Saving Scheme : ਭਵਿੱਖ ਦੀ ਚਿੰਤਾ ਕਰਦੇ ਹੋ ਤਾਂ ਸੁਰੱਖਿਅਤ ਕਰਨ ਦੇ ਤਰੀਕੇ ਵੀ ਸਿੱਖ ਲਵੋ

Saving Scheme

Best saving scheme for future

ਕਦੇ ਤੁਸੀਂ ਸੋਚਿਆ ਹੈ ਕਿ ਤੁਹਾਡੀ ਕਮਾਈ ਦਾ ਇੱਕ ਵੱਡਾ ਹਿੱਸਾ ਕਿੱਥੇ ਜਾਂਦਾ ਹੈ? ਖਰਚਿਆਂ ਦੀ ਲੰਮੀ ਸੂਚੀ ਤੋਂ ਬਾਅਦ, ਸ਼ਾਇਦ ਬੱਚਤ ਲਈ ਬਹੁਤ ਘੱਟ ਬਚਦਾ ਹੋਵੇ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚਤ ਵੀ ਇੱਕ ਤਰ੍ਹਾਂ ਦੀ ਕਮਾਈ ਹੁੰਦੀ ਹੈ? ਇਹ ਇੱਕ ਅਜਿਹਾ ਨਿਵੇਸ਼ ਹੈ ਜੋ ਤੁਹਾਨੂੰ ਭਵਿੱਖ ’ਚ ਸੁਰੱਖਿਅਤ ਰੱਖਦਾ ਹੈ ਅਤੇ ਤੁਹਾਡੇ ਸੁਫਨਿਆਂ ਨੂੰ ਪੂਰਾ ਕਰਨ ’ਚ ਮੱਦਦ ਕਰਦਾ ਹੈ।

ਤੁਸੀਂ ਆਮਦਨ ਤੋਂ ਜ਼ਿਆਦਾ ਖਰਚ ਤਾਂ ਨਹੀਂ ਕਰ ਰਹੇ | Best saving scheme for future

ਸਮੇਂ ਨਾਲ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ ਤੇ ਖਰਚ ਵੀ। ਇਸ ਦੇ ਚੱਲਦਿਆਂ ਲੋਕ ਆਪਣੀ ਆਮਦਨ ਤੋਂ ਜ਼ਿਆਦਾ ਖਰਚ ਕਰ ਦਿੰਦੇ ਹਨ। ਖਾਸ ਤੌਰ ’ਤੇ ਆਨਲਾਈਨ ਭੁਗਤਾਨ ਅਤੇ ਕ੍ਰੇਡਿਟ ਕਾਰਡਾਂ ਦੇ ਚੱਕਰ ’ਚ ਖਰਚ ਦੀ ਕੁੱਲ ਰਕਮ ਦਾ ਅਹਿਸਾਸ ਹੀ ਨਹੀਂ ਹੁੰਦਾ। ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਆਪਣੀ ਮਹੀਨੇਵਾਰ ਕਮਾਈ ਤੋਂ ਅੱਗੇ ਨਿੱਕਲ ਕੇ ਹੁਣ ਬੈਂਕ ’ਚ ਪਈ ਆਪਣੀ ਬੱਚਤ ਨੂੰ ਉਡਾ ਰਹੇ ਹਨ।

Read Also : Social Media News: ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ

ਇਸ ਮੁਲਾਂਕਣ ਲਈ ਆਮਦਨ ਅਤੇ ਖਰਚ ਦਾ ਬਜਟ ਬਣਾਓ ਅਤੇ ਉਸ ’ਚ ਹਰ ਛੋਟੇ-ਮੋਟੇ ਰੋਜ਼ਾਨਾ ਖਰਚ ਨੂੰ ਵੀ ਸ਼ਾਮਲ ਕਰੋ। ਫਿਰ ਤੁਹਾਨੂੰ ਆਪਣੇ ਅਸਲ ਮਹੀਨਾਵਾਰ ਖਰਚ ਦਾ ਪਤਾ ਲੱਗੇਗਾ। ਜੇਕਰ ਤੁਸੀਂ ਆਪਣੀ ਕਮਾਈ ਤੋਂ ਘੱਟ ਖਰਚ ਕਰ ਰਹੇ ਹੋ ਫਿਰ ਵੀ ਗੈਰ-ਜ਼ਰੂਰੀ ਖਰਚ ਨੂੰ ਰੋਕਣ ’ਚ ਹੀ ਅਕਲਮੰਦੀ ਹੈ। ਆਓ! ਅੱਜ ਤੁਹਾਨੂੰ ਦੱਸ ਦੇਈਏ ਕਿ ਬੱਚਤ ਕਿਉਂ ਜ਼ਰੂਰੀ ਹੈ? best saving scheme for future

