MSG: ਪਿਆਰੇ ਸਤਿਗੁਰੂ ਜੀ ਨੇ ਕੀਤੀ ਇੱਛਾ ਪੂਰੀ, ਬਖ਼ਸ਼ੀ ਬੱਚੇ ਦੀ ਦਾਤ

saha mastana ji
ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ

MSG: ਸਰਸਾ। ਜੀਵਾਂ ਬਾਈ ਫਾਜ਼ਿਲਕਾ ਜ਼ਿਲ੍ਹੇ ਦੇ ਨੁਕੇਰੀਆ ਪਿੰਡ ਦੀ ਰਹਿਣ ਵਾਲੀ ਸੀ ਉਹ ਉਨ੍ਹਾਂ ਦਿਨਾਂ ’ਚ ਆਪਣੀ ਵਿਆਹੀ ਬੇਟੀ ਦੇ ਭਵਿੱਖ ਨੂੰ ਲੈ ਕੇ ਚਿੰਤਾ ’ਚ ਸੀ ਕਿਉਂਕਿ ਜੀਵਾਂ ਬਾਈ ਦੀ ਬੇਟੀ ਜੱਟੋ ਬਾਈ ਦੇ ਚਾਰ ਲੜਕੀਆਂ ਸਨ, ਕੋਈ ਪੁੱਤਰ ਨਹੀਂ ਸੀ ਇਸ ਲਈ ਜੀਵਾਂ ਬਾਈ ਦੇ ਜਵਾਈ ਬਲਵੰਤ ਸਿੰਘ ਦੇ ਸਾਕ-ਸਬੰਧੀ ਬਲਵੰਤ ’ਤੇ ਦੂਜੇ ਵਿਆਹ ਲਈ ਦਬਾਅ ਬਣਾ ਰਹੇ ਸਨ ਹਾਲਾਂਕਿ ਬਲਵੰਤ ਸਿੰਘ ਖੁਦ ਨੇਕ ਖਿਆਲਾਂ ਵਾਲਾ ਵਿਅਕਤੀ ਸੀ ਪਰ ਘਰ ਵਾਲਿਆਂ ਦੇ ਪੁੱਤਰ-ਮੋਹ ਕਾਰਨ ਉਹ ਵੀ ਦੂਜਾ ਵਿਆਹ ਕਰਾਉਣ ਲਈ ਮਜ਼ਬੂਰ ਸੀ। (Mastana Ji Maharaj)

ਜੀਵਾਂ ਬਾਈ ਤੇ ਉਸ ਦੀ ਬੇਟੀ ਨੂੰ ਇਹ ਚਿੰਤਾ ਘੁਣ ਵਾਂਗ ਖਾ ਰਹੀ ਸੀ ਇਸ ਦੌਰਾਨ ਜੀਵਾਂ ਬਾਈ ਨੇ ਆਪਣੀ ਇਸ ਪਰੇਸ਼ਾਨੀ ਬਾਰੇ ਆਪਣੀ ਭੈਣ ਨੂੰ ਦੱਸਿਆ ਜੋ ਸਰਸਾ ਜ਼ਿਲ੍ਹੇ ਦੇ ਪਿੰਡ ਸੁਚਾਨ ਕੋਟਲੀ ’ਚ ਵਿਆਹੀ ਹੋਈ ਸੀ ਅਤੇ ਡੇਰਾ ਸੱਚਾ ਸੌਦਾ ’ਚ ਸ਼ਰਧਾ ਰੱਖਦੀ ਸੀ ਉਸ ਨੇ ਆਪਣੀ ਭੈਣ ਦੀ ਪਰੇਸ਼ਾਨੀ ਸੁਣ ਕੇ ਉਸ ਨੂੰ ਸਰਸਾ ਡੇਰੇ ਚੱਲਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਸੱਚੇ ਸੌਦੇ ਵਾਲੇ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ (Mastana Ji Maharaj) ਤੇਰੀ ਇਸ ਸਮੱਸਿਆ ਨੂੰ ਜ਼ਰੂਰ ਹੱਲ ਕਰ ਦੇਣਗੇ।

ਪਿਆਰੇ ਸਤਿਗੁਰੂ ਜੀ ਨੇ ਕੀਤੀ ਇੱਛਾ ਪੂਰੀ, ਬਖ਼ਸ਼ੀ ਪੁੱਤਰ ਦੀ ਦਾਤ

ਇਹ ਸੁਣ ਕੇ ਜੀਵਾਂ ਬਾਈ ਡੇਰਾ ਸੱਚਾ ਸੌਦਾ ’ਚ ਆਉਣ ਲਈ ਬੈਚੇਨ ਹੋ ਉੱਠੀ ਅਤੇ ਛੇਤੀ ਹੀ ਆਪਣੀ ਭੈਣ ਨਾਲ ਦਰਬਾਰ ’ਚ ਆ ਗਈ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਉਸ ਸਮੇਂ ਡੇਰਾ ਸੱਚਾ ਸੌਦਾ ਦੇ ਤੇਰਾਵਾਸ ਦੇ ਵਿਹੜੇ ’ਚ ਸਾਧ-ਸੰਗਤ ’ਚ ਮੂੜ੍ਹੇ ’ਤੇ ਬਿਰਾਜਮਾਨ ਸਨ ਦਿਲ ’ਚ ਬੇਟੀ ਲਈ ਲੜਕੇ ਦੀ ਇੱਛਾ ਲਈ ਜੀਵਾਂ ਬਾਈ ਆਪਣੀ ਭੈਣ ਨਾਲ ਸਾਧ-ਸੰਗਤ ਦੇ ਪਿੱਛੇ ਹੀ ਬੈਠ ਗਈ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਸਮੇਂ ਸਾਧ-ਸੰਗਤ ਲਈ ਬਚਨ ਫ਼ਰਮਾਇਆ, ‘‘ਸਾਰੇ ਭੇਤ ਇਨਸਾਨ ਦੇ ਅੰਦਰ ਹਨ ਅੰਦਰ ਕਾਰੀਗਰ ਬੈਠਾ ਹੈ ਜਿਹੜਾ ਤੇਰੇ ਸਰੀਰ ਦਾ ਸਾਰਾ ਇੰਤਜ਼ਾਮ ਕਰਦਾ ਹੈ ਪਰ ਤੈਨੂੰ ਉਸ ਦੀ ਮਿਹਰ ਦਾ ਪਤਾ ਨਹੀਂ ਹੈ ਕਿ ਉਸ ਨੇ ਤੇਰਾ ਇੰਤਜ਼ਾਮ ਤੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਕਰ ਰੱਖਿਆ ਹੈ।

ਜਦੋਂ ਸਤਿਗੁਰੂ ਦੀ ਕਿਰਪਾ ਨਾਲ ਇਨਸਾਨ ਆਪਣੇ ਅੰਦਰ ਦੇਖਦਾ ਹੈ ਤਾਂ ਉਹ ਆਪਣੇ-ਆਪ ਦਾ ਆਸ਼ਿਕ ਹੋ ਜਾਂਦਾ ਹੈ ਪਰ ਤੂੰ ਆਪਣੇ ਰਾਮ ਦਾ ਸ਼ੁਕਰਾਨਾ ਨਹੀਂ ਕੀਤਾ ਤੇਰਾ ਫਰਜ਼ ਹੈ ਕਿ ਸਵੇਰੇ ਉੱਠ ਕੇ ਰੋਜ਼ ਇਸ ਦੁਨੀਆਂ ਦੇ ਮਾਲਕ ਨੂੰ ਯਾਦ ਕਰਿਆ ਕਰ’’ ਕੁਝ ਸਮੇਂ ਬਾਅਦ ਪੂਜਨੀਕ ਬੇਪਰਵਾਹ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਫ਼ਰਮਾਇਆ, ‘‘ਇੱਥੇ ਫਾਜ਼ਿਲਕਾ ਤੋਂ ਜਿਹੜੀ ਭੈਣ ਆਈ ਹੈ ਉਹ ਅੱਗੇ ਆ ਜਾਵੇ’’ ਇਹ ਗੱਲ ਸੁਣ ਜੀਵਾਂ ਬਾਈ ਹੈਰਾਨ ਰਹਿ ਗਈ ਅਤੇ ਸੋਚਣ ਲੱਗੀ ਕਿ ਇਨ੍ਹਾਂ ਨੂੰ ਕਿਵੇਂ ਪੱਤਾ ਲੱਗਾ ਕਿ ਮੈਂ ਫਾਜ਼ਿਲਕਾ ਤੋਂ ਆਈ ਹਾਂ। ਉਸ ਨੇ ਸੋਚਿਆ ਕਿ ਬਾਬਾ ਜੀ ਤਾਂ ਸੱਚਮੁੱਚ ਹੀ ਅੰਤਰਯਾਮੀ ਹਨ ਉਸ ਦਾ ਵਿਸ਼ਵਾਸ ਹੋਰ ਵੀ ਦ੍ਰਿੜ ਹੋ ਗਿਆ ਜੀਵਾਂ ਬਾਈ ਨੇ ਉੱਠ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ’ਚ ਆਪਣੀ ਸਾਰੀ ਪਰੇਸ਼ਾਨੀ ਬਿਆਨ ਕਰ ਦਿੱਤੀ।

