ਸਿਮਰਜੀਤ ਸਿੰਘ ਮਾਨ ’ਤੇ ਭੜਕੇ ਭਗਵੰਤ ਮਾਨ, ਕਿਹਾ, ਯੁਕ੍ਰੇਨ ਲੜਾਈ ਲੜਨ ਕਿਉਂ ਨਹੀਂ ਗਏ ਸਿਮਰਜੀਤ ਮਾਨ

cm maan

‘ਫਾਲਤੂ ਦੀਆਂ ਗੱਲਾ’ ਨਾ ਕਰਨ ਸਿਮਰਜੀਤ ਮਾਨ, ਭਗਤ ਸਿੰਘ ਨੂੰ ਅੱਤਵਾਦੀ ਗਹਿਣਾ ‘ਗੁਨਾਹ’

  • ਪਾਕਿਸਤਾਨ ਵਿੱਚ ਵੀ ਭਗਤ ਸਿੰਘ ਦੇ ਨਾਂਅ ਦੇ ਚੌਂਕ, ਭਾਰਤ ’ਚ ਇਹ ਵਿਰੋਧ ਕਰਨ ਵਾਲੇ ਕੌਣ : ਭਗਵੰਤ ਮਾਨ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੰਗਰੂਰ ਤੋਂ ਲੋਕ ਸਭਾ ਮੈਂਬਰ ਸਿਮਰਜੀਤ ਸਿੰਘ ਤੋਂ ਮੁੱਖ ਮੰਤਰੀ ਭਗਵੰਤ ਮਾਨ ਇਸ ਕਰਕੇ ਨਰਾਜ਼ ਹੋ ਗਏ ਹਨ ਕਿ ਲਗਾਤਾਰ ਹੀ ਸਿਮਰਜੀਤ ਸਿੰਘ ਮਾਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿੰਦੇ ਆ ਰਹੇ ਹਨ। ਸ਼ੁੱਕਰਵਾਰ ਨੂੰ ਭਗਵੰਤ ਮਾਨ ਵੱਲੋਂ ਸਿਮਰਜੀਤ ਸਿੰਘ ਮਾਨ ਨੂੰ ਇਸ ਸਬੰਧੀ ਪਾਠ ਪੜਾਉਂਦੇ ਹੋਏ ਫਾਲਤੂ ਦੀਆਂ ਗੱਲਾ ਨਾ ਕਰਨ ਤੱਕ ਲਈ ਕਹਿ ਦਿੱਤਾ।

ਭਗਵੰਤ ਮਾਨ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਬੇਕਾਰ ਵਿੱਚ ਫਾਲਤੂ ਦੀਆਂ ਗੱਲਾਂ ਕਰਨ ਵਿੱਚ ਲੱਗੇ ਹੋਏ ਹਨ, ਜਦੋਂਕਿ ਭਾਰਤ ਨੂੰ ਆਜ਼ਾਦੀ ਦਿਵਾਉਣ ਵਿੱਚ ਅਹਿਮ ਰੋਲ ਅਦਾ ਕਰਨ ਵਾਲੇ ਭਗਤ ਸਿੰਘ ਨੂੰ ਅੱਤਵਾਦੀ ਕਹਿਣਾ ਆਪਣੇ-ਆਪ ਵਿੱਚ ਇੱਕ ਗੁਨਾਹ ਹੈ। ਉਨਾਂ ਕਿਹਾ ਕਿ ਪਾਕਿਸਤਾਨ ਵਿੱਚ ਵੀ ਇਸ ਸਮੇਂ ਭਗਤ ਸਿੰਘ ਦੇ ਨਾਂਅ ਦੇ ਚੌਂਕ ਬਣੇ ਹੋਏ ਹਨ, ਜਦੋਂਕਿ ਆਜ਼ਾਦੀ ਮੌਕੇ ਤਾਂ ਪਾਕਿਸਤਾਨ ਹੁੰਦਾ ਹੀ ਨਹੀਂ ਪਰ ਫਿਰ ਵੀ ਪਾਕਿਸਤਾਨ ਵੱਲੋਂ ਵੱਖਰਾ ਦੇਸ਼ ਬਣਾਏ ਜਾਣ ਤੋਂ ਬਾਅਦ ਵੀ ਭਗਤ ਸਿੰਘ ਦੀ ਕੁਰਬਾਨੀ ਨੂੰ ਯਾਦ ਰੱਖਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਭਗਤ ਸਿੰਘ ਨੇ 23 ਸਾਲ ਦੀ ਉਮਰ ਵਿੱਚ ਦੇਸ਼ ਲਈ ਜਾਨ ਦੀ ਕੁਰਬਾਨੀ ਦਿੱਤੀ ਸੀ ਅਤੇ 500 ਸਾਲ ਬਾਅਦ ਵੀ ਉਹ 23 ਸਾਲਾਂ ਸ਼ਹੀਦ ਰਹਿਣਗੇ ਅਤੇ ਉਨਾਂ ਦੀ ਇਸ ਕੁਰਬਾਨੀ ਨੂੰ ਕੋਈ ਵੀ ਬਦਲ ਨਹੀਂ ਸਕਦਾ ਹੈ।

simranjit singh maan

ਭਗਵੰਤ ਮਾਨ ਨੇ ਕਿਹਾ ਕਿ ਸਿਮਰਜੀਤ ਸਿੰਘ ਮਾਨ ਤਾਂ ਦੇਸ਼ ਦੇ ਨੌਜਵਾਨਾਂ ਨੂੰ ਕਹਿ ਰਹੇ ਸਨ ਕਿ ਉਹ ਯੁਕ੍ਰੇਨ ਨੂੰ ਛੱਡ ਕੇ ਨਹੀਂ ਆਉਣ ਅਤੇ ਉਥੇ ਹੀ ਰਹਿੰਦੇ ਹੋਏ ਰੂਸ ਦੇ ਖ਼ਿਲਾਫ਼ ਯੁੱਧ ਕਰਨ। ਇਸ ਨਾਲ ਹੀ ਸਿਮਰਜੀਤ ਸਿੰਘ ਮਾਨ ਨੇ ਇਹ ਵੀ ਕਿਹਾ ਸੀ ਕਿ ਮੇਰਾ ਵੀਜ਼ਾ ਲਗਾਇਆ ਜਾਵੇ, ਉਹ ਯੁੱਧ ਲੜਨ ਲਈ ਯੁਕ੍ਰੇਨ ਜਾਣਗੇ ਤਾਂ ਹੁਣ ਤੱਕ ਉਹ ਯੁੱਧ ਲੜਨ ਲਈ ਯੁਕ੍ਰੇਨ ਕਿਉਂ ਨਹੀਂ ਗਏ ? ਇਹ ਸਾਰੀ ਫਾਲਤੂ ਦੀਆਂ ਗੱਲਾ ਹੀ ਸਿਮਰਜੀਤ ਸਿੰਘ ਮਾਨ ਕਰਦੇ ਆ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