  • ਅਚਾਨਕ ਖਰਚੇ ਲਈ: ਜੀਵਨ ’ਚ ਕਈ ਵਾਰ ਅਚਾਨਕ ਖਰਚ ਆ ਜਾਂਦੇ ਹਨ, ਜਿਵੇਂ ਕਿ ਮੈਡੀਕਲ ਐਮਰਜੈਂਸੀ ਜਾਂ ਘਰ ਦੀ ਮੁਰੰਮਤ। ਬੱਚਤ ਤੋਂ ਬਿਨਾਂ ਇਨ੍ਹਾਂ ਖਰਚਿਆਂ ਨੂੰ ਪੂਰਾ ਕਰਨਾ ਮੁਸ਼ਕਿਲ ਹੋ ਸਕਦਾ ਹੈ।
  • ਵੱਡੇ ਟੀਚਿਆਂ ਲਈ : ਘਰ ਖਰੀਦਣਾ, ਕਾਰ ਖਰੀਦਣਾ, ਬੱਚਿਆਂ ਦੀ ਪੜ੍ਹਾਈ ਜਾਂ ਆਪਣੀ ਯਾਤਰਾ ਕਰਨਾ, ਇਹ ਸਾਰੇ ਵੱਡੇ ਟੀਚੇ ਹਨ ਜਿਨ੍ਹਾਂ ਲਈ ਬੱਚਤ ਦੀ ਜ਼ਰੂਰਤ ਹੁੰਦੀ ਹੈ।
  • ਐਮਰਜੈਂਸੀ ਸਥਿਤੀ ਲਈ: ਨੌਕਰੀ ਛੁੱਟ ਜਾਣਾ ਜਾਂ ਕੋਈ ਹੋਰ ਆਰਥਿਕ ਸੰਕਟ ਆਉਣ ’ਤੇ ਬੱਚਤ ਤੁਹਾਡੇ ਲਈ ਇੱਕ ਸੁਰੱਖਿਆ ਕਵਚ ਦਾ ਕੰਮ ਕਰਦੀ ਹੈ।

ਆਪਣਾ ਪੈਸਾ ਵਧਾ ਸਕਦੇ ਹੋ | Best saving scheme for future

  • ਨਿਵੇਸ਼ ਲਈ : ਬੱਚਤ ਨੂੰ ਨਿਵੇਸ਼ ਕਰਕੇ ਤੁਸੀਂ ਆਪਣਾ ਪੈਸਾ ਵਧਾ ਸਕਦੇ ਹੋ ਅਤੇ ਭਵਿੱਖ ’ਚ ਜ਼ਿਆਦਾ ਆਰਥਿਕ ਅਜ਼ਾਦੀ ਪ੍ਰਾਪਤ ਕਰ ਸਕਦੇ ਹੋ।
  • ਬਜਟ ਬਣਾਓ: ਆਪਣੀ ਆਮਦਨ ਅਤੇ ਖਰਚਿਆਂ ਦਾ ਇੱਕ ਵਿਸਥਾਰ ਨਾਲ ਬਜਟ ਬਣਾਓ। ਇਸ ਨਾਲ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਕਿੱਥੇ ਕਟੌਤੀ ਕਰ ਸਕਦੇ ਹੋ ਅਤੇ ਬੱਚਤ ਕਿਵੇਂ ਕਰ ਸਕਦੇ ਹੋ।
  • ਆਟੋਮੈਟਿਕ ਬੱਚਤ : ਆਪਣੇ ਬੈਂਕ ਖਾਤੇ ’ਚੋਂ ਹਰ ਮਹੀਨੇ ਇੱਕ ਨਿਸ਼ਚਿਤ ਰਾਸ਼ੀ ਆਪਣੇ ਬੱਚਤ ਖਾਤੇ ’ਚ ਆਟੋਮੈਟਿਕ ਟਰਾਂਸਫਰ ਕਰ ਦਿਓ ।
  • ਛੋਟੀ-ਛੋਟੀ ਬੱਚਤ ਕਰੋ: ਰੋਜ਼ਾਨਾ ਜਾਂ ਹਰ ਹਫਤੇ ਥੋੜ੍ਹੀ-ਥੋੜ੍ਹੀ ਰਾਸ਼ੀ ਬਚਾਓ।
  • ਕੇ੍ਰਡਿਟ ਕਾਰਡ ਦੀ ਘੱਟੋ-ਘੱਟ ਵਰਤੋਂ ਕਰੋ: ਕੇ੍ਰਡਿਟ ਕਾਰਡ ਦੀ ਵਰਤੋਂ ਕਰਨ ਤੋਂ ਬਚੋ ਜਾਂ ਘੱਟੋ-ਘੱਟ ਵਰਤੋਂ ਕਰੋ।
  • ਆਪਣੀਆਂ ਜ਼ਰੂਰਤਾਂ ਅਤੇ ਚਾਹਤਾਂ ’ਚ ਫ਼ਰਕ ਕਰੋ: ਜ਼ਰੂਰੀ ਚੀਜ਼ਾਂ ’ਤੇ ਹੀ ਖਰਚ ਕਰੋ ਅਤੇ ਗੈਰ-ਜ਼ਰੂਰੀ ਚੀਜਾਂ ਤੋਂ ਬਚੋ।

