ਬਿ੍ਰਜ ਭੂਸ਼ਣ ਖ਼ਿਲਾਫ਼ ਧਰਨੇ ਦੀ ਇਜਾਜ਼ਤ ਸਬੰਧੀ ਹੰਗਾਮਾ | Indian Wrestling Federation
- ਸਾਕਸ਼ੀ ਦੇ ਇਲਜ਼ਾਮ ’ਤੇ ਬਬੀਤਾ ਨੇ ਕਿਹਾ- ਕਾਂਗਰਸ ਦੀ ਕਠਪੁਤਲੀ ਬਣ ਗਈ ਹੈ ਉਹ
- ਸਰਕਾਰ ਦੀ ਗੋਦ ’ਚ ਬੈਠੀ ਬਬੀਤਾ ਫੋਗਾਟ : ਸਾਕਸ਼ੀ ਮਲਿਕ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊਐੱਫਆਈ) (Indian Wrestling Federation) ਦੇ ਸਾਬਕਾ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਨ ਸਿੰਘ ਖਿਲਾਫ ਧਰਨੇ ਦੀ ਇਜਾਜ਼ਤ ਲੈਣ ’ਚ ਸਾਕਸ਼ੀ ਮਲਿਕ ਵੱਲੋਂ ਬਬੀਤਾ ਫੋਗਾਟ ਦੀ ਮੱਦਦ ਕਰਨ ਦੇ ਦਾਅਵੇ ’ਤੇ ਹੰਗਾਮਾ ਹੋ ਗਿਆ ਹੈ। ਐਤਵਾਰ ਨੂੰ ਬਬੀਤਾ ਫੋਗਾਟ ਨੇ ਸਾਕਸ਼ੀ ਮਲਿਕ ਦੇ ਧਰਨੇ ਦੀ ਇਜਾਜ਼ਤ ਮਿਲਣ ਦੇ ਦਾਅਵੇ ਨੂੰ ਨਕਾਰ ਦਿੱਤਾ। ਦਰਅਸਲ, ਸਾਕਸ਼ੀ ਨੇ ਕਿਹਾ ਸੀ, ‘ਉਨ੍ਹਾਂ ਨੂੰ ਧਰਨੇ ’ਤੇ ਬੈਠਣ ਲਈ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨਹੀਂ, ਸਗੋਂ ਭਾਜਪਾ ਆਗੂ ਬਬੀਤਾ ਫੋਗਾਟ ਅਤੇ ਤੀਰਥ ਰਾਣਾ ਨੇ ਕਿਹਾ ਸੀ। ਉਨ੍ਹਾਂ ਨੇ ਵਿਰੋਧ ਕਰਨ ਦੀ ਇਜਾਜ਼ਤ ਵੀ ਦਵਾਈ।’ ਇਸ ਦੌਰਾਨ ਸਾਕਸ਼ੀ ਨੇ ਚਿੱਠੀ ਵੀ ਦਿਖਾਈ।
ਮੈਨੂੰ ਦੁੱਖ ਵੀ ਹੋਇਆ ਅਤੇ ਹੱਸੀ ਵੀ ਆਈ : ਬਬੀਤਾ
