ਚ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਲਾਂਗਰੀ ਭੋਲਾ ਰਾਮ ਇੰਸਾਂ ਮਾਲਕ ਵੱਲੋਂ ਬਖਸ਼ੀ ਸੁਆਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਦੇ ਬੇਟੇ ਰਾਜ ਕੁਮਾਰ ਬਲਾਕ ਭੰਗੀਦਾਸ ਤੇ ਗੁਰਚਰਨ ਸਿੰਘ ਵੱਲੋਂ ਉਨ੍ਹਾਂ ਦੀ ਇੱਛਾ ਅਨੁਸਾਰ ਮਿ੍ਰਤਕ ਦੇਹ ਸਰਕਾਰੀ ਮੈਡੀਕਲ ਕਾਲਜ ਬਾਰਾਮੁੱਲਾ ਜੰਮੂ ਕਸ਼ਮੀਰ ਨੂੰ ਦਾਨ ਦਿੱਤੀ ਗਈ । ਉਨ੍ਹਾਂ ਦੇ ਸਾਥੀ ਮਾਸਟਰ ਜੀਤ ਸਿੰਘ ਇੰਸਾਂ ਨੇ ਦੱਸਿਆ ਕਿ ਭੋਲਾ ਰਾਮ ਨੇ ਸੰਨ 1977 ਵਿੱਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਤੇ ਉਦੋਂ ਤੋਂ ਹੀ ਲੰਗਰ ਸੰਮਤੀ ਵਿੱਚ ਸੇਵਾ ਕਰਦੇ ਆ ਰਹੇ ਸਨ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਦਿੱਤੇ ਉਪਦੇਸ਼ ਬੇਟਾ ਬੇਟੀ ਇੱਕ ਸਮਾਨ ’ਤੇ ਚਲਦੇ ਹੋਏ ਭੋਲਾ ਰਾਮ ਇੰਸਾਂ ਦੀ ਮਿ੍ਰਤਕ ਦੇਹ ਨੂੰ ਉਨ੍ਹਾਂ ਦੀਆਂ ਬੇਟੀਆਂ ਸੁਨੀਤਾ ਰਾਣੀ ਇੰਸਾਂ ਤੇ ਅਨੀਤਾ ਰਾਣੀ ਇੰਸਾਂ ਨੇ ਮੋਢਾ ਦਿੱਤਾ ਫੁੱਲਾਂ ਨਾਲ ਸਜਾਈ ਐਂਬੂਲੈਂਸ ਰਾਹੀਂ ਫੁੱਲਾਂ ਦੀ ਵਰਖਾ ਕਰਦੇ ਹੋਏ ਸਰੀਰ ਦਾਨ ਮਹਾਂਦਾਨ ਦੇ ਨਾਅਰੇ ਲਾ ਕੇ ਮਿ੍ਰਤਕ ਦੇਹ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ। ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ‘ਸਰੀਰਦਾਨੀ ਭੋਲਾ ਰਾਮ ਇੰਸਾਂ ਅਮਰ ਰਹੇ’ ਦੇ ਨਾਅਰੇ ਲਗਾਏ।

ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਤੋਂ ਸੇਵਾਦਾਰ ਰੌਣਕੀ ਇੰਸਾਂ, 45 ਮੈਂਬਰ ਬਲਜਿੰਦਰ ਸਿੰਘ ਇੰਸਾਂ ਬਾਂਡੀ , ਯੂਥ 45 ਮੈਂਬਰ ਰਣਜੀਤ ਸਿੰਘ ਇੰਸਾਂ, ਪਿਆਰਾ ਸਿੰਘ ਇੰਸਾਂ, 45 ਮੈਂਬਰ ਭੈਣ ਮਾਧਵੀ ਇੰਸਾਂ , ਸੁਖਵਿੰਦਰ ਇੰਸਾਂ, ਚਰਨਜੀਤ ਕੌਰ ਇੰਸਾਂ, ਕੁਲਦੀਪ ਕੌਰ ਇੰਸਾਂ , ਲੰਗਰ ਸੰਮਤੀ ਦੇ ਜਿੰਮੇਵਾਰ ਨਿਰਮਲ ਸਿੰਘ ਇੰਸਾਂ, ਕਾਲਾ ਸਿੰਘ ਇੰਸਾਂ ਲਾਂਗਰੀ, ਸਮੂਹ ਨਗਰ ਕੌਂਸਲ ਦੇ ਮੈਂਬਰ, ਬਲਾਕ ਬਾਂਡੀ ,ਭੁੱਚੋ ,ਮੌੜ , ਬਾਲਿਆਂਵਾਲੀ, ਤਲਵੰਡੀ ਸਾਬੋ ,ਦੋਦਾ ਦੇ ਜਿੰਮੇਵਾਰ ਸ਼ਾਹ ਸਤਿਨਾਮ ਸਿੰਘ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭੈਣ ਭਾਈ ਤੇ ਰਿਸ਼ਤੇਦਾਰਾਂ ਨੇ ਸਰੀਰਦਾਨੀ ਭੋਲਾ ਰਾਮ ਇੰਸਾਂ ਨੂੰ ਅੰਤਿਮ ਵਿਦਾਈ ਦਿੱਤੀ।

ਨੇਕ ਦਿਲ ਇਨਸਾਨ ਸੀ ਭੋਲਾ ਰਾਮ ਇੰਸਾਂ : ਵਾਈਸ ਪ੍ਰਧਾਨ

ਨਗਰ ਕੌਂਸਲ ਦੇ ਵਾਈਸ ਪ੍ਰਧਾਨ ਇਕਬਾਲ ਸਿੰਘ ਨੇ ਕਿਹਾ ਕਿ ਭੋਲਾ ਰਾਮ ਇੰਸਾਂ ਬਹੁਤ ਹੀ ਨੇਕ ਦਿਲ ਇਨਸਾਨ ਸਨ ਤੇ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਦਿਨ ਰਾਤ ਵੱਧ ਚੜ੍ਹ ਕੇ ਸੇਵਾ ਕਰਦੇ ਸਨ । ਉਨ੍ਹਾਂ ਕਿਹਾ ਕਿ ਭੋਲਾ ਰਾਮ ਦਾ ਸਾਨੂੰ ਛੱਡ ਕੇ ਜਾਣਾ ਬਹੁਤ ਵੱਡਾ ਘਾਟਾ ਹੈ ਜੋ ਕਿ ਕਦੇ ਪੂਰਾ ਨਹੀਂ ਹੋ ਸਕਦਾ ।

ਮਾਨਵਤਾ ਭਲਾਈ ਦੇ 135 ਕਾਰਜ ਕਰ ਰਿਹੈ ਡੇਰਾ ਸੱਚਾ ਸੌਦਾ : ਛਿੰਦਰਪਾਲ ਇੰਸਾਂ

ਸਾਧ-ਸੰਗਤ ਰਾਜਨੀਤਕ ਵਿੰਗ ਦੇ ਮੈਂਬਰ ਛਿੰਦਰਪਾਲ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ 135 ਮਾਨਵਤਾ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਸਰੀਰ ਦਾਨ ਕਰਨਾ, ਅੱਖਾਂ ਦਾਨ ਕਰਨੀਆਂ ਵੀ ਇੱਕ ਭਲਾਈ ਦਾ ਹੀ ਕਾਰਜ਼ ਹੈ ਉਨ੍ਹਾਂ ਦੱਸਿਆ ਕਿ ਪਿੰਡ ਕੋਟ ਫੱਤਾ ਵੱਲੋਂ ਇਹ 9ਵਾਂ ਤੇ ਬਲਾਕ ਰਾਮਾਂ ਨਸੀਬਪੁਰਾ ਦਾ 58 ਵਾਂ ਸਰੀਰ ਦਾਨ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