ਕੁਝ ਜ਼ਰੂਰੀ ਨੁਕਤੇ
ਪਾਣੀ ਦੇ ਉਪਲੱਬਧ ਸੋਮਿਆਂ ਦੀ 85% ਤੋਂ ਵੱਧ ਖੇਤੀਬਾੜੀ ਵਿੱਚ ਵਰਤੋਂ ਹੁੰਦੀ ਹੈ ਸਿੰਚਾਈ ਲਈ ਵਰਤੇ ਪਾਣੀ ਦਾ 75% ਤੋਂ ਵੱਧ ਹਿੱਸਾ ਜ਼ਮੀਨ ਹੇਠਲਾ ਪਾਣੀ ਪੂਰਾ ਕਰਦਾ ਹੈ ਸਾਡੇ ਪਾਣੀ ਦੇ ਸੋਮੇ ਸੀਮਤ ਹਨ ਇਨ੍ਹਾਂ ਦੀ ਯੁਕਤੀ ਨਾਲ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ, ਜੋ ਕਿ ਖੇਤੀ ਪੱਧਰ ‘ਤੇ ਬਹੁਤ ਸਾਰੀਆਂ ਤਕਨੀਕਾਂ ਅਪਣਾਉਣ ਰਾਹੀਂ ਵਧਾਈ ਜਾ ਸਕਦੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਖੇਤੀ ਵਿੱਚ ਪਾਣੀ ਦੀ ਸੁਚੱਜੀ ਵਰਤੋਂ ਵਾਸਤੇ ਹੇਠ ਲਿਖੇ ਕੁਝ ਜ਼ਰੂਰੀ ਨੁਕਤੇ ਵਿਕਸਿਤ ਕੀਤੇ ਹਨ:-
ਲੇਜ਼ਰ ਲੈਵਲਿੰਗ:
ਅੱਜ-ਕੱਲ੍ਹ ਪੰਜਾਬ ਵਿੱਚ ਲੇਜ਼ਰ ਲੈਵਲਰ ਖੇਤਾਂ ਨੂੰ ਪੱਧਰ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ ਇਸ ਤਕਨੀਕ ਨਾਲ ਕੀਤੇ ਤਜ਼ਰਬਿਆਂ ਤੋਂ ਪਤਾ ਲੱਗਦਾ ਹੈ ਕਿ ਲੇਜ਼ਰ ਲੈਵਲਰ (ਕੰਪਿਊਟਰ ਕਰਾਹੇ) ਨਾਲ 25-30 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਹੁੰਦੀ ਹੈ ਇੱਕ ਏਕੜ ਖੇਤ ਨੂੰ ਪੱਧਰ ਕਰਨ ਲਈ 1-2 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਲੇਜ਼ਰ ਲੈਵਲਿੰਗ ਦੀ ਅਨੁਮਾਨਤ ਲਾਗਤ 500-600 ਰੁਪਏ ਪ੍ਰਤੀ ਘੰਟਾ ਹੈ ਇਸਦੀ ਵਰਤੋਂ ਨਾਲ ਖੇਤ ਵਿੱਚ ਪਾਣੀ ਇੱਕੋ-ਜਿਹਾ ਲੱਗਦਾ ਹੈ, ਨਦੀਨ ਘੱਟ ਪੈਦਾ ਹੁੰਦੇ ਹਨ ਖਾਦ ਵੀ ਬਰਾਬਰ ਪੈਂਦੀ ਹੈ, ਜਿਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ
ਸਿੰਚਾਈ ਦਾ ਨੇਮ:
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਵੱਖ-ਵੱਖ ਫਸਲਾਂ ਲਈ ਸਿੰਚਾਈ ਦਾ ਨੇਮ ਵਿਕਸਿਤ ਕੀਤਾ ਹੈ ਝੋਨੇ ਲਈ 2 ਦਿਨਾਂ ਦੇ ਅੰਤਰਾਲ ਬਾਅਦ ਪਾਣੀ ਲਾਉਣ ਨਾਲ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਤੇ 8 ਸਿੰਚਾਈਆਂ ਬਚਦੀਆਂ ਹਨ ਇਸ ਤੋਂ ਇਲਾਵਾ ਝੋਨੇ ਦੀ ਸਿੰਚਾਈ ਵਾਸਤੇ ਟੈਂਸ਼ੀਓਮੀਟਰ ਦੀ ਵਰਤੋਂ ਨਾਲ 20-25% ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਕਣਕ ਵਿੱਚ 2 ਸਿੰਚਾਈਆਂ ਬਚ ਸਕਦੀਆਂ ਹਨ ਦੇਰ ਨਾਲ ਝੋਨਾ ਲਾਉਣ ਨਾਲ 3 ਲੱਖ ਹੈਕ-ਮੀਟਰ ਪਾਣੀ ਬਚਾ ਸਕਦੇ ਹਾਂ ਜਿਸ ਨਾਲ ਜ਼ਮੀਨ ਹੇਠਲੇ ਪਾਣੀ ਦੇ ਘਟਦੇ ਪੱਧਰ ਨੂੰ 3 ਸੈਂਟੀਮੀਟਰ ਤੱਕ ਘਟਾਇਆ ਜਾ ਸਕਦਾ ਹੈ
ਖਾਲੀਆਂ ਵਿੱਚ ਸਿੰਚਾਈ:
ਇਹ ਤਕਨੀਕ ਵੱਟਾਂ ‘ਤੇ ਲਾਈਆਂ ਜਾਣ ਵਾਲੀਆਂ ਫ਼ਸਲਾਂ ਲਈ ਲਾਭਦਾਇਕ ਹੈ ਇਸ ਨਾਲ ਖੁੱਲ੍ਹੇ ਪਾਣੀ ਨਾਲੋਂ ਬਿਨਾ ਝਾੜ ਦੇ ਨੁਕਸਾਨ ਦੇ 20-25% ਪਾਣੀ ਦੀ ਬੱਚਤ ਹੋ ਜਾਂਦੀ ਹੈ ਇਹ ਤਰੀਕਾ ਭਾਰੀ ਮਿੱਟੀ ਵਾਲੇ ਇਲਾਕਿਆਂ ਲਈ ਠੀਕ ਹੈ
ਫੁਹਾਰਾ ਸਿੰਚਾਈ:
ਇਹ ਤਕਨੀਕ ਊਬੜ-ਖਾਬੜ ਜ਼ਮੀਨ, ਰੇਤਲੀ ਜਾਂ ਚੀਕਣੀ ਮਿੱਟੀ ਵਾਲੀ ਜ਼ਮੀਨ ਲਈ ਲਾਭਦਾਇਕ ਹੈ ਫੁਹਾਰਾ ਸਿੰਚਾਈ, ਸਿਆੜ ਵਿੱਚ ਸਿੰਚਾਈ ਕਰਨ ਨਾਲੋਂ 1.5 ਗੁਣਾ ਕੁਸ਼ਲ ਹੈ
ਤੁਪਕਾ ਸਿੰਚਾਈ:
ਤੁਪਕਾ ਸਿੰਚਾਈ ਪ੍ਰਣਾਲੀ ਦੀ ਕੁਸ਼ਲਤਾ 90% ਹੈ ਇਹ ਤਕਨੀਕ ਹਰ ਤਰ੍ਹਾਂ ਦੀ ਫਸਲ ਲਈ ਵਰਤੀ ਜਾ ਸਕਦੀ ਹੈ ਇਸ ਤਕਨੀਕ ਨਾਲ ਪਾਣੀ ਦੀ ਬੱਚਤ ਦੇ ਨਾਲ-ਨਾਲ ਖਾਦ ਦੀ ਵੀ ਬੱਚਤ ਹੁੰਦੀ ਹੈ ਤੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ ਤੁਪਕਾ ਸਿੰਚਾਈ ਪ੍ਰਣਾਲੀ ਫਸਲਾਂ, ਸਬਜ਼ੀਆਂ, ਫਲਾਂ ਅਤੇ ਫੁੱਲਾਂ ਲਈ ਵਰਤੀ ਜਾ ਸਕਦੀ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਸ ਤਕਨੀਕ ਦੀ ਕਣਕ, ਮੱਕੀ, ਪਿਆਜ਼, ਕਿੰਨੂ, ਆਲੂ ਅਤੇ ਮਿਰਚਾਂ ਲਈ ਸਿਫਾਰਿਸ਼ ਕੀਤੀ ਹੈ, ਫਰਟੀਗੇਸ਼ਨ ਯਾਨੀ ਸਿੰਚਾਈ ਦੇ ਨਾਲ ਹੀ ਖਾਦ ਪਾਉਣਾ ਇਸ ਤਕਨੀਕ ਦੀ ਇੱਕ ਹੋਰ ਮਹੱਤਤਾ ਹੈ
ਵਰਖਾ ਦੇ ਪਾਣੀ ਨੂੰ ਸੰਭਾਲਣਾ:
ਵਰਖਾ ਦੇ ਪਾਣੀ ਨੂੰ ਸੰਭਾਲਣਾ ਇੱਕ ਆਸਾਨ ਅਤੇ ਕਿਫ਼ਾਇਤੀ ਤਕਨੀਕ ਹੈ ਇਸ ਨਾਲ ਨਾ ਸਿਰਫ਼ ਜ਼ਮੀਨ ਹੇਠਲੇ ਪਾਣੀ ਦੀ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਬਲਕਿ ਘਟਦੇ ਪਾਣੀ ਦਾ ਪੱਧਰ ਵੀ ਪਤਾ ਲੱਗਦਾ ਹੈ ਪਾਣੀ ਇੱਕ ਜਗ੍ਹਾ ਇਕੱਠਾ ਨਹੀਂ ਹੁੰਦਾ, ਜਿਸ ਨਾਲ ਸੜਕਾਂ ਖਰਾਬ ਨਹੀਂ ਹੁੰਦੀਆਂ ਅਤੇ ਮੱਛਰ ਵੀ ਪੈਦਾ ਨਹੀਂ ਹੁੰਦੇ 1 ਸੈਂਟੀਮੀਟਰ ਮੀਂਹ ਨਾਲ 100 ਵਰਗ ਮੀਟਰ ਛੱਤ ਦੇ ਖੇਤਰਫਲ ਵਿੱਚੋਂ 1000 ਲੀਟਰ ਪਾਣੀ ਬਚਾਇਆ ਜਾ ਸਕਦਾ ਹੈ
ਕਿਆਰੇ ਦਾ ਆਕਾਰ:
ਕਣਕ ਪੰਜਾਬ ਦੀ ਮੁੱਖ ਫਸਲ ਹੈ ਇਸਦੀ ਸਿੰਚਾਈ ਲਈ ਕਿਸਾਨ ਬਾਰਡਰ ਸਿੰਚਾਈ ਤਕਨੀਕ ਅਪਣਾਉਂਦਾ ਹੈ ਜਿਸ ਨਾਲ ਪਾਣੀ ਦੀ ਕੁਸ਼ਲਤਾ ਘਟਦੀ ਹੈ ਪਾਣੀ ਦੀ ਉਪਲੱਬਧਤਾ ਮੁਤਾਬਕ ਫ਼ਸਲ ਦਾ ਉਤਪਾਦਨ ਵਧਾਉਣ ਲਈ ਖੇਤ ਦੇ ਆਕਾਰ ਨੂੰ ਬਦਲਣਾ ਸੰਭਵ ਹੈ ਤਾਂ ਜੋ ਪਾਣੀ ਦੀ ਵਰਤੋਂ ਪ੍ਰਭਾਵੀ ਹੋ ਸਕੇ ਝੋਨੇ ਲਈ ਖੇਤ ਪੱਧਰ ਅਤੇ ਇੱਕ ਏਕੜ ਨੂੰ 2 ਬਰਾਬਰ ਹਿੱਸਿਆਂ ਵਿੱਚ ਵੰਡਣਾ ਹੈ
ਡਾਈਕ ਦੀ ਉਚਾਈ ਵਿੱਚ ਵਾਧਾ:
ਮੀਂਹ ਦੇ ਪਾਣੀ ਦੀ ਸੰਭਾਲ ਲਈ ਸਰਵੋਤਮ ਡਾਈਕ ਦੀ ਉਚਾਈ ਦੀ, ਜੋ ਕਿ 17.5 ਸੈਂ.ਮੀ., 22.5 ਸੈਂ.ਮੀ. ਅਤੇ 27.5 ਸੈਂ.ਮੀ. ਲਾਈਟ, ਮੀਡੀਅਮ ਅਤੇ ਹੈਵੀ ਕਿਸਮ ਦੀ ਮਿੱਟੀ ਲਈ ਹੈ, ਦੀ ਸਿਫਾਰਸ਼ ਕੀਤੀ ਗਈ ਹੈ ਇਸ ਨਾਲ ਪਾਣੀ ਦੀ ਵਰਤੋਂ ਘਟਦੀ ਹੈ ਅਤੇ ਜ਼ਮੀਨ ਹੇਠਲੇ ਪਾਣੀ ਦੀ ਸੰਭਾਲ ਹੁੰਦੀ ਹੈ
ਮਲਚਿੰਗ ਰਾਹੀਂ ਪਾਣੀ ਦੀ ਬੱਚਤ:
ਮਲਚਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਫ਼ਸਲ ਨੂੰ ਪਾਣੀ ਦੀ ਲੋੜ ਘਟ ਜਾਂਦੀ ਹੈ, ਝਾੜ ਅਤੇ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ ਇਸ ਤਕਨੀਕ ਵਿੱਚ ਮਿੱਟੀ ਨੂੰ 25 ਮਾਇਕਰੋਨ ਦੀ ਪਲਾਸਟਿਕ ਸ਼ੀਟ ਨਾਲ ਢੱਕਿਆ ਜਾਂਦਾ ਹੈ ਜਿਸਦੇ ਨਾਲ ਵਾਸ਼ਪੀਕਰਨ ਘਟ ਜਾਂਦਾ ਹੈ ਅਤੇ ਥੋੜ੍ਹੀ ਵੱਧ ਗਰਮੀ ਪੈਦਾ ਕਰਨ ਕਰਕੇ ਫਸਲ ਅਗੇਤੀ ਹੋ ਜਾਂਦੀ ਹੈ ਮਲਚ ਦੀ ਵਰਤੋਂ ਨਾਲ ਨਦੀਨ ਮੁਕਤ ਵਾਤਾਵਰਨ ਪੈਦਾ ਹੁੰਦਾ ਹੈ ਤੇ ਗੋਡੀ ਕਰਨ ਦੀ ਮਜ਼ਦੂਰੀ ਵੀ ਬਚਦੀ ਹੈ