ਅਸ਼ੋਕ ਕੌਸ਼ਲ ਸੂਬਾਈ ਆਗੂ ਪੰਜਾਬ ਪੈਨਸ਼ਨਰਜ ਯੂਨੀਅਨ ਨੇ ਪੰਜਾਬ ਸਰਕਾਰ ਤੋਂ ਕੀਤੀ ਮੰਗ
- ਮਰਹੂਮ ਸਾਥੀ ਸੁਰਿੰਦਰ ਮਚਾਕੀ ਦੀ ਪਤਨੀ ਮਨਦੀਪ ਕੌਰ ਅਤੇ ਬੇਟੀ ਜੈਸਮੀਨ ਦਾ ਜੱਥੇਬੰਦੀ ਵੱਲੋਂ ਕੀਤਾ ਸਨਮਾਨ
ਕੋਟਕਪੂਰਾ, (ਸੁਭਾਸ਼ ਸ਼ਰਮਾ)। “ਪੰਜਾਬ ਦੀ ਨਵੀਂ ਚੁਣੀ ਭਗਵੰਤ ਸਿੰਘ ਮਾਨ (Bhagwant Mann) ਸਰਕਾਰ ਨੂੰ ਸੱਤਾ ’ਚ ਆਏ 50 ਦਿਨ ਤੋਂ ਉਪਰ ਹੋ ਗਏ ਹਨ ਅਤੇ ਹੁਣ ਉਸਨੂੰ ਮੁਲਾਜ਼ਮਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਥੀ ਅਸ਼ੋਕ ਕੌਸ਼ਲ ਸੂਬਾਈ ਆਗੂ ਪੰਜਾਬ ਪੈਨਸ਼ਨਰਜ ਯੂਨੀਅਨ (ਏਟਕ) ਨੇ ਅੱਜ ਇੱਥੇ ਸ਼ਹੀਦ ਭਗਤ ਸਿੰਘ ਪਾਰਕ ਨੇੜੇ ਪੁਰਾਣਾ ਕਿਲ੍ਹਾ ਵਿਖੇ ਜ਼ਿਲ੍ਹਾ ਫਰੀਦਕੋਟ ਦੇ ਪੈਨਸ਼ਨਰ ਸਾਥੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਗਟ ਕੀਤੇ । ਅੱਜ ਜੱਥੇਬੰਦੀ ਦੇ ਨਵੇਂ ਦਫ਼ਤਰ ਦਾ ਉਦਘਾਟਨ ਸੀਨੀਅਰ ਪੈਨਸ਼ਨਰ ਸਾਥੀ ਵੇਦ ਪ੍ਰਕਾਸ਼ ਸ਼ਰਮਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ।
ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕੀਤੀਆਂ ਜਾਣ
ਇਸ ਮੌਕੇ’ ਤੇ ਸੰਬੋਧਨ ਕਰਦਿਆਂ ਪੈਨਸ਼ਨਰ ਆਗੂ ਕੁਲਵੰਤ ਸਿੰਘ ਚਾਨੀ, , ਪ੍ਰਦੀਪ ਸਿੰਘ ਬਰਾੜ, ਪੋਹਲਾ ਸਿੰਘ ਬਰਾੜ ਪੰਜਾਬ ਰੋਡਵੇਜ ਮੋਗਾ, ਤਹਿਸੀਲਦਾਰ ਰਾਜਿੰਦਰ ਸਿੰਘ ਸਰਾਂ, ਸ਼ਾਮ ਲਾਲ ਚਾਵਲਾ , ਸੋਮ ਨਾਥ ਅਰੋੜਾ ਤੋਂ ਇਲਾਵਾ ਭਰਾਤਰੀ ਜੱਥੇਬੰਦੀਆਂ ਦੇ ਆਗੂਆਂ ਨਛੱਤਰ ਸਿੰਘ ਭਾਣਾ, ਹਰਵਿੰਦਰ ਸ਼ਰਮਾ, ਤਰਸੇਮ ਨਰੂਲਾ, ਗੁਰਦੀਪ ਭੋਲਾ ਪੀ.ਆਰ.ਟੀ.ਸੀ, ਸ਼ਸ਼ੀ ਸ਼ਰਮਾ, ਸੁਰਿੰਦਰ ਕੌਰ ਭੂਈ ਅਤੇ ਗੁਰਦੀਪ ਕੌਰ ਸਾਬਕਾ ਨਰਸਿਜ਼ ਆਗੂ ਅਤੇ ਚਮਕੌਰ ਸਿੰਘ ਡਗਰੂ ਨੇ ਕਿਹਾ ਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਕੇ ਪੈਨਸ਼ਨਰ ਵਰਗ ਨਾਲ ਕੀਤੀ ਬੇਇਨਸਾਫ਼ੀ ਦੂਰ ਕੀਤੀ ਜਾਵੇ।
ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕੀਤਾ ਜਾਵੇ , ਤਿੰਨ ਸਾਲ ਦੀ ਨੌਕਰੀ ਪੂਰੀ ਕਰ ਚੁੱਕੇ ਸਮੂਹ ਠੇਕਾ ਅਤੇ ਕੱਚੇ ਮੁਲਾਜ਼ਮ ਰੈਗੂਲਰ ਕੀਤੇ ਜਾਣ, ਸਰਕਾਰੀ ਕੰਮਾਂ ਵਿਚੋਂ ਠੇਕੇਦਾਰਾਂ ਨੂੰ ਬਾਹਰ ਕਰਕੇ ਆਊਟਸੋਰਸ ਮੁਲਾਜ਼ਮਾਂ ਨੂੰ ਸਬੰਧਤ ਵਿਭਾਗਾਂ ਦੇ ਅਧੀਨ ਲਿਆਂਦਾ ਜਾਵੇ ਅਤੇ ਪੁਰਾਣੀ ਪੈਨਸ਼ਨ ਬਹਾਲ ਕਰਨ ਸੰਬੰਧੀ ਆ ਰਹੇ ਬਜਟ ਸ਼ੈਸਨ ਵਿਚ ਐਲਾਨ ਕੀਤਾ ਜਾਵੇ ।
ਮੀਟਿੰਗ ਦੌਰਾਨ ਮੁਲਾਜ਼ਮ ਵਰਗ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਆਪਣੀ ਕਲਮ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਸਾਰੇ ਸੰਸਾਰ ਵਿੱਚ ਪਹੁੰਚਾਉਣ ਵਾਲੇ ਮਰਹੂਮ ਸਾਥੀ ਸੁਰਿੰਦਰ ਮਚਾਕੀ ਦੀ ਪਤਨੀ ਮਨਦੀਪ ਕੌਰ ਅਤੇ ਬੇਟੀ ਜੈਸਮੀਨ ਕੌਰ ਦਾ ਜੱਥੇਬੰਦੀ ਵੱਲੋਂ ਸਨਮਾਨ ਕੀਤਾ ਗਿਆ । ਅੱਜ ਦੀ ਮੀਟਿੰਗ ਵਿੱਚ ਪੈਨਸ਼ਨਰ ਭੈਣਾਂ ਅੰਗਰੇਜ਼ ਕੌਰ ਔਲਖ , ਬਲਵਿੰਦਰ ਕੌਰ ਪੰਜਗਰਾਈਂ ਕਲਾਂ , ਵਿਜੇ ਕੁਮਾਰੀ ਅਰੋੜਾ , ਰਾਮ ਮੂਰਤੀ , ਉਰਮਿਲਾ ਦੇਵੀ ਮੇਘ ਰਾਜ ਸ਼ਰਮਾ , ਅਰਜਨ ਸਿੰਘ , ਹਾਕਮ ਸਿੰਘ , ਮਿੱਠੂ ਸਿੰਘ , ਗੁਰਾ ਸਿੰਘ ਢਿੱਲਵਾਂ , ਇਕਬਾਲ ਸਿੰਘ ਮੰਘੇਡ਼ਾ , ਓਮ ਪ੍ਰਕਾਸ਼ ਗੁਪਤਾ , ਜਸਵੀਰ ਸਿੰਘ , ਮੇਜਰ ਸਿੰਘ , ਸੁਖਮੰਦਰ ਸਿੰਘ , ਸੁਖਚਰਨ ਸਿੰਘ , ਰਮੇਸ਼ ਢੈਪਈ , ਕੇਵਲ ਸਿੰਘ ਲੰਭਵਾਲੀ , ਹਰੀ ਚੰਦ ਧੀਂਗੜਾ ‘ਸਤੀਸ਼ ਕੁਮਾਰ ਗੋਇਲ ਐੱਸ ਡੀ ਓ , ਗੇਜ ਰਾਮ ਭੋਰਾ ਤੇ ਸੁਖਚੈਨ ਸਿੰਘ ਥਾਂਦੇਵਾਲਾ ਆਦਿ ਹਾਜ਼ਰ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