ਧਰਮ ਅਨੁਸਾਰ ਵਿਹਾਰ ਕਰੋ
ਐਂਡਰੂਜ਼ ਨੇ ਭਾਰਤ ਨੂੰ ਆਪਣੀ ਕਰਮਭੂਮੀ ਬਣਾ ਲਿਆ ਸੀ ਉਹ ਲੋੜਵੰਦਾਂ, ਗਰੀਬਾਂ, ਬੇਸਹਾਰਿਆਂ ਦੀ ਸਹਾਇਤਾ ਲਈ ਸਦਾ ਤੱਤਪਰ ਰਹਿੰਦੇ ਸਨ ਜਿੱਥੇ ਵੀ ਮੌਕਾ ਮਿਲਦਾ, ਉਹ ਤਨ-ਮਨ-ਧਨ ਨਾਲ ਸਹਾਇਤਾ ਕਰਿਆ ਕਰਦੇ ਆਪਣੇ ਇਨ੍ਹਾਂ ਗੁਣਾਂ ਕਾਰਨ ਉਹ ਬਹੁਤ ਹਰਮਨਪਿਆਰੇ ਹੋ ਗਏ ਤੇ ਲੋਕ ਉਨ੍ਹਾਂ ਨੂੰ ‘ਦੀਨ ਬੰਧੂ ਐਂਡਰੂਜ਼’ ਪੁਕਾਰਨ ਲੱਗੇ ਉਨ੍ਹਾਂ ਨੇ ਸੀਨਾ ਠੋਕ ਕੇ ਅੰਗਰੇਜ਼ਾਂ ਨੂੰ ਭਾਰਤ ਛੱਡ ਦੇਣ ਦਾ ਹੁੰਗਾਰਾ ਭਰਿਆ ਸੀ ਤੇ ਸਦਾ ਭਾਰਤੀਆਂ ਦੀ ਆਜ਼ਾਦੀ ਦੇ ਪੱਖ ‘ਚ ਰਹੇ ਉਹ ਰੇਲਗੱਡੀ ਰਾਹੀਂ ਲਖਨਊ ਜਾ ਰਹੇ ਸਨ ਗੱਡੀ ਕਿਸੇ ਸਟੇਸ਼ਨ ‘ਤੇ ਰੁਕੀ ਪਤਾ ਲੱਗਾ ਕਿ ਗੱਡੀ ਕਾਫ਼ੀ ਦੇਰ ਰੁਕੇਗੀ, ਕਿਉਂਕਿ ਗੱਡੀ ਨੂੰ ਕੋਲਾ-ਪਾਣੀ ਦੇਣਾ ਸੀ ਸਵਾਰੀਆਂ ਗੱਡੀ ਤੋਂ ਹੇਠਾਂ ਉੱਤਰਦੀਆਂ ਰਹੀਆਂ, ਚੜ੍ਹਦੀਆਂ ਰਹੀਆਂ ‘ਐਂਡਰੂਜ਼’ ਦੀ ਨਜ਼ਰ ਸਟੇਸ਼ਨ ਮਾਸਟਰ ਵੱਲ ਗਈ,
ਜੋ ਅੰਗਰੇਜ਼ ਸੀ ਉਹ ਇੱਕ ਬਜ਼ੁਰਗ ਔਰਤ ਨੂੰ ਡਾਂਟ ਰਿਹਾ ਸੀ ਇੰਨੀ ਠੰਢ ‘ਚ ਉਸ ਬਜ਼ੁਰਗ ਦੇ ਸਰੀਰ ‘ਤੇ ਜੋ ਦੋ ਕੱਪੜੇ ਸਨ, ਉਹ ਵੀ ਪਾਟੇ ਹੋਏ ਸਨ ਐਂਡਰੂਜ਼ ਨੇ ਕਾਰਨ ਪੁੱਛ ਲਿਆ ਸਟੇਸ਼ਨ ਮਾਸਟਰ ਦਾ ਜਵਾਬ ਸੀ, ‘ਇਹ ਅਚਾਨਕ ਮੇਰੇ ਕਮਰੇ ‘ਚ ਚਲੀ ਆਈ ਤੇ ਮੇਰੇ ਸਾਹਮਣੇ ਰੱਖੀ ਅੰਗੀਠੀ ਸੇਕਣ ਲੱਗੀ ਇਸ ਕਾਰਨ ਹੀ ਮੈਂ ਇਸ ਨੂੰ ਡਾਂਟਿਆ ਤੇ ਬਾਹਰ ਜਾਣ ਲਈ ਕਿਹਾ ਹੈ’ ‘ਦੀਨ ਬੰਧੂ ਐਂਡਰੂਜ਼’ ਨੂੰ ਅੰਗਰੇਜ਼ ਸਟੇਸ਼ਨ ਮਾਸਟਰ ਦਾ ਇਹ ਵਿਵਹਾਰ ਬਹੁਤ ਬੁਰਾ ਲੱਗਾ ਉਸ ਨੇ ਝੱਟ ਪੁੱਛ ਲਿਆ, ਕੀ ਤੂੰ ਵੀ ਖੁਦ ਨੂੰ ਈਸਾ ਮਸੀਹ ਦਾ ਸ਼ਰਧਾਲੂ ਮੰਨਦਾ ਹੈਂ? ਕੀ ਤੂੰ ਉਨ੍ਹਾਂ ਦੀ ਸਿੱਖਿਆ, ‘ਸਭ ਨਾਲ ਪ੍ਰੇਮ ਕਰੋ’ ਨੂੰ ਅਪਣਾ ਰਿਹਾ ਹੈਂ? ਕਹਿੰਦੇ-ਕਹਿੰਦੇ ਐਂਡਰੂਜ਼ ਨੇ ਆਪਣੇ ਸਰੀਰ ਤੋਂ ਗਰਮ ਚਾਦਰ ਉਤਾਰੀ ਤੇ ਬਜ਼ੁਰਗ ਔਰਤ ਨੂੰ ਦਿੰਦਿਆਂ ਕਿਹਾ, ‘ਮਾਂ! ਲਓ! ਆਪਣੇ ਸਰੀਰ ਨੂੰ ਢੱਕ ਲਓ ਇਹ ਠੰਢ ‘ਚ ਤੁਹਾਡਾ ਬਚਾਅ ਕਰੇਗੀ’ ਹੁਣ ਸਟੇਸ਼ਨ ਮਾਸਟਰ ਕੋਲ ਐਂਡਰੂਜ਼ ਦੇ ਸਵਾਲਾਂ ਦਾ ਜਵਾਬ ਨਹੀਂ ਸੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