ਡਾ. ਰਮੇਸ਼ ਠਾਕੁਰ
ਮਮਤਾ ਦੇ ਪਿਆਰ-ਦੁਲਾਰ ਨੂੰ ਜਿਸ ਅੰਦਾਜ਼ ‘ਚ ਚੋਟੀ ਦੇ ਸ਼ਾਇਰ ਮੁਨੱਵਰ ਰਾਣਾ ਨੇ ਆਪਣੀਆਂ ਗ਼ਜ਼ਲਾਂ ‘ਚ ਪਿਰੋਇਆ ਹੈ ਉਸ ਨੂੰ ਸੁਣ ਕੇ ਕੋਈ ਵੀ ਭਾਵੁਕ ਹੋ ਜਾਂਦਾ ਹੈ ਪੂਰੀ ਦੁਨੀਆ ਉਸ ਨੂੰ ਖਾਸਕਰ ਮਾਂ ‘ਤੇ ਕਹੀ ਸ਼ਾਇਰੀ ਲਈ ਜ਼ਿਆਦਾ ਯਾਦ ਕਰਦੀ ਹੈ ਉਨ੍ਹਾਂ ਦੇ ਲਿਖਣ ਦੀ ਹਰਮਨਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਉਨ੍ਹਾਂ ਦੀ ਉਰਦੂ ਸ਼ੇਅਰੋ-ਸ਼ਾਇਰੀ ਦਾ ਦੂਜੀਆਂ ਭਾਸ਼ਾਵਾਂ ‘ਚ ਅਨੁਵਾਦ ਕੀਤਾ ਜਾਂਦਾ ਹੈ ਸਾਹਿਤਕ ਜਗਤ ਦੇ ਬੇਹੱਦ ਹਰਮਨਪਿਆਰੇ ਸ਼ਾਇਰ ਮੁਨੱਵਰ ਰਾਣਾ ਦੇ ਨਾਲ ਉਨ੍ਹਾਂ ਦੀ ਲਿਖਣ ਯਾਤਰਾ ‘ਤੇ ਡਾ. ਰਮੇਸ਼ ਠਾਕੁਰ ਨੇ ਵਿਸਤ੍ਰਿਤ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਅੰਸ਼:-
ਪਾਰੰਪਰਿਕ ਸਾਹਿਤ ਅਤੇ ਗੂਗਲ ਸਾਹਿਤ ਵਿਚ ਬਹੁਤ ਫਰਕ ਹੈ, ਕਿਵੇਂ ਦੇਖਦੇ ਹੋ ਤੁਸੀਂ?
-ਮਾਂ ਦੇ ਢਿੱਡੋਂ ਜਨਮ ਲੈਂਦੇ ਸਮੇਂ ਹੀ ਕੋਈ ਬੱਚਾ ਨੇਤਾ ਨਹੀਂ ਬਣ ਜਾਂਦਾ ਪ੍ਰਚਾਰ-ਪ੍ਰਸਾਰ ਦਾ ਜ਼ਮਾਨਾ ਹੈ, ਵੱਡਾ ਹੋ ਕੇ ਖੁਦ ਲਈ ਪ੍ਰਚਾਰ ਕਰਦਾ ਹੈ, ਕੰਧਾਂ ‘ਤੇ ਆਪਣੇ ਪੋਸਟਰ ਲਾਉਂਦਾ ਹੈ ਬਿਨਾਂ ਕੁਝ ਕੀਤੇ ਨੇਤਾ ਬਣ ਜਾਂਦਾ ਹੈ ਠੀਕ ਉਸੇ ਤਰ੍ਹਾਂ ਅੱਜ ਦੇ ਸ਼ਾਇਰ ਹਨ ਮੰਚਾਂ ਤੋਂ ਖੁਦ ਦਾ ਨਾਂਅ ਆਪਣੇ ਜਾਣ-ਪਛਾਣ ਦੇ ਆਗੂਆਂ ਤੋਂ ਬੁਲਵਾ ਕੇ ਸ਼ਾਇਰ ਬਣ ਜਾਂਦੇ ਹਨ ਸਾਹਿਤਕ ਮੰਚਾਂ ‘ਤੇ ਚੜ੍ਹਨ ਲਈ ਸਿਆਸੀ ਸਹਾਰਾ ਲੈਂਦੇ ਹਨ, ਸਿਫ਼ਾਰਸ਼ਾਂ ਕਰਵਾਉਂਦੇ ਹਨ ਅਤੇ ਬਣ ਜਾਂਦੇ ਹਨ ਸ਼ਾਇਰ ਬੱਸ, ਇੱਥੋਂ ਸਾਹਿਤ ‘ਚ ਬਦਲਾਅ ਆਉਣਾ ਸ਼ੁਰੂ ਹੋਇਆ ਸਾਹਿਤ ਸੱਤਾ ਦੀ ਪਨੌਤੀ ਬਣਦੀ ਜਾ ਰਹੀ ਹੈ ਤੱਤਕਾਲੀ ਲਿਖਣ ਵਾਲੇ ਸ਼ਾਇਰ ਹੁਣ ਨਹੀਂ ਰਹੇ ਇੱਕ-ਅੱਧੇ ਦਹਾਕੇ ਤੋਂ ਗੂਗਲ ਤੋਂ ਪੈਦਾ ਹੋਏ ਸ਼ਾਇਰਾਂ ਦੀ ਗਿਣਤੀ ਵਧੀ ਹੈ, ਜਿਸ ‘ਚ ਸਾਹਿਤਕ ਸਮਝ ਨਾ ਦੇ ਬਰਾਬਰ ਹੈ ਉਹ ਵੀ ਖੁਦ ਨੂੰ ਸਾਹਿਤਕਾਰ ਮੰਨਦੇ ਹਨ।
ਸਾਹਿਤ ਅਤੇ ਸੱਤਾ ਵਿਚ ਸਬੰਧ ਹੁਣ ਪਹਿਲਾਂ ਤੋਂ ਗੂੜ੍ਹਾ ਹੋਇਆ ਹੈ?
-ਸੱਤਾ ਦਾ ਨਸ਼ਾ, ਸੱਤਿਆਨਾਸ ਕਰ ਦਿੰਦਾ ਹੈ! ਦੇਖੋ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਸੱਚ ਬੋਲਣਾ ਹੀ ਰਹੀ ਹੈ ਹੁਣ ਹਰ ਦੂਜੇ ਘਰ ‘ਚ ਤੁਹਾਨੂੰ ਸ਼ਾਇਰ ਮਿਲ ਜਾਵੇਗਾ, ਝੂਠੀ ਤਾਰੀਫ਼ ਬਟੋਰਨ ਵਾਲਾ ਗੱਲ ਕੁਝ ਅਜਿਹੀ ਹੈ ਗਧੇ ਦੇ ਸਾਹਮਣੇ ਬੀਨ ਵਜਾਉਂਦੇ ਰਹੋ, ਉਹ ਤਾਂ ਆਪਣਾ ਸਿਰ ਹਿਲਾਉਂਦਾ ਰਹੇਗਾ ਪਰ ਆਪੂੰ ਬਣਿਆ ਸ਼ਾਇਰ ਇਹ ਸਮਝੇਗਾ ਕਿ ਗਧਾ ਉਸਦੀ ਤਾਰੀਫ਼ ਕਰ ਰਿਹਾ ਹੈ ਇੱਕ ਜ਼ਮਾਨਾ ਸੀ, ਜਦੋਂ ਸਿੱਖਣ-ਸਿਖਾਉਣ ਦਾ ਦੌਰ ਹੋਇਆ ਕਰਦਾ ਸੀ ਸ਼ਾਗਿਰਦ ਲਿਖ ਕੇ ਪਹਿਲਾਂ ਆਪਣੇ ਉਸਤਾਦਾਂ ਨੂੰ ਸੁਣਾਉਂਦੇ ਸਨ ਪਰ ਹੁਣ ਟੀ. ਵੀ., ਟਵੀਟਰ, ਸੋਸ਼ਲ ਮੀਡੀਆ ਦਾ ਯੁੱਗ ਹੈ ਟਿੱਪ-ਟਾਪ ਕਰਕੇ ਪਹਿਲਾਂ ਉੱਥੇ ਪਰੋਸਦਾ ਹੈ ਉੱਥੇ ਉਸ ਨੂੰ ਜੋ ਕੁਮੈਂਟ ਅਤੇ ਲਾਈਕ ਮਿਲਦੇ ਹਨ ਉਸ ਨਾਲ ਉਹ ਨੂੰ ਖੁਦ ਗੁਬਾਰੇ ਵਾਂਗ ਫੁਲਾ ਲੈਂਦਾ ਹੈ ਉਸ ਤੋਂ ਬਾਅਦ ਜ਼ਮਾਨੇ ‘ਚ ਸ਼ਾਇਰ ਹੋਣ ਦਾ ਜ਼ਬਰਦਸਤੀ ਤਗਮਾ ਲਵਾ ਲੈਂਦਾ ਹੈ।
ਮਾਂ ‘ਤੇ ਕਹੀ ਤੁਹਾਡੀ ਸ਼ਾਇਰੀ ਨੂੰ ਜਦੋਂ ਕੋਈ ਸੁਣਦਾ ਹੈ ਤਾਂ ਭਾਵੁਕ ਹੋ ਜਾਂਦਾ ਹੈ?
2015 ‘ਚ ਮੇਰੀ ਮਾਂ ਦੇ ਦੇਹਾਂਤ ਦੇ ਦੁਜੇ ਦਿਨ ਸੋਨੀਆ ਗਾਂਧੀ ਦਾ ਫੋਨ ਆਇਆ ਬੋਲੀ ਮੁਨੱਵਰ ਮੈਂ ਤੁਹਾਡੇ ਘਰ ਆਉਣਾ ਚਾਹੁੰਦੀ ਹਾਂ ਮੈਂ ਕਿਹਾ, ਆ ਜਾਓ ਸੋਨੀਆ ਜੀ ਆਏ, ਅਤੇ ਮੈਨੂੰ ਬੋਲੇ, ਤੁਸੀਂ ਮਾਂ ਦੇ ਨਾਂਅ ‘ਤੇ ਲੋਕਾਂ ਨੂੰ ਸਾਰੀ ਉਮਰ ਭਾਵੁਕ ਕਰਦੇ ਆਏ ਹੋ, ਅੱਜ ਖੁਦ ਨਾਰਮਲ ਤਰੀਕੇ ਨਾਲ ਬੈਠੇ ਹੋ ਮੈਂ ਉਨ੍ਹਾਂ ਨੂੰ ਕਿਹਾ, ਮੈਡਮ ਆਪਣਾ ਦਰਦ ਲੁਕਾਉਣ ਦਾ ਸਭ ਤੋਂ ਮੁਕੰਮਲ ਤਰੀਕਾ, ਹੱਸਦੇ ਰਹਿਣਾ ਹੀ ਹੁੰਦਾ ਹੈ ਦਰਅਸਲ, ਮਾਂ ‘ਤੇ ਕਹੇ ਸ਼ਬਦਾਂ ਨੂੰ ਸੁਣਨ ਤੋਂ ਜ਼ਿਆਦਾ ਸਮਝਣ ਦੀ ਜ਼ਰੂਰਤ ਹੈ ਮੈਂ ਪੂਰੀ ਦੁਨੀਆ ‘ਚ ਜਿੱਥੇ ਵੀ ਜਾਂਦਾ ਹਾਂ, ਲੋਕ ਇਨ੍ਹਾਂ ਲਾਈਨਾਂ ਨੂੰ ਸੁਣਦੇ ਅਤੇ ਫਰਮਾਇਸ਼ਾਂ ਕਰਦੇ ਹਨ ਇੱਕ ਵਾਰ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਵੀ ਮੈਨੂੰ ਕਿਹਾ ਸੀ ਕਿ ਮੁਨੱਵਰ ਤੁਹਾਡੀ ਮਮਤਾ ‘ਤੇ ਲਿਖੀ ਸ਼ਾਇਰੀ ਨੇ ਵਿੱਛੜੇ ਬੇਟਿਆਂ ਨੂੰ ਮਾਂ ਦੇ ਕਰੀਬ ਲਿਆ ਦਿੱਤਾ ਉਨ੍ਹਾਂ ਦੇ ਇਹ ਸ਼ਬਦ ਅੱਜ ਵੀ ਮੈਨੂੰ ਪ੍ਰੇਰਣਾ ਦੇਣ ਦਾ ਕੰਮ ਕਰਦੇ ਹਨ।
ਸ਼ਾਇਰਾਂ ਨੇ ਹੁਣ ਆਪਣੀਆਂ ਫੀਸਾਂ ਵੀ ਤੈਅ ਕਰ ਦਿੱਤੀਆਂ ਹਨ?
-ਆਪਣੀਆਂ ਕੀਮਤਾਂ ਤਵਾਇਫ਼ਾਂ ਲਾਉਂਦੀਆਂ ਹਨ ਕੋਈ ਸ਼ਾਇਰ ਆਪਣੀ ਕੀਮਤ ਨਹੀਂ ਤੈਅ ਕਰੇਗਾ ਕਿਉਂਕਿ ਸ਼ਾਇਰੀ ਦੇ ਸ਼ਬਦ ਬਹੁਮੁੱਲੇ ਹੁੰਦੇ ਹਨ ਜੇਕਰ ਕੋਈ ਅਜਿਹਾ ਕਰਦਾ ਹੈ, ਮੇਰੀ ਨਜ਼ਰ ‘ਚ ਉਹ ਸ਼ਾਇਰ ਨਹੀਂ ਹੈ ਮੈਂ ਅੱਜ ਤੱਕ ਕਿਸੇ ਤੋਂ ਕੁਝ ਨਹੀਂ ਮੰਗਿਆ ਪਰੰਪਰਾਗਤ ਪਹਿਲੀ ਸ਼ਾਇਰੀ ਦਾ ਮੰਚ ਮੈਂ ਉੱਤਰ ਪ੍ਰਦੇਸ਼ ਦੇ ਬਾਰਾਬੰਕੀ ਜਿਲ੍ਹੇ ‘ਚ ਸਾਂਝਾ ਕੀਤਾ ਸੀ ਜਿੱਥੇ 300 ਰੁਪਏ ਮਿਲੇ ਸਨ ਉਸ ਤੋਂ ਬਾਅਦ ਲੋਕ ਲੱਖਾਂ ‘ਚ ਦੇਣ ਲੱਗੇ ਦੁਬਈ ‘ਚ ਇਹ ਅੰਕੜਾ ਕਰੋੜਾਂ ‘ਚ ਜਾਂਦਾ ਹੈ ਮੈਂ ਇਸ ਰਕਮ ਨੂੰ ਮਿਹਨਤਾਨੇ ਦੇ ਰੂਪ ‘ਚ ਦੇਖਦਾ ਹਾਂ ਪਰ ਅੱਜ ਤੱਕ ਆਪਣੀ ਬੋਲੀ ਨਹੀਂ ਲਾਈ।
ਤੁਹਾਡਾ ਸਾਹਿਤਕ ਖੇਤਰ ‘ਚ ਕਿਵੇਂ ਆਉਣਾ ਹੋਇਆ?
