ਹਰ ਸਮੇਂ ਤਿਆਰ ਰਹੋ
ਇੱਕ ਰਾਜੇ ਦੇ ਦਰਬਾਰ ‘ਚ ਵਿਰੋਚਨ ਅਤੇ ਮੁਨੀ ਦੋ ਗਾਇਕ ਸਨ ਵਿਰੋਚਨ ਦੀ ਗਾਇਕੀ ਦਾ ਪੂਰਾ ਦਰਬਾਰ ਦੀਵਾਨਾ ਸੀ ਹਰ ਕੋਈ ਉਸ ਨੂੰ ਹੀ ਸੁਣਦਾ ਸੀ ਮੁਨੀ ਨੂੰ ਇਹ ਗੱਲ ਬੁਰੀ ਲੱਗਦੀ ਸੀ ਹੌਲੀ-ਹੌਲੀ ਉਸ ਨੇ ਇਸ ਨੂੰ ਆਪਣੀ ਕਿਸਮਤ ਸਮਝ ਕੇ ਸਮਝੌਤਾ ਕਰ ਲਿਆ ਲਗਾਤਾਰ ਆਪਣੀ ਅਣਦੇਖੀ ਹੁੰੰੰੰੰਦੀ ਦੇਖ ਕੇ ਮੁਨੀ ਨੇ ਆਪਣਾ ਰੋਜ਼ਾਨਾ ਦਾ ਅਭਿਆਸ ਵੀ ਛੱਡ ਦਿੱਤਾ ਉਹ ਰੋਜ਼ ਆਪਣੀ ਕਿਸਮਤ ਅਤੇ ਭਗਵਾਨ ਨੂੰ ਕੋਸਦਾ ਰਹਿੰਦਾ ਇੱਕ ਦਿਨ ਭਗਵਾਨ ਨੇ ਸੋਚਿਆ ਕਿ ਕਿਉਂ ਨਾ ਇਸਦੀ ਸੁਣ ਲਈ ਜਾਵੇ ਇੱਕ ਦਿਨ ਉਹ ਪਰਮਾਤਮਾ ਅੱਗੇ ਆਪਣੀ ਮਾੜੀ ਕਿਸਮਤ ਦਾ ਰੋਣਾ ਰੋ ਰਿਹਾ ਸੀ ਉਦੋਂ ਹੀ ਪਰਮਾਤਮਾ ਪ੍ਰਗਟ ਹੋ ਗਏ ਉਨ੍ਹਾਂ ਪੱਛਿਆ ਕਿ ਮੁਨੀ ਤੂੰ ਕੀ ਚਾਹੁੰਦਾ ਹੈਂ? ਮੁਨੀ ਨੇ ਕਿਹਾ, ” ਮੈਨੂੰ ਵੀ ਵਿਰੋਚਨ ਵਾਂਗ ਦਰਬਾਰ ‘ਚ ਕਿਸੇ ਖਾਸ ਮੌਕੇ ‘ਤੇ ਗਾਉਣ ਦਾ ਮੌਕਾ ਚਾਹੀਦਾ ਹੈ,
ਪਰੰਤੂ ਮੇਰੀ ਕਿਸਮਤ ‘ਚ ਅਜਿਹਾ ਮੌਕਾ ਲਿਖਿਆ ਹੀ ਨਹੀਂ ਹੈ ਪਰਮਾਤਮਾ ਨੇ ਕਿਹਾ, ”ਠੀਕ ਹੈ ਮੈਂ ਤੈਨੂੰ ਇੱਕ ਮੌਕਾ ਦਿੰਦਾ ਹਾਂ ਕੁਝ ਦਿਨਾਂ ਬਾਅਦ ਰਾਜੇ ਦੇ ਦਰਬਾਰ ‘ਚ ਕੁਝ ਦੂਜੇ ਰਾਜੇ ਤੇ ਵਿਦਵਾਨ ਆਏ ਉਨ੍ਹਾਂ ਦੇ ਮਨੋਰੰਜਨ ਲਈ ਵਿਰੋਚਨ ਨੂੰ ਬੁਲਾਇਆ ਗਿਆ ਪਰੰਤੂ ਉਸ ਦਿਨ ਵਿਰੋਚਨ ਦਾ ਗਲ਼ ਖਰਾਬ ਸੀ ਰਾਜਾ ਨੇ ਮੁਨੀ ਨੂੰ ਗਾਉਣ ਦਾ ਆਦੇਸ਼ ਦਿੱਤਾ, ਪਰੰਤੂ ਮੁਨੀ ਤਾਂ ਰਿਆਜ਼ ਨਹੀਂ ਕਰਦਾ ਸੀ, ਇਸ ਕਾਰਨ ਉਹ ਚੰਗਾ ਨਹੀਂ ਗਾ ਸਕਿਆ
ਰਾਜੇ ਨੂੰ ਇਹ ਗੱਲ ਬੁਰੀ ਲੱਗੀ ਉਸਨੇ ਮੁਨੀ ‘ਤੇ ਹਮੇਸ਼ਾ ਗਾਉਣ ‘ਤੇ ਰੋਕ ਲਾ ਦਿੱਤੀ ਦੁਖੀ ਹੋ ਕੇ ਮੁਨੀ ਨੇ ਫਿਰ ਪਰਮਾਤਮਾ ਨੂੰ ਸ਼ਿਕਾਇਤ ਕੀਤੀ ਉਸਨੇ ਕਿਹਾ ਕਿ ਮੌਕਾ ਦੇਣਾ ਸੀ ਤਾਂ ਪਹਿਲਾਂ ਦੱਸ ਤਾਂ ਦੇਣਾ ਸੀ, ਮੈਂ ਥੋੜ੍ਹਾ ਰਿਆਜ਼ ਕਰ ਲੈਂਦਾ ਪਰਮਾਤਮਾ ਹੱਸਣ ਲੱਗੇ ਤੇ ਉਨ੍ਹਾਂ ਨੇ ਸਮਝਾਇਆ ਕਿ ਮੁਨੀ ਜੀਵਨ ‘ਚ ਕੋਈ ਵੀ ਮੌਕਾ ਦੱਸ ਨਹੀਂ ਆਉਂਦਾ, ਕਿਸਮਤ ਕਦੋਂ ਖੁੱਲ੍ਹ ਜਾਵੇ, ਕਦੋਂ ਸਾਨੂੰ ਜੀਵਨ ਦਾ ਸਭ ਤੋਂ ਵੱਡਾ ਮੌਕੇ ਮਿਲ ਜਾਵੇ, ਇਹ ਤੈਅ ਨਹੀਂ ਹੈ ਸਾਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ, ਤੂੰ ਤਾਂ ਆਸ ਹੀ ਛੱਡ ਦਿੱਤੀ, ਰਿਆਜ਼ ਹੀ ਛੱਡ ਦਿੱਤਾ ਇਸ ਲਈ ਅੱਜ ਤੈਨੂੰ ਅਪਮਾਨ ਸਹਿਣਾ ਪਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.