ਸਾਕਸ਼ੀ ਅਤੇ ਉਸ ਦੇ ਪਤੀ ਦੇ ਵੀਡੀਓ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਬਬੀਤਾ ਨੇ ਟਵੀਟ ਕੀਤਾ, ‘ਮੈਂ ਕੱਲ੍ਹ ਬਹੁਤ ਦੁੱਖ ਵੀ ਹੋਈ ਅਤੇ ਹੱਸੀ ਵੀ ਆਈ। ਜਦੋਂ ਮੈਂ ਆਪਣੀ ਛੋਟੀ ਭੈਣ (ਸਾਕਸ਼ੀ ਮਲਿਕ) ਅਤੇ ਉਸ ਦੇ ਪਤੀ ਦੇਵ (ਸਤਿਆਵਰਤ ਕਾਦਿਆਨ) ਦੀ ਵੀਡੀਓ ਦੇਖ ਰਹੀ ਸੀ। ਸਭ ਤੋਂ ਪਹਿਲਾਂ ਮੈਂ ਇਹ ਸਪੱਸ਼ਟ ਕਰ ਦਿਆਂ ਕਿ ਜੋ ਪਰਮਿਸ਼ਨ ਪੇਪਰ ਛੋਟੀ ਭੈਣ ਦਿਖਾ ਰਹੀ ਸੀ, ਉਸ ਵਿੱਚ ਕਿਤੇ ਵੀ ਮੇਰੇ ਦਸਤਖਤ ਜਾਂ ਮੇਰੀ ਸਹਿਮਤੀ ਦਾ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਮੇਰਾ ਇਸ ਨਾਲ ਕੋਈ ਲੈਣਾ-ਦੇਣਾ ਹੈ, ਦੇਸ਼ ਦੇ ਲੋਕ ਸਮਝ ਚੁੱਕੇ ਹਨ ਕਿ ਤੁਸੀਂ ਕਾਂਗਰਸ ਦੇ ਹੱਥਾਂ ਦੀ ਕਠਪੁਤਲੀ ਬਣ ਗਏ ਹਨ।
Indian Wrestling Federation
ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣਾ ਅਸਲ ਇਰਾਦਾ ਦੱਸੋ ਕਿਉਂਕਿ ਹੁਣ ਜਨਤਾ ਤੁਹਾਨੂੰ ਸੁਆਲ ਪੁੱਛ ਰਹੀ ਹੈ। ਉਸ ਨੇ ਕਿਹਾ, ‘ਮਹਿਲਾ ਖਿਡਾਰੀ ਹੋਣ ਦੇ ਨਾਤੇ ਮੈਂ ਹਮੇਸ਼ਾ ਦੇਸ਼ ਦੇ ਸਾਰੇ ਖਿਡਾਰੀਆਂ ਦੇ ਨਾਲ ਸੀ, ਨਾਲ ਹਾਂ ਅਤੇ ਹਮੇਸ਼ਾ ਰਹਾਂਗੀ, ਪਰ ਵਿਰੋਧ ਦੀ ਸ਼ੁਰੂਆਤ ਤੋਂ ਹੀ ਮੈਂ ਇਸ ਦੇ ਪੱਖ ’ਚ ਨਹੀਂ ਸੀ। ਮੈਂ ਸਾਰੇ ਭਲਵਾਨਾਂ ਨੂੰ ਪ੍ਰਧਾਨ ਮੰਤਰੀ ਜਾਂ ਗ੍ਰਹਿ ਮੰਤਰੀ ਨੂੰ ਮਿਲਣ ਲਈ ਵਾਰ-ਵਾਰ ਕਿਹਾ। ਹੱਲ ਉੱਥੋਂ ਹੀ ਹੋਵੇਗਾ, ਪਰ ਤੁਸੀਂ ਦੀਪੇਂਦਰ ਹੁੱਡਾ, ਕਾਂਗਰਸ ਅਤੇ ਪਿ੍ਰਅੰਕਾ ਗਾਂਧੀ ਅਤੇ ਉਨ੍ਹਾਂ ਦੇ ਨਾਲ ਆਉਣ ਵਾਲੇ ਲੋਕਾਂ ਨਾਲ ਹੱਲ ਦੇਖ ਰਹੇ ਸੀ, ਜੋ ਖੁਦ ਬਲਾਤਕਾਰ ਅਤੇ ਹੋਰ ਮਾਮਲਿਆਂ ਦੇ ਦੋਸ਼ੀ ਹਨ।
