ਮਾੜੀ ਨੀਅਤ ਵਾਲੇ ਚੀਨ ਤੋਂ ਸਾਵਧਾਨ ਰਹਿਣਾ ਹੋਵੇਗਾ

ਮਾੜੀ ਨੀਅਤ ਵਾਲੇ ਚੀਨ ਤੋਂ ਸਾਵਧਾਨ ਰਹਿਣਾ ਹੋਵੇਗਾ

ਇੱਕ ਵਾਰ ਫ਼ਿਰ ਧੋਖੇਬਾਜ਼ ਚੀਨ ਦੀ ਫੌਜ ਨੇ ਪੂਰਬੀ ਲੱਦਾਖ ‘ਚ ਪੈਂਗੋਂਗ ਝੀਲ ਦੇ ਨੇੜੇ ਅਸਲ ਕੰਟਰੋਲ ਲਾਈਨ ‘ਤੇ ਛੇੜਛਾੜ ਅਤੇ ਝੜਪ ਦਾ ਹੌਂਸਲਾ ਦਿਖਾਇਆ, ਜਿਸ ਨੂੰ ਭਾਰਤੀ ਫੌਜੀਆਂ ਵੱਲੋਂ ਨਾਕਾਮ ਕਰ ਦਿੱਤਾ ਗਿਆ ਅਤੇ ਰਣਨੀਤਿਕ ਤੌਰ ‘ਤੇ ਅਹਿਮ ਇੱਕ ਚੋਟੀ ‘ਤੇ ਕਬਜ਼ਾ ਵੀ ਕਰ ਲਿਆ ਇਸ ਘਟਨਾ ਤੋਂ ਬਾਅਦ ਚੀਨ ਦੇ ਸੁਰ ਬਦਲ ਗਏ ਹਨ ਕਰਾਰਾ ਜਵਾਬ ਮਿਲ ਜਾਣ ਤੋਂ ਬਾਅਦ ਚੀਨੀ ਅਗਵਾਈ ਜਿਸ ਤਰ੍ਹਾਂ ਗਰਜ ਰਹੀ ਹੈ ਉਹ ਉਸ ਦੀ ਬੁਖਲਾਹਟ ਤੋਂ ਇਲਾਵਾ ਹੋਰ ਕੁਝ ਨਹੀਂ ਆਖ਼ਰ ਕਦੋਂ ਚੀਨ ਸੁਧਰੇਗਾ?

ਦੁਨੀਆ ‘ਚ ਅਲੱਗ-ਥਲੱਗ ਹੋ ਜਾਣ ਅਤੇ ਵਿਸ਼ਵ ਦੀਆਂ ਮਹਾਂਸ਼ਕਤੀਆਂ ਦੇ ਨਿਸ਼ਾਨੇ ‘ਤੇ ਹੋਣ ਦੇ ਬਾਵਜੂਦ ਉਸ ਦੀ ਨਾਸਮਝੀ ਅਤੇ ਮੰਦਭਾਗੀ ਮਾਨਸਿਕਤਾ ਉਸ ਲਈ ਕਿੰਨੀ ਨੁਕਸਾਨਦੇਹ ਸਾਬਤ ਹੋ ਸਕਦੀ ਹੈ, ਇਸ ਗੱਲ ਨੂੰ ਉਹ ਨਹੀਂ ਸਮਝ ਰਿਹਾ ਹੈ ਉਸ ਦੀਆਂ ਹੰਕਾਰ ਪੂਰਨ ਹਰਕਤਾਂ ਨਾਲ ਵਾਰ-ਵਾਰ ਜੰਗ ਵਰਗਾ ਮਾਹੌਲ ਬਣਨਾ ਕੋਰੋਨਾ ਮਹਾਂਮਾਰੀ ਦੇ ਦੌਰ ‘ਚ ਬੇਚੈਨੀ ਦਾ ਸਬੱਬ ਹੈ

