ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਸ ਘੋਰ ਕਲਿਯੁਗ ’ਚ ਅੱਜ ਜਿਸ ਪਾਸੇ ਵੀ ਨਜ਼ਰ ਮਾਰੀਏ, ਲੋਕ ਗ਼ਮਗੀਨ, ਪਰੇਸ਼ਾਨ, ਦੁਖੀ, ਮੁਸੀਬਤ ’ਚ ਘਿਰੇ ਹੋਏ ਹੀ ਨਜ਼ਰ ਆਉਦੇ ਹਨ ਅਜਿਹਾ ਦੌਰ ਚੱਲ ਰਿਹਾ ਹੈ ਜਿਸ ’ਚ ਯਕੀਨ ਕਰਨ ਦੇ ਲਾਇਕ ਕੋਈ-ਕੋਈ ਹੀ ਰਹਿ ਗਿਆ ਹੈ ਰਿਸ਼ਤੇ-ਨਾਤੇ ਖ਼ਤਮ ਹੁੰਦੇ ਜਾ ਰਹੇ ਹਨ, ਬਹੁਤ ਹੀ ਬੁਰਾ ਹਸ਼ਰ ਹੈ ਪਰ ਇਸ ਸਮੇਂ ’ਚ ਅਜਿਹੇ ਲੋਕ ਵੀ ਹਨ, ਜੋ ਇਨਸਾਨੀਅਤ ਦੀ ਜੋਤ ਜਗਾ ਰਹੇ ਹਨ ਦਿਨ-ਰਾਤ ਸੇਵਾ ਕਾਰਜ ’ਚ ਲੱਗੇ ਰਹਿੰਦੇ ਹਨ ਜੋ ਇਹ ਸੋਚਦੇ ਹਨ ਕਿ ਸਖ਼ਤ ਮਿਹਨਤ ਕਰੋ ਅਤੇ ਉਸ ਮਿਹਨਤ ਦੀ ਕਮਾਈ ਨਾਲ ਦੀਨ-ਦੁਖੀਆਂ ਦੀ ਮੱਦਦ ਵੀ ਕਰੋ ਤੇ ਇਸ ਦੀ ਵਜ੍ਹਾ ਹੈ ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨਾ ਜੀ ਦਾਤਾ ਰਹਿਬਰ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ। (Saint Dr. MSG)
ਸਭ ਨਾਲ ਬੇਗਰਜ਼ ਪਿਆਰ ਕਰੋ : ਪੂਜਨੀਕ ਗੁਰੂ ਜੀ
ਕਿ ਲੋਕ ਟੈਨਸ਼ਨ ਕਰਦੇ ਹਨ,ਚਿੰਤਾ ਕਰਦੇ ਹਨ ਕਿ ਪੈਸਾ ਕਿਵੇਂ ਕਮਾਈਏ ਜਾਂ ਠੱਗੀ, ਬੇਇਮਾਨੀ ਕਿਵੇਂ ਕਰੀਏ ? ਕਿਵੇਂ ਕਿਸੇ ਦਾ ਹੱਕ ਮਾਰ ਕੇ ਖਾਈਏ ? ਕਿਵੇਂ ਕਿਸੇ ਨੂੰ ਬੁੱਧੂ ਬਣਾ ਕੇ ਲੁੱਟ ਲਈਏ ਇਸ ਦੇ ਬਾਵਜ਼ੂਦ ਅਜਿਹੇ ਵੀ ਕੁਝ ਲੋਕ ਹਨ, ਜੋ ਇਹ ਸੋਚਦੇ ਹਨ ਕਿ ਸਖ਼ਤ ਮਿਹਨਤ ਕਰੀਏ ਅਤੇ ਉਸ ਮਿਹਨਤ ਦੀ ਕਮਾਈ ’ਚੋਂ ਦੀਨ-ਦੁਖੀਆਂ ਦੀ ਮੱਦਦ ਵੀ ਕਰੀਏ ਇਨਸਾਨੀਅਤ ਦੇ ਰਾਹ ’ਤੇ ਚੱਲਣ ਵਾਲੇ ਅਜਿਹੇ ਲੋਕ ਪ੍ਰੇਮੀ ਕਹਾਉਦੇ ਹਨ, ਮਾਲਕ ਦੇ ਪਿਆਰੇ ਕਹਾਉਦੇ ਹਨ, ਜੋ ਭਲੇ ਕਰਮ ਕਰ ਰਹੇ ਹਨ ਅਤੇ ਅਜਿਹੇ ਲੋਕ ਦੋ-ਚਾਰ ਨਹੀਂ ਸਗੋਂ ਲੱਖਾਂ-ਕਰੋੜਾਂ ਹਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜ਼ਰਾ ਸੋਚੋ ਜੇਕਰ ਇਨਸਾਨੀਅਤ ਦਾ ਇਹ ਜਜ਼ਬਾ ਨਾ ਹੰੁਦਾ ਤਾਂ ਕੀ ਹੁੰਦਾ? ਮਾਨਵਤਾ ਭਲਾਈ ਦੇ ਰਾਹ ’ਤੇ ਚੱਲਣ ਵਾਲੇ ਇਹ ਲੋਕ ਵੀ ਇਸ ਭਿਆਨਕ ਦੌਰ ’ਚ ਸੁਆਰਥੀ ਸਮਾਜ ਦਾ ਅੰਗ ਬਣ ਜਾਂਦੇ, ਭੁੱਖੇ ਭੇੜੀਏ ਜਾਂ ਸ਼ੈਤਾਨ ਦਾ ਰੂਪ ਬਣ ਜਾਂਦੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ। (Saint Dr. MSG)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਕਦੇ ਕੋਈ ਨਿਰਾਸ਼ ਨਹੀਂ ਮੋੜਿਆ
ਕਿ ਸਤਿਗੁਰੂ,ਦਾਤਾ ਦੀ ਦਇਆ-ਮਿਹਰ ਨਾਲ ਇਨਸਾਨੀਅਤ ਦੀ ਰਾਹ ’ਤੇ ਅਡੋਲ ਹੋ ਕੇ ਚੱਲਣ ਵਾਲੇ ਇਹ ਲੋਕ ਅੱਜ ਸਵਰਗ-ਜੰਨਤ ਤੋਂ ਵਧ ਕੇ ਨਜ਼ਾਰੇ ਲੈ ਰਹੇ ਹਨ, ਬਹਾਰ ਵਰਗੀ ਜ਼ਿੰਦਗੀ ਜੀਅ ਰਹੇ ਹਨ, ਇਹ ਸਭ ਉਸ ਮੁਰਸ਼ਦ-ਏ-ਕਾਮਿਲ ਦਾ ਰਹਿਮੋ-ਕਰਮ, ਦਾਤਾ ਦਾ ਕਮਾਲ ਹੈ ਉਸ ਦਾਤਾ ਨੇ ਨਾਮ ਦਿੱਤਾ, ਸਿਮਰਨ ਕਰਨਾ ਸਿਖਾਇਆ ਸਰਵ ਧਰਮ ਦੇ ਆਦਰ-ਸਤਿਕਾਰ ਦਾ ਸੰਦੇਸ਼ ਦਿੱਤਾ ਤੇ ਉਸ ’ਤੇ ਅਮਲ ਕਰਨਾ ਸਿਖਾਇਆ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਸਤਿਗੁਰੂ, ਦਾਤਾ, ਰਹਿਬਰ ਨੇ ਸਿਖਾਇਆ ਕਿ ਸਾਰੇ ਧਰਮਾਂ ਦੇ ਲੋਕਾਂ ਨਾਲ ਨਿਹਸਵਾਰਥ,ਬੇਗਰਜ਼ ਭਾਵਨਾ ਨਾਲ ਪਿਆਰ ਕਰੋ, ਕਦੇ ਕਿਸੇ ਦਾ ਦਿਲ ਨਾ ਦੁਖਾਓ ਅਤੇ ਮਾਲਕ ਤੋਂ ਮਾਲਕ ਨੂੰ ਮੰਗੋ ਤਾਂਕਿ ਪਰਮਾਤਮਾ,ਅੱਲ੍ਹਾ ਵਾਹਿਗੁਰੂ ਦੀ ਕ੍ਰਿਪਾ ਦਿ੍ਰਸ਼ਟੀ ਦੇ ਕਾਬਲ ਤੁਸੀਂ ਬਣ ਜਾਓ ਦਾਤਾ, ਰਹਿਬਰ ਨੇ ਬਚਨਾਂ ’ਤੇ ਅਮਲ ਕਰਨਾ ਸਿਖਾਇਆ ਤੇ ਜੋ ਜੀਵ ਬਚਨਾਂ ’ਤੇ ਅਮਲ ਕਰਦੇ ਹਨ। (Saint Dr. MSG)
Saint Dr. MSG ਦੀਆਂ ਸਾਰੀਆਂ ਚਿੱਠੀਆਂ ਪੜ੍ਹੋ
ਬਚਨਾਂ ’ਤੇ ਚੱਲਦੇ ਹਨ, ਅਸਲ ’ਚ ਉਹ ਹੀ ਮਾਲਕ ਦੀ ਕ੍ਰਿਪਾ ਦਿ੍ਰਸ਼ਟੀ ਦੇ ਕਾਬਲ ਬਣਦੇ ਹਨ ਅਤੇ ਅੱਜ ਉਨ੍ਹਾਂ ਦੇ ਚਿਹਰਿਆਂ ’ਤੇ ਨੂਰ ਹੈ ਨਹੀਂ ਤਾਂ ਲੋਕਾਂ ਦੇ ਚਿਹਰੇ ਅਜਿਹੇ ਹਨ ਜਿਵੇਂ ਖੇਸ, ਦਰੀ ਜਾਂ ਬਿਸਤਰੇ ’ਚ ਵੱਟ ਪੈ ਜਾਂਦੇ ਹਨ ਲੋਕਾਂ ਦਾ ਬੁਰਾ ਹਾਲ ਹੈ, ਪਰੇਸ਼ਾਨੀਆਂ ਨਾਲ ਘਿਰੇ ਹਨ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਮਾਲਕ ਦੇ ਪਿਆਰਿਆਂ ਦੇ ਚਿਹਰਿਆਂ ’ਤੇ ਨੂਰ ਹੈ, ਅੰਦਰ ਸਰੂਰ ਹੇ ਅਤੇ ਖੁਸ਼ੀਆਂ ਭਰਪੂਰ ਹਨ ਜੋ ਜੀਵ ਬਚਨਾਂ ’ਤੇ ਅਮਲ ਕਰ ਦੇ ਹਨ, ਜੋ ਬਚਨਾਂ ਨੂੰ ਮੰਨਦੇ ਹਨ, ਉਹ ਖੁਸ਼ੀਆਂ ਪਾ ਜਾਂਦੇ ਹਨ, ਉਹੀ ਜੋ ਬਚਨ ਨਹੀਂ ਮੰਨਦੇ ਤਾਂ ਉਨ੍ਹਾਂ ਨੂੰ ਕਿਤੇ ਨਾ ਕਿਤੇ ਕੋਈ ਟੈਨਸ਼ਨ ਆ ਜਾਂਦੀ ਹੈ ਇਸ ਲਈ ਬਚਨ ਮੰਨਦੇ ਰਹੋ, ਸਿਮਰਨ ਕਰਦੇ ਰਹੋ ਤਾਂ ਟੈਨਸ਼ਨ ਤਾਂ ਨੇੜੇ ਨਹੀਂ ਆਵੇਗੀ ਬਹੁਤ ਜ਼ਰੂਰੀ ਹੈ ਬਚਨਾਂ ਨੂੰ ਮੰਨੋ, ਸਤਿਗੁਰੂ ਮੌਲ਼ਾ ਨੇ ਜੋ ਬਚਨ ਕੀਤੇ ਹਨ ਉਨ੍ਹਾਂ ’ਤੇ ਅਮਲ ਕਰੋ ਤਾਂਕਿ ਮਾਲਕ ਦੀ ਕ੍ਰਿਪਾ-ਦਿ੍ਰਸ਼ਟੀ ਦੇ ਕਾਬਲ ਤੁਸੀਂ ਬਣਦੇ ਜਾਓ ਅਤੇ ਅੰਦਰ-ਬਾਹਰ ਦੀਆਂ ਖੁਸ਼ੀਆਂ ਨਾਲ ਮਾਲਾਮਾਲ ਹੁੰਦੇ ਜਾਓ। (Saint Dr. MSG)