
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਸੰਸਥਾਪਕ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੋਟਕਪੂਰਾ ਗਰੁੱਪ ਆਫ ਫੈਮਿਲੀਜ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਸਿਹਤ, ਸਿੱਖਿਆ, ਵਾਤਾਵਰਣ, ਨੈਤਿਕ ਕਦਰਾਂ-ਕੀਮਤਾਂ ਅਤੇ ਸਿਹਤਮੰਦ ਸਮਾਜ ਸਬੰਧੀ ਸਕੂਲਾਂ ਵਿੱਚ ਸੈਮੀਨਾਰ ਕਰਵਾਏ ਜਾ ਰਹੇ ਹਨ । ਜਾਣਕਾਰੀ ਦਿੰਦਿਆ ਸੁਸਾਇਟੀ ਦੇ ਮੀਤ ਪ੍ਰਧਾਨ ਹਰਵਿੰਦਰ ਸਿੰਘ ਫ਼ਰੀਦਕੋਟ ਤੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਦੱਸਿਆ ਕਿ ਫ਼ਰੀਦਕੋਟ ਦੇ ਕਸਬਾ ਸਾਦਿਕ ਸਰਕਾਰੀ ਸੀਨੀਅਰ ਸੈਕੰਡਰੀ ਪਿੰਡ ਘੁਗਿਆਣਾ ਵਿਖੇ ਬੱਚਿਆਂ ਨੂੰ ਸੈਮੀਨਾਰ ਰਾਹੀ ਵਾਤਵਰਣ, ਪਾਣੀ ਤੇ ਹਵਾ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਵਾਤਾਵਰਣ ਨੂੰ ਪਲੀਤ ਕਰਨ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੀਂਹ ਦੇ ਪਾਣੀ ਦੀ ਬੱਚਤ, ਕੁਦਰਤੀ ਸਰੋਤਾਂ ਰਾਹੀਂ ਮਿਲਦੇ ਪਾਣੀ ਦੀ ਸੰਭਾਲ, ਵੱਧ ਤੋਂ ਵੱਧ ਬੂਟੇ ਲਾਉਣ ਅਤੇ ਦਰੱਖਤਾਂ ਦੀ ਸਾਂਭ-ਸੰਭਾਲ ਕਰਨ ਸਬੰਧੀ ਬੱਚਿਆਂ ਨੂੰ ਪ੍ਰੇਰਿਤ ਕੀਤਾ । ਉਨ੍ਹਾਂ ਕਿਹਾ ਕਿ ਸੰਸਥਾ ਵਾਤਾਵਰਨ ਸਬੰਧੀ,ਕੈਂਸਰ ਦੇ ਇਲਾਜ ਸਬੰਧੀ ਅਤੇ ਹੋਰ ਸਮਾਜਿਕ ਬੁਰਾਈਆਂ ਖਿਲਾਫ ਆਵਾਜ਼ ਚੁੱਕਣ ਲਈ, ਧਰਤੀ, ਹਵਾ, ਪਾਣੀ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸੰਸਥਾ ਵਡਮੁੱਲਾ ਯੋਗਦਾਨ ਪਾ ਰਹੀ ਹੈ ।
ਬੱਚਿਆਂ ਨੂੰ ਸਮਾਜਿਕ ਬੁਰਾਈਆ ਬਾਰੇ ਜਾਗਰੂਕ ਕੀਤਾ | Faridkot News
ਉਹਨਾਂ ਕਿਹਾ ਕਿ ਸਕੂਲਾਂ ਵਿੱਚ ਸੈਮੀਨਾਰ ਕਰਕੇ ਬੱਚਿਆਂ ਨੂੰ ਸਮਾਜਿਕ ਬੁਰਾਈਆ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ । ਇਸ ਮੌਕੇ ਬੱਚਿਆਂ ਨੂੰ ਗਰੁੱਪ ਆਫ ਫੈਮਿਲੀਜ ਬਰੈਂਪਟਨ (ਕੈਨੇਡਾ) ਕੋਟਕਪੂਰਾ ਦੇ ਸਹਿਯੋਗ ਨਾਲ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੋਸਾਇਟੀ ਵੱਲੋਂ ਤਿਆਰ ਕਰਵਾਈਆਂ ਜਾਗਰੂਕਤਾ ਸਬੰਧੀ ਕਾਪੀਆਂ ਬੱਚਿਆਂ ਨੂੰ ਵੰਡੀਆ ਗਈਆਂ । ਇਸ ਮੌਕੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਨੇ ਕੋਟਕਪੂਰਾ ਗਰੁੱਪ ਆਫ਼ ਫ਼ੈਮਿਲੀਜ ਕੈਨੇਡਾ ਦਾ ਧੰਨਵਾਦ ਕੀਤਾ ਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਇਸ ਸੰਸਥਾ ਵੱਲੋਂ ਸੁਸਾਇਟੀ ਨੂੰ ਕਾਪੀਆਂ ਦੀ ਸੇਵਾ ਕੀਤਾ ਜਾਂਦੀ ਹੈ । Faridkot News
ਇਹ ਵੀ ਪੜ੍ਹੋ: NITI Aayog: ਨੀਤੀ ਆਯੋਗ ਦੀ ਮੀਟਿੰਗ ’ਚ ਸੀਐਮ ਮਾਨ ਨੇ ਚੁੱਕੇ ਪੰਜਾਬ ਦੇ ਮੁੱਦੇ
ਉਨ੍ਹਾਂ ਦੱਸਿਆ ਕਿ ਸੰਸਥਾਂ ਕੈਂਸਰ ਦੀ ਰੋਕਥਾਮ, ਇਲਾਜ ਤੇ ਦਵਾਈਆ ਬਾਰੇ ਕੰਮ ਅਤੇ ਕੈਂਸਰ ਰਾਹਤ ਫੰਡ ਸਬੰਧੀ ਮੁਫ਼ਤ ਇਲਾਜ, ਦਵਾਈਆਂ ਵਿੱਚ ਹੁੰਦੀ ਲੁੱਟ ਰੋਕਣ ਲਈ ਮਾਨਯੋਗ ਹਾਈ ਕੋਰਟ ਰਾਹੀਂ 150 ਦਵਾਈਆਂ ਦੇ ਰੇਟ ਨਿਰਧਾਰਤ ਕਰਵਾਏ। ਉਨ੍ਹਾਂ ਦੱਸਿਆ ਕਿ ਸੁਸਾਇਟੀ ਲੋੜਵੰਦ ਕੈਂਸਰ ਪੀੜਤ ਪਰਿਵਾਰਾਂ ਦੀ ਆਰਿਥਕ ਸਹਾਇਤਾ ਵੀ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਲਗਾਤਾਰ ਮਾਨਵਤਾ ਭਲਾਈ ਲਈ ਕਾਰਜ ਜਾਰੀ ਰਹਿਣਗੇ । ਇਸ ਮੌਕੇ ਪ੍ਰਿੰਸੀਪਲ ਸੁਧਾ, ਗੋਪਾਲ ਕ੍ਰਿਸ਼ਨ ਤੇ ਹਰਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ ।
ਅੱਜ ਬੱਚਿਆਂ ਨੂੰ ਵਾਤਾਵਰਣ ਹਵਾਂ ਤੇ ਪਾਣੀ ਸਬੰਧੀ ਜਾਗਰੂਕ ਕਰਾਂਗੇ ਤਾਂ ਬੱਚੇ ਭਵਿੱਖ ਵਿੱਚ ਤੰਦਰੁਸਤ ਸਮਾਜ ਦੀ ਸਿਰਜਨਾ ਕਰਨਗੇ – ਪ੍ਰਿੰਸੀਪਲ ਸੁਧਾ
ਪ੍ਰਿੰਸੀਪਲ ਮੈਡਮ ਸੁਧਾ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਪ੍ਰਸੰਸ਼ਾ ਕਰਦਿਆ ਕਿਹਾ ਕਿ ਬੱਚਿਆਂ ਨੂੰ ਸਮਾਜਿਕ ਬੁਰਾਈਆਂ ਬਾਰੇ ਜਾਣੂ ਕਰਵਾਉਣ ਦਾ ਇਹ ਸਾਰਥਿਕ ਉਪਰਾਲਾ ਹੈ । ਉਨ੍ਹਾਂ ਕਿਹਾ ਕਿ ਜੇਕਰ ਅਸੀਂ ਛੋਟੇ ਬੱਚਿਆਂ ਨੂੰ ਵਾਤਾਵਰਣ ਹਵਾਂ ਤੇ ਪਾਣੀ ਸਬੰਧੀ ਅੱਜ ਜਾਗਰੂਕ ਕਰਾਂਗੇ ਤਾਂ ਇਹ ਬੱਚੇ ਭਵਿੱਖ ਵਿੱਚ ਵਾਤਾਵਰਣ ਤੇ ਹੋਰ ਸਮਾਜਿਕ ਬੁਰਾਈਆ ਨੂੰ ਖਤਮ ਕਰਨ ਵਿੱਚ ਆਪਣਾ ਯੋਗਦਾਨ ਪਾ ਕੇ ਤੰਦਰੁਸਤ ਸਮਾਜ ਦੀ ਸਿਰਜਨਾ ਕਰਨਗੇ ।
ਉਨ੍ਹਾਂ ਸੁਸਾਇਟੀ ਵੱਲੋਂ ਸਕੂਲ ਦੇ ਬੱਚਿਆ ਨੂੰ ਕਾਪੀਆਂ ਵੰਡਣ ਤੇ ਵਾਤਾਵਰਣ ਸਬੰਧੀ ਕਰਵਾਏ ਸੈਮੀਨਾਰ ਲਈ ਧੰਨਵਾਦ ਕੀਤਾ । ਇਸ ਮੌਕੇ ਹਰੀਸ਼ ਵਰਮਾਂ, ਭਜਨ ਸਿੰਘ, ਮਦਨ ਲਾਲ ਅਤੇ ਸਕੂਲ ਦਾ ਸਟਾਫ ਜਗਮੀਤ ਕੌਰ, ਹਰਵਿੰਦਰ ਕੌਰ, ਹਰਪ੍ਰੀਤ ਕੌਰ, ਰਵਿੰਦਰ ਕੌਰ, ਗੁਰਮੀਤ ਸਿੰਘ, ਧੀਰਜ ਕੁਮਾਰ ਸਿੰਘ, ਗਗਨਦੀਪ ਸਿੰਘ ਪੂਰਬਾ, ਦਿਨੇਸ਼ ਕੁਮਾਰ, ਜਤਿੰਦਰ ਕੁਮਾਰ, ਅਰਵਿੰਦਰ ਸਿੰਘ, ਮੋਨਿਕਾ ਗੋਇਲ ਤੇ ਵਿਦਿਆਰਥੀ ਹਾਜ਼ਰ ਸਨ । Faridkot News