ਉਸ ਦੀ ਹਮਲਾਵਰਤਾ ਅਤੇ ਦੁਨੀਆ ਨੂੰ ਆਪਣੇ ਖੇਤਰ ‘ਚ ਮਿਲਾ ਲੈਣ ਦੀ ਬੇਚੈਨੀ ਉਸ ਲਈ ਮਹਿੰਗੀ ਸਾਬਤ ਹੋਵੇਗੀ ਭਾਰਤ ਨੂੰ ਕਮਜ਼ੋਰ ਸਮਝਣ ਦੀ ਭੁੱਲ ਉਸ ਲਈ ਮੂਰਖਤਾਪੂਰਨ ਹੀ ਸਾਬਤ ਹੋਣ ਵਾਲੀ ਹੈ ਇਹ ਸਮਾਂ ਕੋਰੋਨਾ ਮਹਾਂਮਾਰੀ ਕਾਰਨ ਸਮੁੱਚੀ ਦੁਨੀਆ ਲਈ ਮਨੁੱਖਤਾ ਨੂੰ ਬਚਾਉਣ ਦਾ ਹੈ, ਪਰ ਚੀਨ ਇਨ੍ਹਾਂ ਮੁਸ਼ਕਲ ਸਥਿਤੀਆਂ ‘ਚ ਵੀ ਜਿਸ ਵਿਸਥਾਰਵਾਦੀ ਨੀਤੀ ਨੂੰ ਲੈ ਕੇ ਅੱਗੇ ਵਧ ਰਿਹਾ ਹੈ, ਉਹ ਉਸ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਸਕਦੀ ਹੈ ਦੁਨੀਆ ਦੇ ਵੱਡੇ ਦੇਸ਼ ਇਸ ਗੱਲ ਨੂੰ ਡੂੰਘਾਈ ਨਾਲ ਸਮਝ ਰਹੇ ਹਨ ਕਿ ਦੁਨੀਆ ‘ਚ ਚੀਨ ਇਕਲੌਤਾ ਦੇਸ਼ ਹੈ

ਜਿਸ ਦੀ ਨਾਦਾਨੀ ਨੂੰ ਰੋਕਣਾ ਹਰ ਕਿਸੇ ਲਈ ਜ਼ਰੂਰੀ ਹੈ ਫਿਰ ਚਾਹੇ ਉਹ ਅਮਰੀਕਾ ਹੋਵੇ ਜਾਂ ਬ੍ਰਿਟੇਨ, ਫਰਾਂਸ ਅਸਟਰੇਲੀਆ ਜਾਂ ਫ਼ਿਰ ਜਾਪਾਨ ਇਨ੍ਹਾਂ ਦੇਸ਼ਾਂ ਦੇ ਨਾਲ ਚੀਨ ਦਾ ਕਿਸੇ ਨਾ ਕਿਸੇ ਮੁੱਦੇ ‘ਤੇ ਵਿਰੋਧ ਹੈ ਅਜਿਹੇ ‘ਚ ਚੀਨ ਭਾਰਤ ਦੇ ਖਿਲਾਫ਼ ਹਮਲਾਵਰਤਾ ਦਾ ਪ੍ਰਦਰਸ਼ਨ ਕਰ ਰਿਹਾ ਹੈ, ਜਿਸ ਜਰੀਏ ਉਹ ਨਾਸਮਝੀ ਦੇ ਨਵੇਂ ਪੈਮਾਨੇ ਘੜ ਰਿਹਾ ਹੈ ਜੇਕਰ ਚੀਨ ਨੇ ਭਾਰਤ ਦੇ ਨਾਲ ਜੰਗ ਦੀ ਗਲਤੀ ਕੀਤੀ ਤਾਂ ਦੁਨੀਆ ਦੇ ਕਈ ਸ਼ਕਤੀਸ਼ਾਲੀ ਦੇਸ਼ ਭਾਰਤ ਦੇ ਨਾਲ ਖੜ੍ਹੇ ਹੋਣਗੇ ਅਤੇ ਇਹ ਉਸ ਲਈ ਕਿਸੇ ਮਾੜੇ ਸੁਫ਼ਨੇ ਵਾਂਗ ਹੋਵੇਗਾ ਜੋ ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਨੂੰ ਰੜਕਦਾ ਰਹੇਗਾ ਚੀਨ ਵੱਲੋਂ ਵਾਰ-ਵਾਰ ਦੋਹਰਾਈਆਂ ਜਾ ਰਹੀਆਂ ਭੁੱਲਾਂ ਨੂੰ ਕਦੋਂ ਤੱਕ ਸਹਿਣ ਕੀਤਾ ਜਾਵੇ?

