ਗ੍ਰਹਿ ਵਿਭਾਗ ਰੱਖਿਆ ਭਗਵੰਤ ਮਾਨ ਨੇ ਆਪਣੇ ਕੋਲ, ਹਰਪਾਲ ਚੀਮਾ ਨੂੰ ਦਿੱਤੀ ਖਜਾਨੇ ਦੀ ਜਿੰਮੇਵਾਰੀ
- ਮੀਤ ਹੇਅਰ ਦੇਖਣਗੇ ਸਿੱਖਿਆ ਦਾ ਕੰਮ ਤਾਂ ਪੰਜਾਬ ਦੀ ਸਿਹਤ ’ਚ ਸੁਧਾਰ ਕਰਨਗੇ ਡਾ. ਵਿਜੈ ਸਿੰਗਲਾ
- ਪਿੰਡਾਂ ਦੇ ਵਿਕਾਸ ਕਰਨ ਦਾ ਕੰਮ ਕੁਲਦੀਪ ਧਾਲੀਵਾਲ ਕੋਲ ਤਾਂ ਸ਼ਹਿਰੀ ਵਿਕਾਸ ਰਹੇਗਾ ਭਗਵੰਤ ਮਾਨ ਕੋਲ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਕੈਬਨਿਟ ਮੰਤਰੀਆਂ ਵਿੱਚ ਵਿਭਾਗਾਂ ਦੀ ਵੰਡ ਕਰ ਦਿੱਤੀ ਹੈ ਤਾਂ ਗ੍ਰਹਿ ਵਿਭਾਗ ਅਤੇ ਸਥਾਨਕ ਸਰਕਾਰਾਂ ਜਿਹੇ ਵੱਡੇ ਵਿਭਾਗ ਕਿਸੇ ਨੂੰ ਮੰਤਰੀ ਨੂੰ ਦੇਣ ਦੀ ਥਾਂ ‘ਤੇ ਆਪਣੇ ਕੋਲ ਹੀ ਰੱਖ ਲਏ ਹਨ। ਭਗਵੰਤ ਮਾਨ ਹੁਣ ਤੱਕ ਦੇ ਕਾਫ਼ੀ ਜਿਆਦਾ ਤਾਕਤਵਰ ਮੁੱਖ ਮੰਤਰੀ ਬਣ ਗਏ ਹਨ, ਜਿਨਾਂ ਕੋਲ ਸਭ ਤੋਂ ਵੱਡੇ ਅਤੇ ਕਾਫ਼ੀ ਜਿਆਦਾ ਵਿਭਾਗ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀਆਂ ਵਲੋਂ ਵੱਡੇ ਵਿਭਾਗਾ ਨੂੰ ਆਪਣੇ ਕੋਲ ਰੱਖਣ ਦੀ ਥਾਂ ’ਤੇ ਆਪਣੇ ਕੈਬਨਿਟ ਮੰਤਰੀਆਂ ਨੂੰ ਵੰਡ ਦਿੱਤੇ ਜਾਂਦੇ ਰਹੇ ਹਨ।
ਭਗਵੰਤ ਮਾਨ ਕੋਲ ਵਿਭਾਗ
ਕੋਲ ਗ੍ਰਹਿ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਵਿਜੀਲੈਂਸ, ਪ੍ਰਸੋਨਲ, ਇੰਡਸਟਰੀ ਅਤੇ ਕਮਰਸ, ਪਬਲਿਕ ਰਿਲੇਸ਼ਨ, ਡਿਫੈਂਸ, ਖੇਤੀਬਾੜੀ ਅਤੇ ਕਾਫ਼ੀ ਜਿਆਦਾ ਹੋਰ ਵਿਭਾਗ ਆਪਣੇ ਕੋਲ ਹੀ ਰੱਖੇ ਹਨ।
ਹਰਪਾਲ ਚੀਮਾ-