ਆਫ਼ਤ ਆਈ ਤਾਂ ਸਰਕਾਰ ਦੀ ਗੋਦ ’ਚ ਬੈਠ ਗਈ : ਸਾਕਸ਼ੀ
ਦੂਜੇ ਪਾਸੇ ਬਬੀਤਾ ਦੇ ਇਸ ਟਵੀਟ ’ਤੇ ਸਾਕਸ਼ੀ ਨੇ ਜਵਾਬ ਦਿੱਤਾ, ‘ਵੀਡੀਓ ’ਚ ਅਸੀਂ ਤੀਰਥ ਰਾਣਾ ਅਤੇ ਬਬੀਤਾ ਫੋਗਾਟ ’ਤੇ ਮਜ਼ਾਕ ਉਡਾਇਆ ਕਿ ਕਿਸ ਤਰ੍ਹਾਂ ਉਹ ਆਪਣੇ ਸਵਾਰਥ ਲਈ ਭਲਵਾਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਸਨ ਅਤੇ ਜਦੋਂ ਭਲਵਾਨ ਮੁਸੀਬਤ ’ਚ ਸਨ ਤਾਂ ਉਹ ਕਿਵੇਂ ਜਾ ਕੇ ਸਰਕਾਰ ਦੀ ਗੋਦ ’ਚ ਬੈਠ ਗਏ। ਅਸੀਂ ਮੁਸੀਬਤ ਵਿੱਚ ਜ਼ਰੂਰ ਹਾਂ, ਪਰ ਹਾਸੇ ਦੀ ਭਾਵਨਾ ਇੰਨੀ ਕਮਜ਼ੋਰ ਨਹੀਂ ਹੋਣੀ ਚਾਹੀਦੀ ਕਿ ਤਾਕਤਵਰ ਦੁਆਰਾ ਕੱਟੀ ਗਈ ਚੁਟਕੀ ’ਤੇ ਤੁਸੀਂ ਹੱਸ ਵੀ ਨਾ ਸਕੋ।’ (Indian Wrestling Federation)
ਮੈਂ ਭਲਵਾਨਾਂ ਨੂੰ ਨਹੀਂ, ਉਹ ਮੈਨੂੰ ਮਿਲੇ: ਰਾਣਾ
ਸੋਨੀਪਤ ਭਾਜਪਾ ਦੇ ਪ੍ਰਧਾਨ ਤੀਰਥ ਰਾਣਾ ਨੇ ਕਿਹਾ ਕਿ ਉਹ ਖਿਡਾਰੀਆਂ ਨੂੰ ਨਹੀਂ ਮਿਲੇ ਸਨ ਪਰ ਖਿਡਾਰੀ ਉਨ੍ਹਾਂ ਨੂੰ ਮਿਲੇ ਸਨ। ਉਨ੍ਹਾਂ ਕਿਹਾ ਕਿ ਧਰਨੇ ’ਤੇ ਬੈਠੇ ਖਿਡਾਰੀ ਦੇਸ਼ ਦਾ ਮਾਣ ਹਨ, ਮੈਂ ਪਹਿਲਾਂ ਵੀ ਇਨਸਾਫ਼ ਦੀ ਲੜਾਈ ’ਚ ਉਨ੍ਹਾਂ ਦੇ ਨਾਲ ਸੀ ਅਤੇ ਅੱਜ ਵੀ ਉਨ੍ਹਾਂ ਦੇ ਨਾਲ ਹਾਂ। ਅਮਿਤ ਸ਼ਾਹ ਹੁਣ ਇਸ ਮਾਮਲੇ ਨੂੰ ਦੇਖ ਰਹੇ ਹਨ, ਪਹਿਲਾਂ ਖਿਡਾਰੀਆਂ ਅਤੇ ਸਰਕਾਰ ਵਿਚਾਲੇ ਜੋ ਪਾੜਾ ਬਣਿਆ ਸੀ, ਹੁਣ ਉਸ ਨੂੰ ਭਰਨ ਦਾ ਕੰਮ ਸ਼ਾਹ ਨੇ ਕੀਤਾ ਹੈ।