ਦਰਅਸਲ, ਸੰਸਾਰਿਕ ਬਜ਼ਾਰਾਂ ‘ਚ ਚੀਨ ਇਸ ਸਮੇਂ ਬੇਭਰੋਸਗੀ ਦੇ ਭਾਰੀ ਸੰਕਟ ਨਾਲ ਜੂਝ ਰਿਹਾ ਹੈ ਖਾਸ ਕਰਕੇ ਕੋਰੋਨਾ ਦੇ ਇਸ ਦੌਰ ਨੇ ਸੰਸਾਰ ਭਰ ਦੇ ਦੇਸ਼ਾਂ ਨੂੰ ਉਸ ਦੀਆਂ ਭੁੱਲਾਂ ਪ੍ਰਤੀ ਸੰਸੇ ‘ਚ ਪਾ ਦਿੱਤਾ ਹੈ ਭਾਰਤ, ਅਮਰੀਕਾ, ਬ੍ਰਿਟੇਨ ਸਮੇਤ ਕਈ ਵੱਡੇ ਦੇਸ਼ਾਂ ਨੇ ਉਸ ਦੀਆਂ ਕੰਪਨੀਆਂ ਦੇ ਖਿਲਾਫ਼ ਸਖ਼ਤ ਫੈਸਲੇ ਕੀਤੇ ਹਨ, ਤਾਂ ਉੱਥੇ ਕਈ ਦੇਸ਼ਾਂ ਦੀਆਂ ਕੰਪਨੀਆਂ ਚੀਨ ਨਾਲ ਆਪਣੇ ਕਾਰੋਬਾਰ ਸਮੇਟ ਰਹੀਆਂ ਹਨ ਜਾਂ ਫਿਰ ਉਨ੍ਹਾਂ ਨੇ ਆਪਣੀ ਅਗਲੀਆਂ ਨਿਵੇਸ਼ ਯੋਜਨਾਵਾਂ ਨੂੰ ਟਾਲ ਦਿੱਤਾ ਹੈ ਅਜਿਹੇ ਹਾਲਾਤ ‘ਚ ਭਾਰਤ ਤੋਂ ਹੀ ਉਸਦੀਆਂ ਕੁਝ ਉਮੀਦਾਂ ਬੱਝਦੀਆਂ ਹਨ,

ਫ਼ਿਰ ਵੀ ਉਹ ਪਾਕਿਸਤਾਨ ਦੇ ਨਾਲ ਮਿਲ ਕੇ ਭਾਰਤ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਹੈ ਆਪਣੇ ਹੰਕਾਰ, ਸੀਮਾ ਵਿਸਥਾਰ ਦੀ ਇੱਛਾ ਅਤੇ ਸਵਾਰਥ ਕਾਰਨ ਖੁਦ ਨੂੰ ਸ਼ਕਤੀਸ਼ਾਲੀ ਸਮਝਣ ਦੀ ਭੁੱਲ ਕਰ ਰਿਹਾ ਹੈ, ਭਾਰਤ ਦੀਆਂ ਆਰਥਿਕ ਸੰਭਾਵਨਾਵਾਂ ਨੂੰ ਉਹ ਪ੍ਰਭਾਵਿਤ ਕਰਨ ਅਤੇ ਹੱਦਾਂ ‘ਤੇ ਕਬਜਾ ਕਰਨ ਦਾ ਸੁਫ਼ਨਾ ਦੇਖ ਰਿਹਾ ਹੈ ਇਸ ਲਈ ਕਦੇ ਉਹ ਤਿੱਬਤ ‘ਚ ਨਵੀਂ ਸਰਗਰਮੀ ਦਿਖਾਉਂਦਾ ਹੈ ਤਾਂ ਕਦੇ ਪੂਰਬੀ ਲੱਦਾਖ ‘ਚ ਨਵੀਂ ਹਿਮਾਕਤ ਕਰਨ ਦੀ ਹਿੰਮਤ ਕਰਦਾ ਹੈ ਭਾਰਤ ਹੁਣ ਅੱਖਾਂ ਦਿਖਾਉਣ ਅਤੇ ਦਾਦਾਗਿਰੀ ਕਰਨ ਵਾਲੇ ਚੀਨ ਨੂੰ ਮਾਕੂਲ ਜਵਾਬ ਦੇਣ ‘ਚ ਸਮਰੱਥ ਹੈ