ਬੱਚਤ ਕਰਨ ਦੀਆਂ ਚੁਣੌਤੀਆਂ ਤੇ ਹੱਲ:

  • ਘੱਟ ਆਮਦਨ: ਜੇਕਰ ਤੁਹਾਡੀ ਆਮਦਨ ਘੱਟ ਹੈ ਤਾਂ ਤੁਸੀਂ ਛੋਟੀ-ਛੋਟੀ ਰਾਸ਼ੀ ਤੋਂ ਸ਼ੁਰੂਆਤ ਕਰ ਸਕਦੇ ਹੋ।
  • ਲਾਲਚ : ਅਕਸਰ ਅਸੀਂ ਅਜਿਹੀਆਂ ਚੀਜਾਂ ਖਰੀਦ ਲੈਂਦੇ ਹਾਂ ਜਿਨ੍ਹਾਂ ਦੀ ਸਾਨੂੰ ਅਸਲ ਵਿੱਚ ਜ਼ਰੂਰਤ ਨਹੀਂ ਹੁੰਦੀ।
  • ਅਨੁਸ਼ਾਸਨ ਦੀ ਕਮੀ: ਬੱਚਤ ਲਈ ਅਨੁਸ਼ਾਸਨ ਦੀ ਜ਼ਰੂਰਤ ਹੁੰਦੀ ਹੈ।

ਬੱਚਤ ਨੂੰ ਨਿਵੇਸ਼ ’ਚ ਕਿਵੇਂ ਬਦਲੀਏ :

ਸਟਾਕ ਮਾਰਕਿਟ: ਸ਼ੇਅਰਾਂ ’ਚ ਨਿਵੇਸ਼ ਕਰਕੇ ਤੁਸੀਂ ਲੰਮੇ ਸਮੇਂ ’ਚ ਚੰਗੀ ਰਿਟਰਨ ਪ੍ਰਾਪਤ ਕਰ ਸਕਦੇ ਹੋ।
ਮਿਊਚੁਅਲ ਫੰਡ: ਮਿਊਚੁਅਲ ਫੰਡ ’ਚ ਨਿਵੇਸ਼ ਕਰਕੇ ਤੁਸੀਂ ਵੱਖ-ਵੱਖ ਪ੍ਰਕਾਰ ਦੇ ਸ਼ੇਅਰਾਂ ਤੇ ਬਾਂਡਸ ’ਚ ਨਿਵੇਸ਼ ਕਰ ਸਕਦੇ ਹੋ।
ਰੀਅਲ ਅਸਟੇਟ : ਸੰਪੱਤੀ ’ਚ ਨਿਵੇਸ਼ ਕਰਕੇ ਤੁਸੀਂ ਕਿਰਾਇਆ ਆਮਦਨ ਪ੍ਰਾਪਤ ਕਰ ਸਕਦੇ ਹੋ ਅਤੇ ਸੰਪੱਤੀ ਦੀ ਕੀਮਤ ਵਧਣ ’ਤੇ ਲਾਭ ਕਮਾ ਸਕਦੇ ਹੋ।
ਬੱਚਤ ਨਾ ਕੇਵਲ ਤੁਹਾਡੀ ਆਰਥਿਕ ਸੁਰੱਖਿਆ ਲਈ ਸਗੋਂ ਤੁਹਾਡੇ ਭਵਿੱਖ ਲਈ ਵੀ ਮਹੱਤਵਪੂਰਨ ਹੈ।
ਬੱਚਤ ਕਰਨਾ ਇੱਕ ਆਦਤ ਹੈ ਜਿਸ ਨੂੰ ਵਿਕਸਿਤ ਕੀਤਾ ਜਾ ਸਕਦਾ ਹੈ। ਛੋਟੀ-ਛੋਟੀ ਬੱਚਤ ਕਰਕੇ ਤੁਸੀਂ ਵੱਡੇ ਟੀਚਿਆਂ ਨੂੰ ਪ੍ਰਾਪਤ ਕਰ ਸਕਦੇ ਹੋ। ਇਸ ਲਈ, ਅੱਜ ਹੀ ਬੱਚਤ ਕਰਨੀ ਸ਼ੁਰੂ ਕਰੋ ਤੇ ਆਪਣੇ ਭਵਿੱਖ ਨੂੰ ਸੁਰੱਖਿਅਤ ਬਣਾਓ।

