Punjab Farmers News: ਭਾਰਤੀ ਕਿਸਾਨ ਯੂਨੀਅਨ-(ਡਕੌਂਦਾ) ਵੱਲੋਂ ਰਵਨੀਤ ਬਿੱਟੂ ਦੇ ਬਿਆਨ ਦੀ ਸਖ਼ਤ ਨਿਖੇਧੀ, ਕਿਹਾ ਕਿ ਸ਼ਾਇਦ ਬਿੱਟੂ ਨੇ ਕੰਗਣਾ ਦਾ ਜੂਠਾ ਖਾ ਲਿਆ

Punjab Farmers News
Punjab Farmers News: ਭਾਰਤੀ ਕਿਸਾਨ ਯੂਨੀਅਨ-(ਡਕੌਂਦਾ) ਵੱਲੋਂ ਰਵਨੀਤ ਬਿੱਟੂ ਦੇ ਬਿਆਨ ਦੀ ਸਖ਼ਤ ਨਿਖੇਧੀ, ਕਿਹਾ ਕਿ ਸ਼ਾਇਦ ਬਿੱਟੂ ਨੇ ਕੰਗਣਾ ਦਾ ਜੂਠਾ ਖਾ ਲਿਆ

ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਇਦ ਬਿੱਟੂ ਨੇ ਕੰਗਣਾ ਦਾ ਜੂਠਾ ਖਾ ਲਿਐ | Punjab Farmers News

(ਖੁਸਵੀਰ ਸਿੰਘ ਤੂਰ) ਪਟਿਆਲਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਬਿਆਨ ਤੋਂ ਪੰਜਾਬ ਦੇ ਕਿਸਾਨ-ਆਗੂ ਨਾਰਾਜ਼ ਹਨ। ਰਵਨੀਤ ਸਿੰਘ ਬਿੱਟੂ ਨੇ ਕਿਸਾਨਾਂ ਨੂੰ ਤਾਲਿਬਾਨ ਕਿਹਾ। ਜਿਸ ਕਾਰਨ ਕਿਸਾਨਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਬਿੱਟੂ ਨੇ ਦੋਸ਼ ਲਾਇਆ ਕਿ ਭਾਜਪਾ ਦਾ ਵਿਰੋਧ ਕਰਨ ਵਾਲੇ ਅਸਲ ਕਿਸਾਨ ਨਹੀਂ ਹਨ, ਸਗੋਂ ਕਿਸਾਨ ਆਗੂ ਹੀ ਧਰਨਿਆਂ ਵਿੱਚ ਸਰਗਰਮ ਭੂਮਿਕਾ ਨਿਭਾਅ ਰਹੇ ਹਨ। Punjab Farmers News

ਇਹ ਵੀ ਪੜ੍ਹੋ: Australia Vs Pakistan: ਪਾਕਿਸਤਾਨ ਨੇ ਰਚਿਆ ਇਤਿਹਾਸ, ਜਿੱਤੀ 22 ਸਾਲਾਂ ਬਾਅਦ ਅਸਟਰੇਲੀਆ ’ਚ ਸੀਰੀਜ਼

ਬੀਕੇਯੂ-(ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪ੍ਰੈੱਸ ਬਿਆਨ ਰਾਹੀਂ ਬਿੱਟੂ ਨੂੰ ਕਿਸਾਨਾਂ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸ਼ਾਇਦ ਬਿੱਟੂ ਨੇ ਕੰਗਣਾ ਦਾ ਜੂਠਾ ਖਾ ਲਿਆ ਹੈ, ਜੋ ਉਹ ਲਗਾਤਾਰ ਕਿਸਾਨਾਂ ਖ਼ਿਲਾਫ਼ ਜ਼ਹਿਰ ਉਗਲ ਰਹੇ ਹਨ।

ਉਨ੍ਹਾਂ ਕਿਹਾ ਕਿ ਰਵਨੀਤ ਬਿੱਟੂ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਉਣਾ ਚਾਹੁੰਦਾ ਹੈ ਅਤੇ ਇਹ ਜਾਂਚ ਜ਼ਿਮਨੀ ਚੋਣਾਂ ਤੋਂ ਬਾਅਦ ਕਰਵਾਈ ਜਾਵੇਗੀ। ਉਨ੍ਹਾਂ ਨੂੰ ਹੁਣ ਇਹ ਟੈਸਟ ਕਰਵਾਉਣਾ ਚਾਹੀਦਾ ਹੈ। ਜਦੋਂਕਿ ਕਿ ਜਥੇਬੰਦੀ ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਕਿਸਾਨ ਅਜਿਹੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਬਿੱਟੂ ਜਦੋਂ ਕਾਂਗਰਸ ਵਿੱਚ ਸੀ ਤਾਂ ਉਹ ਕਿਸਾਨਾਂ ਦੇ ਹੱਕ ਵਿੱਚ ਬੋਲਦਾ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅਜਿਹਾ ਹੀ ਕਰਦੇ ਸਨ। ਪਰ ਹੁਣ ਉਹ ਕਿਸਾਨਾਂ ਨੂੰ ਹੀ ਨਿਸ਼ਾਨਾ ਬਣਾ ਰਹੇ ਹਨ। Punjab Farmers News

LEAVE A REPLY

Please enter your comment!
Please enter your name here