-ਜਨਾਬ, ਕੋਈ ਸੱਤ-ਅੱਠ ਸਾਲ ਦੀ ਉਮਰ ਹੋਵੇਗੀ, ਵਾਲਿਦ ਸਾਹਿਬ ਰਾਇਬਰੇਲੀ ਤੋਂ ਕਲਕੱਤਾ ਚਲੇ ਗਏ ਸਨ ਜਿੱਥੇ ਉਨ੍ਹਾਂ ਨੇ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਮੈਨੂੰ ਵੀ ਲਾ ਦਿੱਤਾ ਪਰ ਮੇਰਾ ਮਨ ਨਹੀਂ ਲੱਗਦਾ ਸੀ ਵਾਲਿਦ ਦੀ ਇੱਛਾ ਦੇ ਉਲਟ ਮੈਂ ਡਰਾਮਾ ਸ਼ੁਰੂ ਕੀਤਾ ਉਸ ਸਮੇਂ ਅਲਕਾ ਯਾਗਨਿਕ ਅਤੇ ਕੁਮਾਰ ਸਾਨੂ ਸਟੇਜਾਂ ‘ਤੇ ਗਾਉਂਦੇ ਸਨ ਅਜਿਹੇ ਲੋਕਾਂ ਦੀ ਸੰਗਤ ‘ਚ ਆ ਕੇ ਮੈਂ ਲਿਖਣਾ-ਪੜ੍ਹਨਾ ਸ਼ੁਰੂ ਕੀਤਾ ਇਸ ਲਈ ਇੱਧਰ-ਉੱਧਰ ਆਉਣਾ-ਜਾਣਾ ਸ਼ੁਰੂ ਹੋਇਆ ਉਦੋਂ ਲੋਕ ਮੈਨੂੰ ਗਲਤ ਨਜ਼ਰਾਂ ਨਾਲ ਵੀ ਦੇਖਣ ਲੱਗੇ ਉਸ ਸਮੇਂ ਅੱਤਵਾਦ ਦਾ ਦੌਰ ਸ਼ੁਰੂ ਹੀ ਹੋਇਆ ਸੀ ਮੈਨੂੰ ਲੋਕ ਨਕਸਲੀ ਸਮਝਣ ਲੱਗੇ ਬੰਗਾਲ ਸਰਕਾਰ ਦੀ ਲਿਸਟ ‘ਚ ਮੇਰਾ ਨਾਂਅ ਨਕਸਲੀ ਦੇ ਰੂਪ ‘ਚ ਦਰਜ ਹੋ ਗਿਆ ਕਈ ਵਾਂਟੇਡ ਨਕਸਲੀਆਂ ਨੂੰ ਗੋਲੀ ਮਾਰਨ ਦੇ ਆਦੇਸ਼ ਦਿੱਤੇ ਗਏ, ਉਨ੍ਹਾਂ ‘ਚ ਮੇਰਾ ਨਾਂਅ ਵੀ ਸ਼ਾਮਲ ਸੀ ਪਰ ਕਈ ਦਿਨਾਂ ਬਾਅਦ ਇਹ ਗਲਤਫ਼ਹਿਮੀ ਦੂਰ ਹੋਈ ਕਿ ਮੈਂ ਨਕਸਲੀ ਨਹੀਂ, ਸਗੋਂ ਆਰਟਿਸਟ ਹਾਂ ਫਿਰ ਕਿਤੇ ਜਾ ਕੇ ਖਹਿੜਾ ਛੁੱਟਿਆ।
ਤੁਸੀਂ ਈਦ ‘ਤੇ ਨਵੇਂ ਕੱਪੜੇ ਨਹੀਂ ਪਹਿਨਦੇ, ਕਿਉਂ?