ਬੱਚਤ ਕਰਨ ਦੇ ਤਰੀਕੇ

  • ਹਰ ਮਹੀਨੇ ਆਪਣੀ ਆਮਦਨ ਅਤੇ ਖਰਚ ਨੂੰ ਇੱਕ ਨੋਟਬੁੱਕ ਜਾਂ ਸਪ੍ਰੇਡਸ਼ੀਟ ’ਤੇ ਲਿਖੋ।
  • ਜ਼ਰੂਰੀ ਖਰਚੇ ’ਤੇ ਧਿਆਨ ਦਿਓ ਜਿਵੇਂ ਕਿ ਕਿਰਾਇਆ, ਭੋਜਨ, ਬਿੱਲ ਆਦਿ। ਗੈਰ-ਜ਼ਰੂਰੀ ਖਰਚਿਆਂ ’ਚ ਕਟੌਤੀ ਕਰਕੇ ਤੁਸੀਂ ਜ਼ਿਆਦਾ ਬੱਚਤ ਕਰ ਸਕਦੇ ਹੋ।
  • ਹਰ ਮਹੀਨੇ ਤੁਹਾਡੀ ਸੈਲਰੀ ਆਉਂਦੇ ਹੀ ਇੱਕ ਨਿਸ਼ਚਿਤ ਰਾਸ਼ੀ ਆਪਣੇ ਬੱਚਤ ਖਾਤੇ ’ਚ ਆਟੋਮੈਟਿਕ ਟਰਾਂਸਫਰ ਕਰ ਦਿਓ।
  • ਘਰ ’ਚ ਇੱਕ ਬੁਗਨੀ ਰੱਖੋ ਅਤੇ ਛੋਟੇ-ਛੋਟੇ ਸਿੱਕੇ ਅਤੇ ਨੋਟਾਂ ਨੂੰ ਉਸ ’ਚ ਪਾਉਂਦੇ ਰਹੋ।

Best saving scheme for future

  • ਮਹੀਨੇ ਦੀ ਸ਼ੁੁਰੂਆਤ ’ਚ ਇੱਕ ਨਿਸ਼ਚਿਤ ਰਾਸ਼ੀ ਤੈਅ ਕਰੋ ਅਤੇ ਰੋਜ਼ਾਨਾ ਉਸ ਰਾਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ।
  • ਕਿਸੇ ਚੀਜ਼ ਨੂੰ ਖਰੀਦਣ ਤੋਂ ਪਹਿਲਾਂ ਕੁਝ ਦਿਨਾਂ ਤੱਕ ਉਡੀਕ ਕਰੋ। ਸ਼ਾਇਦ ਤੁਹਾਨੂੰ ਉਸ ਦੀ ਜ਼ਰੂਰਤ ਹੀ ਨਾ ਹੋਵੇ।
  • ਬਾਹਰ ਖਾਣ ਤੋਂ ਬਚੋ: ਬਾਹਰ ਖਾਣ ਤੋਂ ਬਚੋ ਅਤੇ ਘਰ ’ਚ ਖਾਣਾ ਬਣਾਓ। ਇਹ ਤੁਹਾਡੀ ਸਿਹਤ ਲਈ ਵੀ ਚੰਗਾ ਹੋਵੇਗਾ।
  • ਕੈਸ਼ਲੈੱਸ ਲੈਣ-ਦੇਣ ਕਰਕੇ ਤੁਸੀਂ ਅਪਣੇ ਖਰਚੇ ’ਤੇ ਨਜ਼ਰ ਰੱਖ ਸਕਦੇ ਹੋ ਅਤੇ ਜ਼ਿਆਦਾ ਬੱਚਤ ਕਰ ਸਕਦੇ ਹੋ।

ਚੇਤਾਵਨੀ : ਇਹ ਆਰਟੀਕਲ ਸਿਰਫ਼ ਇੱਕ ਜਾਣਕਾਰੀ ਲਈ ਹੈ। ਮਾਹਿਰਾਂ ਤੋਂ ਸਲਾਹ ਲਏ ਬਿਨਾ ਕੋਈ ਵੀ ਇਨਵੈਸਟਮੈਂਟ ਨਾ ਕਰੋ। ਕਿਸੇ ਵੀ ਨਫ਼ੇ ਨੁਕਸਾਨ ਦੀ ਜ਼ਿੰਮੇਵਾਰੀ ਤੁਹਾਡੀ ਖੁਦ ਦੀ ਹੋਵੇਗੀ। ਸੱਚ ਕਹੂੰ ਕਿਸੇ ਵੀ ਸਲਾਹ ਦੀ ਪੁਸ਼ਟੀ ਨਹੀਂ ਕਰਦਾ।