ਬੈਲਜ਼ੀਅਮ 5 ਵਾਰ ਦੇ ਚੈਂਪਿੰਅਨ ਬ੍ਰਾਜ਼ੀਲ ਨੂੰ ਹਰਾ ਕੇ ਸੈਮੀਫਾਈਨਲ ‘ਚ

ਸੈਮੀਫਾਈਨਲ ਮੈਚ : ਫਰਾਂਸ ਬਨਾਮ ਬੈਲਜ਼ੀਅਮ | Sports News

ਕਾਜ਼ਾਨ, (ਏਜੰਸੀ)। ਜਾਇੰਟ ਕਿਲਰ ਬੈਲਜ਼ੀਅਮ ਨੇ ਫੀਫਾ ਵਿਸ਼ਵ ਕੱਪ ਦੇ ਦੂਸਰੇ ਕੁਆਰਟਰ ਫਾਈਨਲ ਮੈਚ ‘ਚ ਬੇਹੱਦ ਰੋਮਾਂਚਕ ਮੁਕਾਬਲੇ ‘ਚ ਪੰਜ ਵਾਰ ਦੇ ਚੈਂਪਿੰਅਨ ਬ੍ਰਾਜ਼ੀਲ ਨੂੰ 2-1 ਨਾਲ ਹਰਾ ਕੇ 32 ਸਾਲ ਦੇ ਲੰਮੇ ਅਰਸੇ ਬਾਅਦ ਸੈਮੀਫਾਈਨਲ ‘ਚ ਆਪਣੀ ਜਗ੍ਹਾ ਪੱਕੀ ਕਰ ਲਈ ਬੈਲਜ਼ੀਅਮ ਦੇ ਦੋ ਗੋਲਾਂ ਦੇ ਮੁਕਾਬਲੇ ਬ੍ਰਾਜ਼ੀਲ 76ਵੇਂ ਮਿੰਟ ‘ਚ ਆਰ ਆਗਸਟੋ ਨੇ ਪਹਿਲਾ ਗੋਲ ਕੀਤਾਜ਼ਿਕਰਯੋਗ ਹੈ ਕਿ ਬੈਲਜ਼ੀਅਮ ਨੇ ਅੱਧੇ ਸਮੇਂ ਤੱਕ ਬ੍ਰਾਜ਼ੀਲ ਨੂੰ ਹੈਰਾਨ ਕਰਦਿਆਂ 2-0 ਦਾ ਵਾਧਾ ਹਾਸਲ ਕਰ ਲਿਆ ਇਸ ਤੋਂ ਬਾਅਦ 31ਵੇਂ ਮਿੰਟ ‘ਚ ਕੇ.ਡੀ.ਬਰੁਈਨੇ ਨੇ ਖੂਬਸੂਰਤ ਮੈਦਾਨੀ ਗੋਲ ਕਰਕੇ ਸਟੇਡੀਅਮ ‘ਚ ਹਜ਼ਾਰਾਂ ਬ੍ਰਾਜ਼ੀਲੀ ਸਮਰਥਕਾਂ ਨੂੰ ਹੱਕਾ ਬੱਕਾ ਕਰਦੇ ਹੋਏ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ। (Sports News)

ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ | Sports News

ਇਸ ਤੋਂ ਪਹਿਲਾਂ ਸ਼ੁਰੂਆਤੀ ਮਿੰਟਾਂ ‘ਚ ਹੀ ਬ੍ਰਾਜ਼ੀਲ ਨੇ ਬੈਲਜ਼ੀਅਮ ‘ਤੇ ਹਾਵੀ ਰਹਿਣ ਦੇ ਬਾਵਜ਼ੂਦ ਵਾਧਾ ਗੁਆ ਦਿੱਤਾ ਖੇਡ ਦੇ 13ਵੇਂ ਮਿੰਟ ‘ਚ ਬੈਲਜ਼ੀਅਮ ਨੂੰ ਕਾਰਨਰ ਕਿੱਕ ਮਿਲੀ ਜਿਸ ‘ਤੇ ਡੀ ‘ਚ ਖੜ੍ਹੇ ਫਰਨਾਂਡਿਨ੍ਹੋਹੈਡਰ ਨਾਲ ਗੇਂਦ ਨੂੰ ਡਿਫਲੈਕਟ ਕਰਨ ਦੀ ਕੋਸ਼ਿਸ਼ ‘ਚ ਗੇਂਦ ਨੂੰ ਆਪਣੇ ਹੀ ਗੋਲਪੋਸਟ ‘ਚ ਮਾਰ ਬੈਠੇ ਆਪਣੇ ਹੀ ਖਿਡਾਰੀ ਦੀ ਗਲਤੀ ਤੋਂ ਬੌਖ਼ਲਾਏ ਬ੍ਰਾਜ਼ੀਲੀ ਖਿਡਾਰੀਆਂ ਨੇ ਬੈਲਜ਼ੀਅਮ ਗੋਲਪੋਸਟ ‘ਤੇ ਕਈ ਹਮਲੇ ਬੋਲੇ ਪਰ ਪਿਛਲੇ ਮੈਚਾਂ ਦੀ ਤਰ੍ਹਾਂ ਹੀ ਉਸਦੇ ਜ਼ਿਆਦਾ ਨਿਸ਼ਾਨਿਆਂ ਦੀ ਤਰ੍ਹਾਂ ਇਸ ਵਾਰ ਖਿਡਾਰੀਆਂ ਦੀ ਕੋਸ਼ਿਸ਼ਾਂ ਨੈੱਟ ‘ਚ ਜਾਣ ਵਾਲੀ ਗੇਂਦ ਨੂੰ ਨਹੀਂ ਸੁੱਟ ਸਕੀਆਂ। (Sports News)

ਇਸ ਦੌਰਾਨ ਬੈਲਜ਼ੀਅਮ ਨੇ ਬਹੁਤ ਹੀ ਤੇਜ਼ੀ ਨਾਲ ਚੰਗਾ ਮੂਵ ਬਣਾਇਆ ਅਤੇ ਬ੍ਰਾਜ਼ੀਲੀ ਡਿਫੈਂਡਰਾਂ ਨੂੰ ਛਕਾਉਂਦੇ ਹੋਏ ਉਸਦੇ ਖਿਡਾਰੀ ਅੱਗੇ ਵਧੇ 31ਵੇਂ ਮਿੰਟ ‘ਚ ਬਾ੍ਰਜ਼ੀਲੀ ਖਿਡਾਰੀਆਂ ਨੂੰ ਤੇਜ਼ੀ ਨਾਲ ਚੀਰਦੇ ਹੋਏ ਆਰ.ਲੁਕਾਕੂ ਗੇਂਦ ਨੂੰ ਲੈ ਕੇ ਅੱਗੇ ਵਧੇ ਅਤੇ ਉਹਨਾਂ ਗੇਂਦ ਨੂੰ ਕੇ.ਡੀ ਬਰੁਈਨੇ ਵੱਲ ਵਧਾ ਦਿੱਤੀ ਜਿਸ ਨੇ ਆਪਣੇ ਜ਼ੋਰਦਾਰ ਕਿੱਕ ਨਾਲ ਬ੍ਰਾਜ਼ੀਲੀ ਗੋਲਚੀ ਨੂੰ ਪੂਰੀ ਤਰ੍ਹਾਂ ਝਕਾਨੀ ਦਿੰਦੇ ਹੋਏ ਗੇਂਦ ਨੂੰ ਜਾਲ ‘ਚ ਡਾ ਕੇ ਬੈਲਜ਼ੀਅਮ ਨੂੰ 2-0 ਨਾਲ ਅੱਗੇ ਕਰ ਦਿੱਤਾ ਪਹਿਲੀ ਹੈਰਾਨੀਜਨਕ ਤਸਵੀਰ ਦੇਖਣ ਨੂੰ ਓਦੋਂ ਮਿਲੀ ਜਦੋਂ ਖੇਡ ਦੇ 13ਵੇਂ ਮਿੰਟ ‘ਚ ਹੀ ਬ੍ਰਾਜ਼ੀਲ ਨੇ ਆਪਣੇ ਉੱਪਰ ਹੀ ਗੋਲ ਕਰ ਲਿਆ। (Sports News)