ਕੁਝ ਹੀ ਮਿੰਟਾਂ ‘ਚ ਕਰਵਾਇਆ ਗਿਆ ਸਾਰਾ ਮਾਲ ਖਾਲੀ
- 3 ਘੰਟਿਆਂ ਦੇ ਸਰਚ ਆਪ੍ਰੇਸ਼ਨ ਤੋਂ ਬਾਅਦ ਮੁੜ ਖੋਲ੍ਹਿਆ ਗਿਆ ਮਾਲ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼ਹਿਰ ਦੇ ਮੁੱਖ ਸਥਾਨ ਐਲਾਂਟੇ ਮਾਲ ‘ਚ ਬੰਬ ਹੋਣ ਦੀ ਸੂਚਨਾ ਨਾਲ ਭਾਜੜ ਮੱਚ ਗਈ ਇਸ ਸਬੰਧੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਤੁਰੰਤ ਮਾਲ ਨੂੰ ਖਾਲੀ ਕਰਵਾਇਆ ਗਿਆ ਇਸ ਤੋਂ ਬਾਅਦ ਮਾਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਬੰਬ ਸਕਵਾਇਡ ਟੀਮ ਨੇ ਖੋਜੀ ਕੁੱਤਿਆਂ ਨਾਲ ਮਾਲ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਮਾਲ ਦੇ ਆਸ-ਪਾਸ ਖੇਤਰ ਨੂੰ ਵੀ ਘੇਰੇ ‘ਚ ਲੈ ਲਿਆ ਗਿਆ ਪੂਰੇ ਖੇਤਰ ‘ਚ ਦਹਿਸ਼ਤ ਦਾ ਮਾਹੌਲ ਰਿਹਾ ਬੰਬ ਦੀ ਸੂਚਨਾ ਇੰਟਰਨੈੱਟ ਕਾਲ ਰਾਹੀਂ ਦਿੱਤੀ ਗਈ ਸੀ ਹਾਲਾਂਕਿ ਲਗਭਗ ਤਿੰਨ ਘੰਟੇ ਚੱਲੇ ਸਰਚ ਆਪ੍ਰੇਸ਼ਨ ਤੋਂ ਬਾਅਦ ਮਾਲ ਨੂੰ ਮੁੜ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਮਾਲ ਦੇ ਅੰਦਰੋਂ ਬੰਬ ਮਿਲਿਆ ਜਾਂ ਨਹੀਂ ਇਸ ਸਬੰਧੀ ਪੁਲਿਸ ਕੁਝ ਨਹੀਂ ਦੱਸ ਰਹੀ।
ਛੁੱਟੀ ਹੋਣ ਕਾਰਨ ਸੋਮਵਾਰ ਨੂੰ ਮਾਲ ‘ਚ ਸਵੇਰੇ ਤੋਂ ਹੀ ਕਾਫ਼ੀ ਭੀੜ ਸੀ ਇਨ੍ਹਾਂ ‘ਚ ਔਰਤਾਂ ਤੇ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਸੀ ਅਚਾਨਕ ਲੋਕਾਂ ਨੂੰ ਮਾਲ ‘ਚੋਂ ਬਾਹਰ ਜਾਣ ਦੀ ਸੂਚਨਾ ਪ੍ਰਸਾਰਿਤ ਕੀਤੇ ਜਾਣ ਨਾਲ ਭਾਜੜ ਮੱਚ ਗਈ ਲੋਕਾਂ ਨੂੰ ਹਫੜਾ-ਦਫੜੀ ‘ਚ ਮਾਲ ਤੋਂ ਦੂਰ ਕੀਤਾ ਗਿਆ ਇਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ ਪੁਲਿਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜ਼ੂਦ ਰਹੇ ਸ਼ੁਰੂ ‘ਚ ਇਸ ਨੂੰ ਅਜ਼ਾਦੀ ਦਿਵਸ ਮੌਕੇ ‘ਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਸ ਮਾਕ ਡ੍ਰਿਡਲ ਸਮਝਿਆ ਗਿਆ।
ਪਰ ਜਦੋਂ ਬੰਬ ਦੀ ਸੂਚਨਾ ਆਉਣ ਦੀ ਗੱਲ ਪਤਾ ਚੱਲੀ ਤਾਂ ਲੋਕਾਂ ‘ਚ ਦਹਿਸ਼ਤ ਫੈਲ ਗਈ ਪਾਰਕਿੰਗ ‘ਚੋਂ ਵਾਹਨ ਕੱਣ ਦੀ ਜਲਦਬਾਜ਼ੀ ਕਾਰਨ ਸੜਕ ‘ਤੇ ਜਾਮ ਦੀ ਸਥਿਤੀ ਬਣ ਗਈ ਮਾਲ ਦੇ ਚਾਰੇ ਪਾਸੇ ਰੋਡ ਤੇ ਇੰਡਸਟਰੀਅਲ ਏਰੀਏ ‘ਚ ਜਾਮ ਦੀ ਸਥਿਤੀ ਬਣ ਗਈ ਪੁਲਿਸ ਬੰਬ ਲੱਭਣ ‘ਚ ਜੁਟੀ ਰਹੀ ਐਸਐਸਪੀ ਨੀਲਬੀਰ ਜਗਦਾਲੇ ਦਾ ਕਹਿਣਾ ਹੈ ਕਿ ਪੁਲਿਸ ਨੂੰ ਕਾਲ ਆਈ ਸੀ ਕਾਲ ਇੰਟਰਨੈੱਟ ਰਾਹੀਂ ਕੀਤੀ ਗਈ ਸੀ ਉਂਜ ਵੀ ਪੁਲਿਸ 15 ਅਗਸਤ ਨੂੰ ਲੈ ਕੇ ਚੌਕਸ ਹੈ ਮਾਲ ਦੇ ਸਾਰੇ ਦਫ਼ਤਰਾਂ ਤੇ ਦੁਕਾਨਾਂ ਨੂੰ ਖੰਗਾਲਿਆ ਜਾ ਰਿਹਾ ਹੈ ਹਾਲੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ ਲੋਕਾਂ ਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਪੁਲਿਸ ਠੀਕ ਢੰਗ ਨਾਲ ਕੰਮ ਕਰ ਰਹੀ ਹੈ।