ਖ਼ਜਾਨਾ, ਪਲੈਨਿੰਗ, ਆਬਕਰ ਅਤੇ ਕਰ, ਕੋਆਪਰੇਟਿਵ ਵਿਭਾਗ ਅਤੇ ਪ੍ਰੋਗਰਾਮ ਲਾਗੂ ਵਿਭਾਗ ਦਿੱਤਾ ਗਿਆ ਹੈ।
ਡਾ. ਬਲਜੀਤ ਕੌਰ-
ਸਮਾਜਿਕ ਸੁਰੱਖਿਆ, ਬਾਲ ਤੇ ਮਹਿਲਾ ਵਿਕਾਸ ਵਿਭਾਗ ਦਿੱਤਾ ਗਿਆ ਹੈ।
ਹਰਭਜਨ ਸਿੰਘ-
ਪੀਡਬਲੂਡੀ ਅਤੇ ਪਾਵਰ ਤਾਂ ਡਾ. ਵਿਜੇ ਸਿੰਗਲਾ ਨੂੰ ਸਿਹਤ ਅਤੇ ਡਾਕਟਰੀ ਸਿੱਖਿਆ ਤੇ ਖੋਜ਼ ਵਿਭਾਗ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਲਾਲ ਚੰਦ-
ਖ਼ੁਰਾਕ ਤੇ ਸਿਵਲ ਸਪਲਾਈ, ਵਣ ਅਤੇ ਜੀਵ ਜੰਤੂ ਵਿਭਾਗ ਦਾ ਕਾਰਜਭਾਰ ਸੌਪਿਆ ਗਿਆ ਹੈ।
ਗੁਰਮੀਤ ਸਿੰਘ ਮੀਤ ਹੇਅਰ-
ਸਿੱਖਿਆ ਅਤੇ ਉਚੇਰੀ ਸਿੱਖਿਆ ਦੇ ਨਾਲ ਖੇਡ ਵਿਭਾਗ ਦਿੱਤਾ ਗਿਆ ਹੈ।
ਕੁਲਦੀਪ ਸਿੰਘ ਧਾਲੀਵਾਲ-
ਪੇਡੂ ਵਿਕਾਸ ਅਤੇ ਪੰਚਾਇਤ ਵਿਭਾਗ, ਐਨਆਰਆਈ ਅਤੇ ਡੇਅਰੀ ਵਿਕਾਸ ਵਿਭਾਗ ਦਿੱਤਾ ਗਿਆ ਹੈ।
ਲਾਲ ਜੀਤ ਸਿੰਘ ਭੁੱਲਰ
ਟਰਾਂਸਪੋਰਟ ਵਿਭਾਗ ਅਤੇ ਪ੍ਰਾਹੁਣਚਾਰੀ ਵਿਭਾਗ ਦਾ ਕਾਰਜਭਾਰ ਸੌਪਿਆ ਗਿਆ ਹੈ।
ਬ੍ਰਹਮ ਸ਼ੰਕਰ-
ਮਾਲ, ਮੁੜ ਵਸੇਵਾ ਅਤੇ ਆਫ਼ਤ ਪ੍ਰਬੰਧਨ ਵਿਭਾਗ, ਪਾਣੀ ਅਤੇ ਸੈਨੀਟੇਸ਼ਨ ਵਿਭਾਗ ਦਾ ਕਾਰਜਭਾਰ ਦਿੱਤਾ ਗਿਆ ਹੈ।
ਹਰਜੋਤ ਸਿੰਘ ਬੈਂਸ-
ਕਾਨੂੰਨੀ ਅਤੇ ਵਿਧਾਨਕ, ਖਾਨ ਅਤੇ ਭੂ ਵਿਗਿਆਨ, ਜੇਲ ਅਤੇ ਸੈਰ ਸਪਾਟਾ ਤੇ ਸਭਿਆਰਚਾਰ ਵਿਭਾਗ ਦਿੱਤਾ ਗਿਆ ਹੈ।
ਲਾਲਚੰਦ ਕਟਾਰੂਚੱਕ
ਖੁਰਾਕ ਸਪਲਾਈ ਮੰਤਰੀ ਬਣਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