ਸਾਡੇ ਨਾਲ ਸ਼ਾਮਲ

Follow us

15.4 C
Chandigarh
Sunday, February 1, 2026
More
    Home ਵਿਚਾਰ ਪ੍ਰੇਰਨਾ ਤਿਣਕਾ ਪਾ ਕੇ ਬ...

    ਤਿਣਕਾ ਪਾ ਕੇ ਬਣ ਗਿਆ ਹਿੱਸੇਦਾਰ

    Partnership Sachkahoon

    ਤਿਣਕਾ ਪਾ ਕੇ ਬਣ ਗਿਆ ਹਿੱਸੇਦਾਰ

    ਇੱਕ ਬਾਣੀਏ ਤੇ ਤਰਖ਼ਾਣ ਨੇ ਮਿਲ ਕੇ ਖੇਤੀ ਕਰਨ ਦੀ ਧਾਰੀ ਤੇ ਇੱਕ ਖੂਹ ਪੁੱਟਿਆ ਖੂਹ ’ਚ ਹਲਟ ਲਾਉਣ ਦਾ ਫ਼ੈਸਲਾ ਹੋਇਆ ਤਰਖ਼ਾਣ ਹਲਟ ਬਣਾਉਦਾ ਸੀ, ਬਾਣੀਆ ਸਮਾਨ ਲੈ ਕੇ ਆਉਦਾ ਸੀ ਜਦੋਂ ਹਲਟ ਲੱਗ ਗਿਆ ਤਾਂ ਬਾਣੀਆ ਬੋਲਿਆ, ‘ਹੁਣ ਤਾਂ ਕੁਝ ਨਹੀਂ ਲੱਗਣਾ?’ ਤਰਖ਼ਾਣ ਬਹੁਤ ਚਲਾਕ ਸੀ, ‘ਬੋਲਿਆ, ਅਜੇ ਤਾਂ ਇੱਕ ਸੌ ਇੱਕ ਲੱਕੜ ਹੋਰ ਲੱਗੇਗੀ’ ਬਾਣੀਆ ਸੁਣ ਕੇ ਘਬਰਾ ਗਿਆ ਹਿੱਸੇਦਾਰੀ ਛੱਡ ਕੇ ਘਰ ਚਲਾ ਗਿਆ ਉੱਥੇ ਤਰਖ਼ਾਣ ਨੇ ਇੱਕ ਸੌ ਇੱਕ ਲੱਕੜਾਂ ਲਾ ਲਈਆਂ ਤੇ ਖੇਤੀ ਸ਼ੁਰੂ ਕਰ ਦਿੱਤੀ ਲੱਕੜਾਂ ਹਲਟ ਦੀ ਮਾਲ੍ਹ ’ਚ ਲੱਗਦੀਆਂ ਸਨ, ਜੋ ਛੋਟੀਆਂ-ਛੋਟੀਆਂ ਹੁੰਦੀਆਂ ਹਨ ਇੱਕ ਦਿਨ ਬਾਣੀਆ ਫਿਰ ਆਇਆ ਤੇ ਹਲਟ ਚਲਦਾ ਦੇਖ ਕੇ ਉਸ ਨੇ ਪੁੱਛਿਆ, ‘ਕਿੱਥੇ ਲੱਗੀਆਂ ਹਨ ਉਹ ਇੱਕ ਸੌ ਇੱਕ ਲੱਕੜਾਂ?’ ਤਰਖ਼ਾਣ ਨੇ ਦਿਖਾ ਦਿੱਤੀਆਂ ਬਾਣੀਆ ਉਸ ਦੀ ਚਲਾਕੀ ਸਮਝ ਗਿਆ ਫਿਰ ਅਣਜਾਣ ਬਣ ਕੇ ਬੋਲਿਆ, ‘ਕਿਉ ਦਾਦਾ, ਹਲਟ ਦੀਆਂ ਇਨ੍ਹਾਂ ਬਾਲਟੀਆਂ ’ਚ ਪਾਣੀ ਕੌਣ ਭਰਦਾ ਹੋਵੇਗਾ?’

    ਤਰਖ਼ਾਣ ਗੁੱਸੇ ਨਾਲ ਬੋਲਿਆ, ‘ਤੇਰਾ ਪਿਓ’ ਬਾਣੀਏ ਨੇ ਫਿਰ ਨਿਮਰਤਾ ਨਾਲ ਪੁੱਛਿਆ, ‘ਉਸ ਨੂੰ ਹੇਠਾਂ ਠੰਢ ਲੱਗਦੀ ਹੋਵੇਗੀ?’ ਤਰਖ਼ਾਣ ਬੋਲਿਆ, ‘ਤਾਂ ਪਾ ਆਪਣਾ ਕੰਬਲ’ ਉੱਥੇ ਕੁਝ ਹੋਰ ਲੋਕ ਖੜ੍ਹੇ ਸਨ, ਉਨ੍ਹਾਂ ਨੂੰ ਦਿਖਾ ਕੇ ਤੇ ਗਵਾਹ ਬਣਾ ਕੇ ਬਾਣੀਏ ਨੇ ਆਪਣਾ ਕੰਬਲ ਖੂਹ ’ਚ ਪਾ ਦਿੱਤਾ ਜਦੋਂ ਫ਼ਸਲ ਪੱਕ ਗਈ ਤਾਂ ਬਾਣੀਆ ਫਿਰ ਆਇਆ ਤੇ ਬੋਲਿਆ, ‘‘ਮੇਰਾ ਹਿੱਸਾ ਦਿਓ’’ ‘ਕਿਸ ਗੱਲ ਦਾ ਹਿੱਸਾ?’ ਤਰਖ਼ਾਣ ਨੇ ਗੁੱਸੇ ਨਾਲ ਪੁੱਛਿਆ ਬਾਣੀਆ ਗਵਾਹਾਂ ਨੂੰ ਬੁਲਾ ਲਿਆਇਆ ਤੇ ਉਨ੍ਹਾਂ ਤੋਂ ਪੁੱਛਣ ਲੱਗਾ, ‘‘ਮੇਰਾ ਪਿਓ ਹਲਟ ਦੀਆਂ ਬਾਲਟੀਆਂ ’ਚ ਪਾਣੀ ਭਰਦਾ ਰਿਹਾ ਹੈ ਕਿ ਨਹੀਂ? ਮੈਂ ਉਸ ਲਈ ਕੰਬਲ ਪਾਇਆ ਸੀ ਕਿ ਨਹੀਂ?’’ ਗਵਾਹਾਂ ਨੇ ਹਾਮੀ ਭਰ ਦਿੱਤੀ ਇਸ ਤਰ੍ਹਾਂ ਤਰਖ਼ਾਣ ਨੂੰ ਫ਼ਸਲ ਦਾ ਅੱਧਾ ਹਿੱਸਾ ਬਾਣੀਏ ਨੂੰ ਦੇਣਾ ਪਿਆ ਤੇ ਉਦੋਂ ਤੋਂ ਇਹ ਕਹਾਵਤ ਪ੍ਰਚੱਲਤ ਹੋ ਗਈ, ‘ਦਾਲ ’ਚ ਇੱਕ ਤਿਣਕਾ ਪਾਇਆ ਤੇ ਬਣ ਗਿਆ ਹਿੱਸੇਦਾਰ’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here