ਅਸਾਮ। ਰਾਹੁਲ ਗਾਂਧੀ ਦੀ ਨਿਆਯਾ ਯਾਤਰਾ (Bharat Jodo Nyay Yatra) ਸਬੰਧੀ ਅਸਾਮ ਪੁਲਿਸ ਤੇ ਕਾਂਗਰਸੀ ਵਰਕਰ ਆਪਸ ’ਚ ਭਿੜ ਗਏ। ਨਿਆਯਾ ਯਾਤਰਾ ਮੰਗਲਵਾਰ ਨੂੰ ਗੁਹਾਟੀ ਪਹੁੰਚੀ। ਰਾਹੁਲ ਗਾਂਧੀ ਆਪਣੇ ਕਾਫਲੇ ਨਾਲ ਗੁਹਾਟੀ ਸ਼ਹਿਰ ਤੋਂ ਲੰਘਣਾ ਚਾਹੁੰਦੇ ਸਨ ਪਰ ਪ੍ਰਸ਼ਾਸਨ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਨੇ ਗੁਹਾਟੀ ਸ਼ਹਿਰ ਨੂੰ ਜਾਣ ਵਾਲੀ ਸੜਕ ‘ਤੇ ਬੈਰੀਕੇਡ ਲਗਾ ਦਿੱਤੇ ਹਨ। ਇਸ ਤੋਂ ਬਾਅਦ ਕਾਂਗਰਸੀ ਸਮਰਥਕਾਂ ਦੀ ਪੁਲਿਸ ਨਾਲ ਝੜਪ ਹੋ ਗਈ। ਉਨ੍ਹਾਂ ਨੇ ਬੈਰੀਕੇਡ ਤੋੜ ਦਿੱਤੇ।
ਇਹ ਵੀ ਪੜ੍ਹੋ: ‘ਬੈਜਬਾਲ’ ਕਰੇਗੀ ‘ਬੈਕਫਾਇਰ’…, ਜਸਪ੍ਰੀਤ ਬੁਮਰਾਹ ਵੱਲੋਂ ਇੰਗਲੈਂਡ ਨੂੰ ਖੁੱਲ੍ਹੀ ਚੁਣੌਤੀ
ਘਟਨਾ ਸਬੰਧੀ ਰਾਹੁਲ ਗਾਂਧੀ ਨੇ ਆਖਿਆ ਕਿ ਬਜਰੰਗ ਦਲ ਅਤੇ ਜੇਪੀ ਨੱਡਾ ਦੀ ਰੈਲੀ ਉਸੇ ਰੂਟ ਤੋਂ ਨਿਕਲੀ ਸੀ, ਜਿਸ ‘ਤੇ ਸਾਡੇ ਮਾਰਚ ਨੂੰ ਰੋਕਿਆ ਗਿਆ ਸੀ। ਕਾਂਗਰਸੀ ਵਰਕਰਾਂ ਨੇ ਸੜਕ ‘ਤੇ ਲੱਗੇ ਬੈਰੀਕੇਡ ਹਟਾ ਦਿੱਤੇ ਹਨ ਪਰ ਅਸੀਂ ਕਾਨੂੰਨ ਨਹੀਂ ਤੋੜਿਆ।
ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਆਖਿਆ ਰਾਹੁਲ ਗਾਂਧੀ ਖਿਲਾਫ ਹੋਵੇ ਐਫਆਈਆਰ ਦਰਜ
ਦੂਜੇ ਪਾਸੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਆਖਿਆ ਕਿ ‘ਅਜਿਹਾ ਵਿਵਹਾਰ ਅਸਾਮੀ ਸੱਭਿਆਚਾਰ ਦਾ ਹਿੱਸਾ ਨਹੀਂ ਹੈ। ਇਹ ਨਕਸਲੀ ਗਤੀਵਿਧੀਆਂ ਸਾਡੇ ਸੱਭਿਆਚਾਰ ਨਾਲੋਂ ਵੱਖਰੀਆਂ ਹਨ। ਮੈਂ ਆਸਾਮ ਪੁਲਿਸ ਦੇ ਡੀਜੀਪੀ ਨੂੰ ਭੀੜ ਨੂੰ ਭੜਕਾਉਣ ਲਈ ਰਾਹੁਲ ਗਾਂਧੀ ਦੇ ਖਿਲਾਫ ਐਫਆਈਆਰ ਦਰਜ ਕਰਨ ਅਤੇ ਕਾਂਗਰਸ ਦੁਆਰਾ ਪੋਸਟ ਕੀਤੇ ਵੀਡੀਓਜ਼ ਨੂੰ ਸਬੂਤ ਵਜੋਂ ਵਰਤਣ ਲਈ ਨਿਰਦੇਸ਼ ਦਿੱਤਾ ਹੈ।