ਤਾਜ਼ਾ ਮੰਦਭਾਗੀ ਝੜਪ ਅਤੇ ਉਸ ‘ਚ ਕਰਾਰੀ ਮਾਰ ਖਾਣ ਤੋਂ ਬਾਅਦ ਚੀਨ ਦੇ ਸੁਰ ਫ਼ਿਰ ਬਦਲ ਗਏ ਹਨ ਅਤੇ ਉਹ ਗੱਲਬਾਤ ਦੀ ਮੇਜ਼ ‘ਤੇ ਆਉਣ ਦੀ ਗੱਲ ਕਰਨ ਲੱਗਾ ਹੈ ਚੀਨ ਨੇ ਆਪਣੇ ਰਵੱਈਏ ਨਾਲ ਭਾਰਤ ਨੂੰ ਪਰੇਸ਼ਾਨ ਕੀਤਾ ਹੈ ਭਾਰਤੀ ਕੂਟਨੀਤੀ ਦੇ ਸ਼ਾਨਦਾਰ ਅਤੀਤ ਨੂੰ ਦੇਖਦੇ ਹੋਏ ਇਸ ਮਾਮਲੇ ‘ਚ ਉਸ ਦੀ ਸਫ਼ਲਤਾ ਨੂੰ ਲੈ ਕੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਬਣਦਾ ਪਰ ਸਿੱਕੇ ਦਾ ਦੂਜਾ ਪਹਿਲੂ ਇਹ ਹੈ ਕਿ ਮੌਜ਼ੂਦਾ ਦੌਰ ਭਾਰਤੀ ਕੂਟਨੀਤੀ ਦੀ ਕੁਝ ਜ਼ਿਆਦਾ ਹੀ ਕਰੜੀ ਪ੍ਰੀਖਿਆ ਲੈ ਰਿਹਾ ਹੈ ਉਂਜ ਵੀ ਦੋ ਵੱਡੇ ਅਤੇ ਤਾਕਤਵਰ ਦੇਸ਼ਾਂ ‘ਚ ਕੋਈ ਮੱਤਭੇਦ ਜਾਂ ਵਿਵਾਦ ਹੁੰਦਾ ਹੈ ਤਾਂ ਉਸ ਨੂੰ ਸੁਲਝਾਉਣ ਦਾ ਸਭ ਤੋਂ ਚੰਗਾ ਤਰੀਕਾ ਆਪਸੀ ਗੱਲਬਾਤ ਦਾ ਹੀ ਹੈ ਪਰ ਗੱਲਬਾਤ ਤਾਂ ਹੀ ਸਾਰਥਿਕ ਹੈ ਜਦੋਂ ਹੱਦਾਂ ‘ਤੇ ਸ਼ਾਂਤੀ ਬਣੀ ਰਹੇ ਗਲਵਾਨ ਘਾਟੀ ‘ਚ ਹੋਈ

ਹਿੰਸਕ ਝੜਪ ਤੋਂ ਬਾਅਦ ਥੋੜ੍ਹਾ ਸਮਾਂ ਜ਼ਰੂਰ ਲੱਗਾ, ਪਰ ਦੋਵਾਂ ਪੱਖਾਂ ਨੇ ਇਸ ਨੂੰ ਇੱਕ ਮੰਦਭਾਗੀ ਘਟਨਾ ਮੰਨ ਕੇ ਗੱਲਬਾਤ ਦੇ ਜਰੀਏ ਨਵੀਆਂ ਸਹਿਮਤੀਆਂ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਉਸ ਘਟਨਾ ਨੇ ਆਪਸੀ ਵਿਸ਼ਵਾਸ ਨੂੰ ਤੋੜ ਦਿੱਤਾ ਸੀ ਸਵਾਲ ਉੱਠ ਰਿਹਾ ਸੀ ਕਿ ਜਦੋਂ ਪੁਰਾਣੀਆਂ ਸਹਿਮਤੀਆਂ ਦਾ ਹੀ ਸਨਮਾਨ ਨਹੀਂ ਕੀਤਾ ਗਿਆ ਤਾਂ ਨਵੀਂਆਂ ਸਹਿਮਤੀਆਂ ਬਣਾਉਣ ਦਾ ਮਤਲਬ ਕੀ ਰਹਿ ਜਾਂਦਾ ਹੈ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੇ ਆਪਣੀ ਮੌਜ਼ੂਦਾ ਸਥਿਤ ਤੋਂ ਪਿੱਛੇ ਹਟਣ ਦੇ ਜਿਸ ਵਿਚਾਰ ‘ਤੇ ਸਹਿਮਤੀ ਬਣੀ ਸੀ, ਉਸ ‘ਤੇ ਅਮਲ ਨੂੰ ਲੈ ਕੇ ਵੀ ਸ਼ਿਕਾਇਤਾਂ ਹਨ, ਚੀਨ ਵੱਲੋਂ ਵਾਅਦਾਖਿਲਾਫ਼ੀ ਹੀ ਦੇਖਣ ਨੂੰ ਮਿਲੀ ਹੈ,

ਉਸ ‘ਤੇ ਵਿਸ਼ਵਾਸ ਕਰਨ ‘ਚ ਸ਼ੱਕ ਕਰਨ ਦੇ ਕਈ ਕਾਰਨ ਹਨ ਅਜਿਹੇ ਹਲਾਤਾਂ ‘ਚ ਦੋਵੇਂ ਪਾਸਿਓਂ ਸਰਹੱਦ ‘ਤੇ ਫੌਜੀ ਗਿਣਤੀ ਵਧਣਾ, ਜੰਗ ਦਾ ਮਾਹੌਲ ਬਣਨਾ ਸੁਭਾਵਿਕ ਹੈ ਹੁਣ ਸਥਿਤੀ ਇਹ ਹੈ ਕਿ ਭਿਆਨਕ ਤਣਾਅ ਦੀ ਸਥਿਤੀ ‘ਚ ਸਰਹੱਦ ਦੇ ਦੋਵੇਂ ਪਾਸੇ ਹਜ਼ਾਰਾਂ ਫੌਜੀਆਂ ਭਰਪੂਰ ਜੰਗੀ ਸਾਜੋ-ਸਾਮਾਨ ਦੇ ਨਾਲ ਤਾਇਨਾਤ ਹਨ ਦੋ ਪਰਮਾਣੂ ਸ਼ਕਤੀ ਸਪੰਨ ਦੇਸ਼ਾਂ, ਦੁਨੀਆ ਦੀਆਂ ਦੋ ਤਾਕਤਵਰ ਫੌਜਾਂ ਦਾ ਇਸ ਤਰ੍ਹਾਂ ਆਹਮੋ-ਸਾਹਮਣੇ ਖੜ੍ਹੇ ਹੋਣਾ ਪੂਰੀ ਦੁਨੀਆ ਲਈ ਚਿੰਤਾ ਦਾ ਵੱਡਾ ਕਾਰਨ ਬਣਨਾ ਸੁਭਾਵਿਕ ਹੈ ਹਮਲਾਵਰਤਾ ਤੋਂ ਬਾਅਦ ਆਪਣੇ ਭੂਗੋਲਿਕ ਵਿਸਥਾਰ ਨੂੰ ਗੱਲਬਾਤ ਦੇ ਜਰੀਏ ਮਾਨਤਾ ਦਿਵਾਉਣ ਦੀ ਚੀਨ ਦੀ ਪੁਰਾਣੀ ਰਣਨੀਤੀ ਰਹੀ ਹੈ ਅਤੇ ਇਸ ਗੱਲ ਬਾਰੇ ਗੁਆਂਢੀ ਦੇਸ਼ ਵਾਕਿਫ਼ ਹਨ ਪਰ ਚੀਨ ਨੂੰ ਹੁਣ ਇਸ ਭੁਲੇਖੇ ‘ਚ ਨਹੀਂ ਰਹਿਣਾ ਚਾਹੀਦਾ ਕਿ ਭਾਰਤ ਉਸ ਦੇ ਕਿਸੇ ਦਬਾਅ ‘ਚ ਆ ਜਾਵੇਗਾ

