ਇਟਾਵਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਇਟਾਵਾ ਦੇ ਬਕੇਬਰ ਖੇਤਰ ‘ਚ ਸਸਕਾਰ ਦੌਰਾਨ ਵਿਅਕਤੀਆਂ ‘ਤੇ ਮਧੂ ਮੱਖੀਆਂ ਨੈ ਹਮਲਾ ਕਰ ਦਿੱਤਾ ਜਿਸ ‘ਚ ਲਗਭਗ 60 ਵਿਅਕਤੀ ਜਖ਼ਮੀ ਹੋ ਗਏ ਮਧੂ ਮਖੱੀਆਂ ਦੇ ਹਮਲੇ ਕਾਰਨ ਲਗਭਗ ਇੱਕ ਘੰਟੇ ਦੀ ਦੇਰੀ ਨਾਲ ਅੰਤਿਮ ਸਸਕਾਰ ਦਾ ਪ੍ਰੋਗਰਾਮ ਹੋ ਸਕਿਆ ਚਸ਼ਮਦੀਦਾਂ ਅਨੁਸਾਰ ਬਕੇਬਰ ਕਸਬੇ ਦੇ ਪਟੇਲਨਗਰ ਮੋਹਾਲ ਨਿਵਾਸੀ ਭਾਰਤ ਵਿਕਾਸ ਪ੍ਰੀਸ਼ਦ ਦੇ ਸਕੱਤਰ ਅਨਿਰੂਧ ਚਤੁਰਵੇਦੀ ਦੇ 98 ਸਾਲਾ ਪਿਤਾ ਜਬਰ ਚਤੁਰਵੇਦੀ ਦਾ ਕੱਲ੍ਹ ਦੇਰ ਦੇਹਾਂਤ ਹੋ ਗਿਆ ਸੀ।
ਸਵੇਰੇ ਉਨ੍ਹਾਂ ਦਾ ਸਸਕਾਰ ਨੇੜੇ ਹੀ ਕਰਨ ਦੀ ਤਿਆਰੀ ਸੀ ਸਸਕਾਰ ‘ਚ ਕਸਬੇ ਦੇ ਕਈ ਪਤਵੰਤੇ ਵਿਅਕਤੀ ਸ਼ਾਮਲ ਸਨ ਸਸਕਾਰ ਵਾਲੀ ਜਗ੍ਹਾਂ ‘ਤੇ ਲਾਸ਼ ਨੂੰ ਰੱਖ ਕੇ ਅੰਤਿਮ ਸਸਕਾਰ ਕਰਨ ਦੀ ਤਿਆਰੀ ਹੋ ਰਹੀ ਸੀ ਕਿ ਅਚਾਨਕ ਮੱਧੂ ਮੱਖੀਆਂ ਦਾ ਝੁੰਡ ਲੋਕਾਂ ‘ਤੇ ਟੁੱਟ ਪਿਆ ਮਧੂ ਮੱਖੀਆਂ ਦੇ ਹਮਲੇ ਕਾਰਨ ਸਸਕਾਰ ਵਾਲੀ ਜਗ੍ਹਾ ‘ਤੇ ਭਾਜੜ ਪੈ ਗਈ ਲੋਕ ਲਾਸ਼ ਨੂੰ ਛੱਡ ਕੇ ਭੱਜ ਗਏ।
ਮਧੂ ਮੱਖੀਆਂ ਦੇ ਇਸ ਹਮਲੇ ‘ਚ ਸਭ ਤੋਂ ਸ਼ਿਕਾਰ ਜਨਤਾ ਵਿਦਿਆਲਾਇ ਇੰਟਰ ਕਾਲਜ ਦੇ ਬੁਲਾਰੇ ਸ੍ਰੀ ਨਰੇਸ਼ ਸ਼ਰਮਾ, ਸਾਬਕਾ ਸਭਾਸਦ ਨਵਲ ਪਾਠਕ, ਮਹਿੰਦਰ ਤਿਵਾੜੀ, ਅਸ਼ੋਕ ਮਿਸ਼ਰਾ, ਵੱਡੇ ਸ਼ਰਮਾ, ਰਾਕੇਸ਼, ਅਨਿਰੂਧ ਚਤੁਰਵੇਦੀ, ਬਾਬੂ ਤਿਵਾੜੀ, ਸੁਰੇਸ਼ ਮਿਸ਼ਰਾ, ਅਭੈ, ਰਾਮ ਸਿੰਘ ਚਤੁਰਵੇਦੀ, ਦਰੋਗਾ ਸ਼ਰਮਾ ਆਲੋਕ ਸਮੇਤ ਲਗਭਗ 60 ਵਿਅਕਤੀ ਜਖ਼ਮੀ ਹੋ ਗਏ ਕਈ ਵਿਅਕਤੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਜਦੋਂਕਿ ਕਈ ਵਿਅਕਤੀ ਭਾਜੜ ਕਾਰਨ ਜਖ਼ਮੀ ਹੋ ਗਏ।