ਪੂਜਨੀਕ ਬੇਪਰਵਾਹ ਜੀ ਨੇ ਫਲਾਂ ਦਾ ਪ੍ਰਸ਼ਾਦ ਦਿੱਤਾ | MSG

ਜੀਵਾਂ ਬਾਈ ਦੀ ਸਾਰੀ ਗੱਲ ਸੁਣਨ ਤੋਂ ਬਾਅਦ ਆਪ ਜੀ (Mastana Ji Maharaj) ਨੇ ਕੋਲ ਰੱਖੀ ਟੋਕਰੀ ’ਚੋਂ ਇੱਕ ਕੇਲਾ ਅਤੇ ਇੱਕ ਸੇਬ ਚੁੱਕਿਆ ਅਤੇ ਉਸ ਦੀ ਝੋਲੀ ’ਚ ਪਾਉਂਦੇ ਹੋਏ ਪਵਿੱਤਰ ਬਚਨ ਫ਼ਰਮਾਏ, ‘‘ਇਹ ਫਲ ਜਾ ਕੇ ਆਪਣੀ ਲੜਕੀ ਨੂੰ ਖਵਾ ਦੇਈਂ, ਮਾਲਕ ਮਿਹਰ ਕਰੇਗਾ’’ ਫਲਾਂ ਦਾ ਪ੍ਰਸ਼ਾਦ ਲੈ ਕੇ ਜੀਵਾਂ ਬਾਈ ਤੁਰੰਤ ਆਪਣੀ ਬੇਟੀ ਕੋਲ ਪਹੁੰਚੀ ਅਤੇ ਉਸ ਨੂੰ ਉਹ ਪ੍ਰਸ਼ਾਦ ਖਵਾ ਦਿੱਤਾ ਪਿਆਰੇ ਸਤਿਗੁਰੂ ਜੀ ਦੀ ਮਿਹਰ ਹੋਈ ਅਤੇ ਕਰੀਬ ਇੱਕ ਸਾਲ ਬਾਅਦ ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ਇਸ ਤਰ੍ਹਾਂ ਉਨ੍ਹਾਂ ਦੀ ਜ਼ਿੰਦਗੀ ’ਚ ਆਇਆ ਪੱਤਝੜ ਦਾ ਮੌਸਮ ਅਚਾਨਕ ਬਸੰਤ ’ਚ ਬਦਲ ਗਿਆ ਆਪ ਜੀ ਦੀ ਦਇਆ-ਮਿਹਰ ਰਹਿਮਤ ਨਾਲ ਜੀਵਾਂ ਬਾਈ ਦਾ ਜਵਾਈ ਅਤੇ ਉਸ ਦਾ ਪਰਿਵਾਰ ਨਾਮ-ਦਾਨ ਪ੍ਰਾਪਤ ਕਰਕੇ ਸਤਿਸੰਗੀ ਬਣ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