ਪਰ ਗਲਵਾਨ ਘਾਟੀ ‘ਚ ਭਾਰੀ ਨੁਕਸਾਨ ਉਠਾ ਚੁੱਕੇ ਚੀਨ ਨੂੰ ਇਹ ਸਵੀਕਾਰ ਕਰਨਾ ਹੀ ਹੋਵੇਗਾ ਕਿ ਭਾਰਤ ਆਪਣੀ ਭੂਗੋਲਿਕ ਸਥਿਤੀ ‘ਚ ਕੋਈ ਸਮਝੌਤਾ ਨਹੀਂ ਕਰੇਗਾ ਅਤੇ ਹੁਣ ਸਰਹੱਦ ਵਿਵਾਦ ਨੂੰ ਆਖ਼ਰੀ ਰੂਪ ‘ਚ ਹੱਲ ਕਰਨ ਦੀ ਗੰਭੀਰਤਾ ਉਸ ਨੂੰ ਦਿਖਾਉਣੀ ਹੋਵੇਗੀ ਜਦੋਂ-ਜਦੋਂ ਚੀਨ ਕਮਜ਼ੋਰ ਹੁੰਦਾ ਹੈ ਜਾਂ ਨਾਕਾਮਯਾਬੀਆਂ ਦਾ ਸ਼ਿਕਾਰ ਹੁੰਦਾ ਹੈ ਤਾਂ ਆਪਣੇ ਸੁਰ ਬਦਲ ਲੈਂਦਾ ਹੈ ਅਤੇ ਨਵੀਂ ਚਾਲ ਦੀ ਤਿਆਰੀ ‘ਚ ਜੁਟ ਜਾਂਦਾ ਹੈ ਜਦੋਂ-ਜਦੋਂ ਚੀਨ ਸ਼ਾਂਤੀ ਦੀਆਂ ਗੱਲਾਂ ਕਰਦਾ ਹੈ, ਉਦੋਂ-ਉਦੋਂ ਹਰ ਕਿਸੇ ਨੂੰ ਅਤੇ ਇੱਥੋਂ ਤੱਕ ਕਿ ਆਪਣੇ ਹੀ ਲੋਕਾਂ ਨੂੰ ਧੋਖਾ ਦਿੰਦਾ ਹੈ ਹਾਂਗਕਾਂਗ ਇਸ ਦਾ ਤਾਜ਼ਾ ਉਦਾਹਰਨ ਹੈ