-ਕੋਲਕਾਤਾ ‘ਚ ਜਦੋਂ ਅਸੀਂ ਰਹਿੰਦੇ ਸੀ ਉਮਰ ਕੋਈ 15 ਸਾਲ ਦੇ ਨੇੜੇ-ਤੇੜੇ ਹੋਵੇਗੀ ਈਦ ਵਾਲੇ ਦਿਨ ਵਾਲਿਦ ਸਾਹਿਬ ਨੇ ਨਵਾਂ ਸੂਟ ਲੈ ਕੇ ਦਿੱਤਾ ਸੀ ਉਦੋਂ ਕੁਝ ਅਜਿਹਾ ਹੋਇਆ, ਲੋਕਾਂ ਨੇ ਸੋਚਿਆ ਕਿ ਮੇਰੇ ਕੋਲ ਐਨੇ ਪੈਸੇ ਕਿੱਥੋਂ ਆਏ ਕਿਤੇ ਕੋਈ ਗਲਤ ਗਤੀਵਿਧੀਆਂ ‘ਚ ਤਾਂ ਸ਼ਾਮਲ ਨਹੀਂ ਹਾਂ ਨਕਸਲੀ ਮੈਨੂੰ ਉਂਜ ਹੀ ਲੋਕ ਸਮਝਣ ਲੱਗੇ ਸਨ ਉਸ ਦਿਨ ਤੋਂ ਤੈਅ ਕੀਤਾ ਕਿ ਈਦ ਵਾਲੇ ਦਿਨ ਨਵੇਂ ਕੱਪੜੇ ਨਹੀਂ ਪਵਾਂਗਾ ਉਦੋਂ ਤੋਂ ਅੱਜ ਤੱਕ ਮੈਂ ਈਦ ਵਾਲੇ ਦਿਨ ਨਵੇਂ ਕੱਪੜੇ ਨਹੀਂ ਪਹਿਨੇ।
ਉਸਤਾਦਾਂ ਦਾ ਹੁਣ ਪਹਿਲਾਂ ਵਰਗਾ ਮਾਣ-ਸਨਮਾਨ ਨਹੀਂ ਰਿਹਾ?
ਪਹਿਲਾਂ ਵੱਡਿਆਂ ਦਾ ਆਦਰ-ਸਨਮਾਨ ਦਿਲੋਂ ਕੀਤਾ ਜਾਂਦਾ ਸੀ ਜੋ ਉਸਤਾਦ ਕਹਿੰਦੇ ਸਨ ਉਸ ਦਾ ਪਾਲਣ ਕੀਤਾ ਜਾਂਦਾ ਸੀ ਉਸਤਾਦਾਂ ਤੋਂ ਜੋ ਸਿੱਖ ਜਾਂਦਾ ਸੀ, ਉਹ ਹਿੰਦੁਸਤਾਨੀ ਉਸਤਾਦੀ ਪਰੰਪਰਾ ਦਾ ਹਿੱਸਾ ਮੰਨਿਆ ਜਾਂਦਾ ਸੀ ਇਸਦਾ ਸਭ ਤੋਂ ਵੱਡਾ ਉਦਾਹਰਨ ਗੁਰੂ ਦ੍ਰੋਣਾਚਾਰੀਆ ਨੂੰ ਏਕਲਾਵਿਆ ਵੱਲੋਂ ਦਿੱਤੀ ਗਈ ਗੁਰੂ ਦੱਖਣਾ ਹੈ ਲੇਖਣ-ਸਾਹਿਤ ਲਈ ਸੰਸਕਾਰਾਂ ‘ਚ ਢਲਣਾ ਹੁੰਦਾ ਸੀ, ਪਰ ਹੁਣ Àਸਤਾਦ ਘੱਟ, ਸ਼ਾਗਿਰਦ ਜ਼ਿਆਦਾ ਪੈਦਾ ਹੋ ਰਹੇ ਹਨ ਇਸ ਲਈ ਉਸਤਾਦਾਂ ਦੀ ਜ਼ਰੂਰਤ ਕਿਸੇ ਨੂੰ ਨਹੀਂ!
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।