ਆਤਮ ਵਿਸ਼ਵਾਸ ਲਈ ਸਿਮਰਨ ਦੇ ਪੱਕੇ ਬਣੋ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਇਨਸਾਨ ਆਪਣੇ-ਆਪ ’ਚ ਮਸਤ ਰਹਿੰਦਾ ਹੈ ਫਿਰ ਆਪਣੇ ਹੀ ਕੀਤੇ ਕਰਮਾਂ ਕਾਰਨ ਦੁਖੀ ਹੋਣ ਲੱਗਦਾ ਹੈ ਅਤੇ ਦੋਸ਼ ਕਿਸੇ ਨਾ ਕਿਸੇ ਨੂੰ ਦਿੰਦਾ ਰਹਿੰਦਾ ਹੈ ਜੇਕਰ ਜਨਮਾਂ-ਜਨਮਾਂ ਤੋਂ ਆਤਮਾ ਨਾਲ ਜੁੜੇ ਕਰਮਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਮਰਨ ਕਰਨਾ ਹੀ ਪਵੇਗਾ ਮਾਲਕ ਦੇ ਪਿਆਰ-ਮੁਹੱਬਤ ’ਚ ਜੇਕਰ ਤੁਸੀਂ ਤਰੱਕੀ ਕਰਨਾ ਚਾਹੁੰਦੇ ਹੋ ਤਾਂ ਸਿਮਰਨ, ਪਰਮਾਰਥ ਨੂੰ ਗਹਿਣਾ ਬਣਾਉਣਾ ਹੋਵੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਿਮਰਨ ਦੇ ਪੱਕੇ ਬਣਨ ਨਾਲ ਇਨਸਾਨ ਦੇ ਅੰਦਰ ਆਤਮ-ਵਿਸ਼ਵਾਸ ਭਰ ਜਾਂਦਾ ਹੈ ਅਤੇ ਉਸਦੀ ਸਹਿਣਸ਼ਕਤੀ ਬਹੁਤ ਵਧ ਜਾਂਦੀ ਹੈ ਨਹੀਂ ਤਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਨਸਾਨ ਨੂੰ ਤੜਫਾਉਂਦੇ ਰਹਿੰਦੇ ਹਨ, ਵਿਆਕੁਲ ਕਰੀ ਰੱਖਦੇ ਹਨ ਕਦੇ ਕੋਈ ਚੀਜ਼ ਹਾਵੀ ਹੋ ਜਾਂਦੀ ਹੈ ਤੇ ਕਦੇ ਕੁਝ ਹਾਵੀ ਹੋ ਜਾਂਦਾ ਹੈ ਇਨ੍ਹਾਂ ਤੋਂ ਬਚਾਅ ਦਾ ਇੱਕੋ-ਇੱਕ ਉਪਾਅ ਮਾਲਕ ਦਾ ਨਾਮ ਹੈ ਲਗਾਤਾਰ ਅੱਧਾ ਘੰਟਾ ਸਵੇਰੇ-ਸ਼ਾਮ ਸਾਰੀ ਉਮਰ ਸਿਮਰਨ ਕਰਨਾ ਹੈ, ਇਹ ਨਹੀਂ ਕਿ ਪੰਜ-ਸੱਤ ਦਿਨ ਕੀਤਾ ਅਤੇ ਕਹਿਣ ਲੱਗਿਆ ਕਿ ਮੇਰਾ ਮਨ ਕਾਬੂ ਕਿਉਂ ਨਹੀਂ ਆਇਆ ਜਾਂ ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ ਮੇਰੇ ਕਾਬੂ ’ਚ ਕਿਉਂ ਨਹੀਂ ਆ ਰਹੇ ਜਦੋਂ ਲਗਾਤਾਰ ਸਿਮਰਨ ਦੇ ਪੱਕੇ ਬਣ ਜਾਓਗੇ ਤਾਂ ਕਹਿਣ ਦੀ ਲੋੜ ਨਹੀਂ ਪਵੇਗੀ ਆਪਣੇ-ਆਪ ਹੀ ਤੁਹਾਡੇ ਗੁਨਾਹ, ਬੁਰੇ ਕਰਮ ਅੰਦਰੋਂ ਨਿੱਕਲਦੇ ਚਲੇ ਜਾਣਗੇ ਅਤੇ ਤੁਸੀਂ ਮਾਲਕ ਦੀ ਦਇਆ-ਦ੍ਰਿਸ਼ਟੀ ਦੇ ਕਾਬਲ ਬਣੋਗੇ ਲਗਾਤਾਰ ਕੀਤਾ ਗਿਆ ਸਿਮਰਨ ਦਿਵੈ ਦ੍ਰਿਸ਼ਟੀ ਬਖ਼ਸ਼ ਦਿੰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।