ਮਾੜੀ ਨੀਅਤ ਵਾਲੇ ਚੀਨ ਦਾ ਇਲਾਜ ਇਹੀ ਹੈ ਕਿ ਉਹ ਜਦੋਂ ਤੱਕ ਆਪਣੇ ਕਹੇ ‘ਤੇ ਅਮਲ ਕਰਕੇ ਨਾ ਦਿਖਾਵੇ, ਉਦੋਂ ਤੱਕ ਉਸ ਦੀ ਕਿਸੇ ਗੱਲ ‘ਤੇ ਰੱਤੀ ਭਰ ਵੀ ਭਰੋਸਾ ਨਾ ਕੀਤਾ ਜਾਵੇ ਚੀਨੀ ਵਿਦੇਸ਼ ਮੰਤਰੀ ਦਾ ਇਹ ਕਹਿਣਾ ਦੁਨੀਆ ਦੀ ਅੱਖਾਂ ‘ਚ ਘੱਟਾ ਪਾਉਣ ਦੀ ਇੱਕ ਹੋਰ ਕੋਸ਼ਿਸ਼ ਹੈ ਕਿ ਭਾਰਤ ਨਾਲ ਲੱਗੀ ਸਰਹੱਦ ਦੀ ਨਿਸ਼ਾਨਦੇਹੀ ਨਾ ਹੋਣ ਕਾਰਨ ਸਮੱਸਿਆਵਾਂ ਉੱਭਰਦੀਆਂ ਰਹਿੰਦੀਆਂ ਹਨ ਪਰ ਚੀਨ ‘ਤੇ ਕਿਵੇਂ ਭਰੋਸਾ ਕੀਤਾ ਜਾਵੇ ਅਤੇ ਕਿਉਂ ਨਾ ਮੰਨਿਆ ਜਾਵੇ ਕਿ ਇਸ ਵਾਰ ਵੀ ਚੀਨੀ ਵਿਦੇਸ਼ ਮੰਤਰੀ ਦੀ ਗੱਲਬਾਤ ਦੀ ਤਜਵੀਜ਼ ਉਸ ਦੀ ਕਿਸੇ ਯੋਜਨਾ ਜਾਂ ਸਾਜਿਸ਼ ਦਾ ਹਿੱਸਾ ਹੈ? ਹਾਲੀਆ ਘਟਨਾਕ੍ਰਮ ਨੇ ਚੀਨ ਨਾਲ ਲੱਗੀ ਪੂਰੀ ਸਰਹੱਦ ‘ਤੇ ਵਧੇਰੇ ਸਾਵਧਾਨੀ ਨੂੰ ਜ਼ਰੂਰੀ ਬਣਾ ਦਿੱਤਾ ਹੈ

China

15 ਜੂਨ ਨੂੰ ਗਲਵਾਨ ਘਾਟੀ ‘ਚ ਜੋ ਕੁਝ ਹੋਇਆ ਸੀ, ਉਸ ਦੇ ਬਾਵਜੂਦ ਭਾਰਤ ਨੇ ਸਮਝ, ਹੌਂਸਲਾ ਅਤੇ ਪਰਿਪੱਕਤਾ ਦਾ ਸਬੂਤ ਦਿੰਦੇ ਹੋਏ ਗੱਲਬਾਤ ਨਾਲ ਵਿਵਾਦ ਨੂੰ ਸੁਲਝਾਉਣ ਦਾ ਰਸਤਾ ਚੁਣਿਆ ਪਿਛਲੇ ਢਾਈ ਮਹੀਨਿਆਂ ‘ਚ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ‘ਤੇ ਕਈ ਦੌਰ ਦੀ ਫੌਜੀ ਗੱਲਬਾਤ ਹੋਈ ਤੇ ਕੂਟਨੀਤਿਕ ਯਤਨ ਵੀ ਹੋਏ ਪਰ ਤਾਜ਼ਾ ਝੜਪ ਅਤੇ ਸਰਹੱਦ ‘ਤੇ ਉਸ ਦੀ ਫੌਜੀ ਸਰਗਰਮੀ ਦੱਸਦੀ ਹੈ ਕਿ ਗਲਵਾਨ ਦੀ ਵਾਰਦਾਤ ਵੀ ਕਿਸੇ ਅਚਾਨਕ ਗੁੱਸੇ ਦੀ ਨੀਤੀ ਨਹੀਂ ਸੀ, ਸਗੋਂ ਚੀਨ ਇੱਕ ਮਿਥੀ ਯੋਜਨਾ ‘ਤੇ ਕੰਮ ਕਰ ਰਿਹਾ ਹੈ ਜੋ ਉਸ ਦੀ ਜੰਗ ਦੀ ਮਾਨਸਿਕਤਾ ਮਹਿਸੂਸ ਹੁੰਦੀ ਹੈ ਜਦੋਂ ਕਿ ਉਸ ਨੂੰ ਸਮਝਣਾ ਹੋਵੇਗਾ ਕਿ ਜੰਗ ਬਰਬਾਦੀ ਹੈ, ਅਸ਼ਾਂਤੀ ਹੈ, ਅਸਥਿਰਤਾ ਹੈ, ਵਿਕਾਸ ‘ਚ ਅੜਿੱਕਾ ਹੈ ਅਤੇ ਜਾਨ-ਮਾਲ ਦੀ ਭਾਰੀ ਤਬਾਹੀ ਹੈ

ਲਲਿਤ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.